ਵੀਡੀਓ: ਨਗਰ ਕੌਂਸਲ ਕੋਟਕਪੂਰਾ ਵਲੋਂ ਕਟਰ ਦੀ ਮਦਦ ਨਾਲ ਹਟਾਏ ਗਏ ਵੱਡੇ ਸੰਸਥਾਨਾਂ ਵਲੋਂ ਕੀਤੇ ਕਬਜ਼ੇ
ਕੋਟਕਪੂਰਾ, 14 ਸਤੰਬਰ 2022 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਨਗਰ ਕੌਂਸਲ ਕੋਟਕਪੂਰਾ ਵਲੋਂ ਕਟਰ ਦੀ ਮਦਦ ਨਾਲ ਹਟਾਏ ਗਏ ਵੱਡੇ ਸੰਸਥਾਨਾਂ ਵਲੋਂ ਕੀਤੇ ਕਬਜ਼ੇ
- ਕੋਟਕਪੂਰਾ ਵਿਖੇ ਨਗਰ ਕੌਂਸਲ ਵਲੋਂ ਬਿਨਾਂ ਕੋਈ ਵਿਤਕਰਾ ਕੀਤੇ ਕਟਰ ਦੀ ਮਦਦ ਨਾਲ ਹਟਾਏ ਗਏ ਵੱਡੇ ਸੰਸਥਾਨਾਂ ਵਲੋਂ ਕੀਤੇ ਗਏ ਨਾਜਾਇਜ ਕਬਜੇ
- ਸ਼ਹਿਰ ਦੇ ਪ੍ਰਸਿੱਧ ਸਵਰਨਕਾਰ ਨੇ ਕੁਝ ਦੁਕਾਨਦਾਰਾਂ ਉਪਰ ਡੇਲੀ ਆਧਾਰ ਤੇ ਕਿਰਾਇਆ ਲੈਕੇ ਦੁਕਾਨਾਂ ਅੱਗੇ ਰੇਹੜੀਆਂ ਲਗਵਾਏ ਜਾਣ ਦੇ ਲੱਗੇ ਆਰੋਪ
- ਵੱਡੇ ਅਧਿਕਾਰੀਆਂ ਦੇ ਆਦੇਸ਼ ਆਉਣ ਤੋਂ ਬਾਅਦ ਹੀ ਪੁਰਾਣੀ ਦਾਣਾ ਮੰਡੀ ਵਲੋਂ ਬਣਾਏ ਗਏ ਨਾਜਾਇਜ ਸ਼ੈਡਾਂ ਤੇ ਕੀਤੀ ਜਾਵੇਗੀ ਕਾਰਵਾਈ : ਜਸਦੀਪ ਸਿੰਘ
- ਜਿਨ੍ਹਾਂ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ, ਝੰਡੇ ਲਗਾਏ ਨਗਰ ਕੌਂਸਲ ਉਨ੍ਹਾਂ ਹੀ ਲੋਕਾਂ ਤੇ ਕਰ ਰਹੀ ਕਾਰਵਾਈ : ਐਡਵੋਕੇਟ ਗੁਰਬਚਨ ਸਿੰਘ ਟੋਨੀ
ਦੀਪਕ ਗਰਗ ਦੀ ਖਾਸ ਰਿਪੋਰਟ
ਕੋਟਕਪੂਰਾ 14 ਸਤੰਬਰ 2022 - ਅੱਜ ਪੰਜਾਬ ਸਰਕਾਰ ਦੇ ਆਦੇਸ਼ਾਂ ਦੇ ਚਲਦੇ ਨਗਰ ਕੌਂਸਲ ਕੋਟਕਪੂਰਾ ਦੇ ਸਟਾਫ ਵਲੋਂ ਇਕ ਬਾਰ ਫੇਰ ਸਥਾਨਕ ਸ਼ਹਿਰ ਵਿਚੋਂ ਨਾਜਾਇਜ ਕਬਜੇ ਹਟਾਉਣ ਦੀ ਮੁਹਿੰਮ ਚਲਾਈ ਗਈ।ਜਿਸਦੇ ਤਹਿਤ ਅੱਜ ਕਟਰ ਦੀ ਮਦਦ ਨਾਲ ਨਾਜਾਇਜ ਰੂਪ ਵਿੱਚ ਸੜਕਾਂ ਉਪਰ ਕਬਜਾ ਕਰਕੇ ਬਣਾਏ ਗਏ ਸ਼ੈਡ ਅਤੇ ਫਲੈਕਸ ਬੋਰਡ ਉਤਾਰੇ ਗਏ ਅਤੇ ਬਾਹਰ ਪਿਆ ਸਮਾਨ ਚੁੱਕ ਕੇ ਨਗਰ ਕੌਂਸਲ ਦੀ ਟਰਾਲੀ ਵਿੱਚ ਸੁੱਟ ਲਿਆ ਗਿਆ। ਇਸ ਦੌਰਾਨ ਕਈ ਥਾਵਾਂ ਤੇ ਮਾਹੌਲ ਹੰਗਾਮਪੁਰਨ ਹੁੰਦਾ ਵੇਖਿਆ ਗਿਆ ਅਤੇ ਦੁਕਾਨਦਾਰ ਨਗਰ ਕੌਂਸਲ ਕੋਟਕਪੂਰਾ ਦੇ ਸਟਾਫ ਨਾਲ ਉਲਝਦੇ ਵਿਖਾਈ ਦਿੱਤੇ। ਇਸ ਮੁਹਿੰਮ ਦੀ ਅਗੁਵਾਈ ਜੂਨੀਅਰ ਸਹਾਇਕ ਜਸਦੀਪ ਸਿੰਘ ਵਲੋਂ ਕੀਤੀ ਜਾ ਰਹੀ ਸੀ।
ਇਸ ਮੌਕੇ ਰੇਲਵੇ ਰੋਡ ਉਪਰ ਸ਼ਹਿਰ ਦੇ ਇਕ ਪ੍ਰਸਿੱਧ ਸਵਰਨਕਾਰ ਗੁਰਬਚਨ ਸਿੰਘ ਪੱਪੂ ਨੇ ਆਰੋਪ ਲਗਾਇਆ ਕਿ ਉਨ੍ਹਾਂ ਦੀ ਦੁਕਾਨ ਦੇ ਨਾਲ ਜੋ ਗੋਲਗੱਪਿਆਂ ਵਾਲੀ ਰੇਹੜੀ ਲੱਗਦੀ ਹੈ। ਉਹ ਰੇਹੜੀ ਵਾਲਾ ਜਿਸ ਦੁਕਾਨ ਅੱਗੇ ਖੜਦਾ ਹੈ। ਉਸ ਦੁਕਾਨਦਾਰ ਨੂੰ 500 ਰੁਪਿਆ ਰੋਜਾਨਾ ਕਿਰਾਇਆ ਦਿੰਦਾ ਹੈ। ਇਸੇ ਤਰਾਂ ਮੇਨ ਰੋਡ ਉਪਰ ਕੁਝ ਦੁਕਾਨਦਾਰ ਨਗਰ ਕੌਂਸਲ ਸਟਾਫ ਨਾਲ ਉਲਝ ਗਏ ਅਤੇ ਉਨ੍ਹਾਂ ਨੇ ਜਬਰਦਸਤੀ ਨਗਰ ਕੌਂਸਲ ਕੋਟਕਪੂਰਾ ਸਟਾਫ ਵਲੋਂ ਚੁੱਕਿਆ ਗਿਆ ਆਪਣਾ ਸਾਮਾਨ ਟਰਾਲੀ ਵਿਚੋਂ ਥੱਲੇ ਉਤਾਰ ਲਿਆ ਨਾਲ ਹੀ ਪੰਜਾਬ ਸਰਕਾਰ ਵਿਰੁੱਧ ਨਾਅਰੇਵਾਜੀ ਸ਼ੁਰੂ ਕਰ ਦਿੱਤੀ।
ਸਥਾਨਕ ਜੈਤੋ ਰੋਡ ਤੇ ਜਿਲਾ ਕਾਂਗਰਸ ਕਮੇਟੀ ਦੇ ਉਪਪ੍ਰਧਾਨ ਗੁਰਬਚਨ ਸਿੰਘ ਟੋਨੀ ਨੇ ਇਸ ਕਾਰਵਾਈ ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਵੋਟਾਂ ਪਾਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਸੀ। ਹੁਣ ਨਗਰ ਕੌਂਸਲ ਕੋਟਕਪੂਰਾ ਉਨ੍ਹਾਂ ਦੇ ਹੀ ਨਾਜਾਇਜ ਕਬਜੇ ਹਟਾ ਰਹੀ ਹੈ। ਜਦੋਂਕਿ ਹੋਰ ਪਾਰਟੀਆਂ ਦੇ ਲੋਕਾਂ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਹੈ।
ਪੁਰਾਣੀ ਦਾਣਾ ਮੰਡੀ ਵਿਖੇ ਨਾਜਾਇਜ ਕਬਜਾ ਕਰਕੇ ਬਣਾਏ ਗਏ ਪੱਕੇ ਸ਼ੈਡਾਂ ਦੇ ਕਬਜੇ ਹਟਾਉਣ ਨੂੰ ਲੈਕੇ ਪੁੱਛੇ ਗਏ ਸੁਆਲ ਤੇ ਜਸਦੀਪ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਵੱਡੇ ਅਧਿਕਾਰੀਆਂ ਦੇ ਹੁਕਮਾਂ ਦੀ ਉਡੀਕ ਕੀਤੀ ਜਾ ਰਹੀ ਹੈ।
ਜਿਕਰ ਯੋਗ ਹੈ ਕਿ ਪੁਰਾਣੀ ਦਾਨਾ ਮੰਡੀ ਦੇ ਵਿਕਾਸ ਲਈ ਉਸ ਸਮੇਂ ਦੇ ਕਾਂਗਰਸ ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਨੇ ਦੁਕਾਨਦਾਰਾਂ ਦੇ ਇਸ ਵਾਅਦੇ ਤੇ ਫੰਡ ਲਿਆਂਦੇ ਸੀ ਕਿ ਉਹ ਨਾਜਾਇਜ ਕਬਜੇ ਕਰਕੇ ਬਣਾਏ ਗਏ ਸ਼ੈਡ ਹਟਾ ਲੈਣਗੇ ਅਤੇ ਬਾਅਦ ਵਿੱਚ ਦੁਕਾਨਦਾਰ ਸਿਆਸਤ ਦੇ ਤਹਿਤ ਇਸ ਵਾਅਦੇ ਤੋਂ ਭੱਜ ਗਏ ਅਤੇ 2022 ਵਿਧਾਨਸਭਾ ਚੋਣਾਂ ਦਾ ਫਾਇਦਾ ਉਠਾਕੇ ਬਿਨਾਂ ਸ਼ੈਡ ਉਤਾਰੇ ਹੀ ਵਿਕਾਸ ਕਰਵਾਉਣ ਵਿੱਚ ਸਫਲ ਰਹੇ।
ਹੁਣ ਦੁਕਾਨਦਾਰਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਬਜੇ ਵਾਲੀ ਜਗ੍ਹਾ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ। ਜਦੋਂਕਿ ਨਗਰ ਕੌਂਸਲ ਕੋਟਕਪੂਰਾ ਨੇ ਇਨ੍ਹਾਂ ਸ਼ੈਡਾਂ ਦੇ ਹੇਠਾਂ ਲੱਖਾਂ ਰੁਪਏ ਖਰਚ ਕਰਕੇ ਇੰਟਰਲੋਕ ਟਾਈਲਾਂ ਵੀ ਲਗਵਾਈਆਂ ਹਨ।
ਇਕ ਗੱਲ ਹਰ ਰੋਜ ਆਮ ਵੇਖਣ ਨੂੰ ਮਿਲ ਰਹੀ ਹੈ ਕਿ ਜਿੰਵੇ ਹੀ ਨਗਰ ਕੌਂਸਲ ਸਟਾਫ ਵਾਪਿਸ ਜਾਂਦਾ ਹੈ। ਨਵੇਂ ਸਿਰਿਓਂ ਨਾਜਾਇਜ ਕਬਜੇ ਕਰਨ ਦੀ ਤਿਆਰੀ ਸ਼ੁਰੂ ਕਰ ਦਿੰਦੇ ਹਨ।
ਨਗਰ ਕੌਂਸਲ ਕੋਟਕਪੂਰਾ ਕੋਲ ਕਬਜੇ ਹਟਾਉਣ ਨੂੰ ਲੈਕੇ ਸਟਾਫ ਦੀ ਕਮੀਂ ਸਾਫ ਦਿੱਖ ਰਹੀ ਹੈ। ਇਸ ਮੁਹਿੰਮ ਦੌਰਾਨ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ , ਡਿਊਟੀ ਮਜਿਸਟ੍ਰੇਟ ਜਾਂ ਪੁਲਿਸ ਅਧਿਕਾਰੀ ਵੀ ਨਾਲ ਨਹੀਂ ਹੁੰਦਾ। ਜਿਸਦੇ ਚਲਦੇ ਕਈ ਦੁਕਾਨਦਾਰ ਨਗਰ ਕੌਂਸਲ ਸਟਾਫ ਤੇ ਹਾਵੀ ਹੁੰਦੇ ਸਾਫ ਵੇਖੇ ਜਾਂਦੇ ਹਨ।