ਫਰੀਦਕੋਟ ਦੇ ਨੌਜਵਾਨ ਕਿਸਾਨ ਨੇ ਵਿਦੇਸ਼ ਜਾਣ ਦੀ ਬਜਾਏ ਇੰਗਲੈਂਡ ਤੋਂ 63 ਲੱਖ ਰੁਪਏ ਦਾ ਟ੍ਰੈਕਟਰ ਲਿਆਕੇ ਖੁਦ ਮਿਹਨਤ ਨਾਲ ਸ਼ੁਰੂ ਕੀਤੀ ਕਮਾਈ
- ਅੱਜ ਕੋਟਕਪੂਰਾ ਪਹੁੰਚਿਆ ਇਹ ਟ੍ਰੈਕਟਰ ਬਣਿਆ ਆਮ ਲੋਕਾਂ ਦੀ ਖਿੱਚ ਦਾ ਕੇਂਦਰ
- ਨਿਊ ਹੌਲੈਂਡ ਕੰਪਨੀ ਦੇ ਇਸ ਟ੍ਰੈਕਟਰ ਦੇ ਟਾਇਰਾਂ ਦੀ ਕੀਮਤ ਨਾਲ ਹੀ ਆ ਜਾਵੇਗਾ ਕੋਈ ਨਵਾਂ ਟ੍ਰੈਕਟਰ
ਦੀਪਕ ਗਰਗ ਦੀ ਖਾਸ ਰਿਪੋਰਟ
ਕੋਟਕਪੂਰਾ 15 ਸਤੰਬਰ 2022 - ਅੱਜ ਕੋਟਕਪੂਰਾ ਵਿਖੇ ਸਰਵਿਸ ਦੇ ਮਕਸਦ ਨਾਲ ਪਹੁੰਚਿਆ ਨਿਊ ਹੌਲੈਂਡ 16090 ਟ੍ਰੈਕਟਰ ਆਮ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਰਿਹਾ। ਇਹ ਟ੍ਰੈਕਟਰ ਜਿਲਾ ਫਰੀਦਕੋਟ ਦੇ ਪਿੰਡ ਸਾਧਾਂ ਵਾਲੇ ਦੇ ਨੌਜਵਾਨ ਕਿਸਾਨ ਅਰਸ਼ਦੀਪ ਸਿੰਘ ਦਾ ਹੈ। ਜਿੱਥੇ ਅੱਜ ਪੰਜਾਬ ਦੇ ਅਨੇਕਾਂ ਹੀ ਨੌਜਵਾਨ ਪੰਜਾਬ ਵਿੱਚ ਵੱਡੀ ਪੈਲੀ ਹੋਣ ਦੇ ਬਾਵਜੂਦ ਵੀ ਵਿਦੇਸ਼ਾਂ ਵੱਲ ਭੱਜ ਰਹੇ ਹਨ। ਉਥੇ ਹੀ ਇਸ ਨੌਜਵਾਨ ਕਿਸਾਨ ਅਰਸ਼ਦੀਪ ਸਿੰਘ ਨੇ ਵਿਦੇਸ਼ ਯਾਨਿ ਇੰਗਲੈਂਡ ਤੋਂ ਕਰੀਬ 63 ਲੱਖ ਰੁਪਏ ਕੀਮਤ ਦਾ ਇਹ ਟ੍ਰੈਕਟਰ ਮੰਗਵਾਇਆ ਹੈ। ਜੋ ਝੋਨੇ ਦੀ ਪਰਾਲੀ ਦੀਆਂ ਗੱਠਾਂ ਬਣਾਉਂਦਾ ਹੈ। ਅਰਸ਼ਦੀਪ ਨੇ ਪੰਜਾਬ ਵਿੱਚ ਝੋਨੇ ਦੀ ਪਰਾਲੀ ਤੋਂ ਊਰਜਾ ਬਣਾਉਣ ਲਈ ਲਗੇ ਹੋਏ ਇਕ ਪਲਾਂਟ ਨਾਲ ਇਸ ਨੂੰ ਜੋੜ ਲਿਆ ਹੈ। ਅਰਸ਼ਦੀਪ ਨੇ ਦੱਸਿਆ ਕਿ ਉਹ ਖੁਦ ਹੀ ਇਸ ਟ੍ਰੈਕਟਰ ਨੂੰ ਓਪਰੇਟ ਕਰਦੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ 'ਤੇ ਕਲਿੱਕ ਕਰੋ....
ਵਿਦੇਸ਼ ਜਾਣ ਦੀ ਬਜਾਏ ਇਸ ਨੌਜਵਾਨ ਨੇ England ਤੋਂ ਹੀ ਮੰਗਵਾ ਲਿਆ ਟਰੈਕਟਰ, ਕੀਮਤ ਸੁਣ ਹੋ ਜਾਵੋਗੇ ਹੈਰਾਨ (ਵੀਡੀਓ ਵੀ ਦੇਖੋ)
ਟ੍ਰੈਕਟਰ ਤੋਂ ਕਮਾਈ ਬਾਰੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਕ ਸਾਲ ਪਹਿਲਾਂ ਹੀ ਇਹ ਟ੍ਰੈਕਟਰ ਖਰੀਦਿਆ ਹੈ। ਜਿਸਦੇ ਚਲਦੇ ਕਮਾਈ ਬਾਰੇ ਪੁਰੀ ਜਾਣਕਾਰੀ ਮਿਲਣ ਵਿੱਚ ਸਮਾਂ ਲੱਗੇਗਾ।
ਬਾਕੀ ਕਮਾਈ ਨਾਲੋਂ ਜਿਆਦਾ ਉਨ੍ਹਾਂ ਲਈ ਸ਼ੌਂਕ ਮਾਇਨੇ ਰੱਖਦਾ ਹੈ। ਉਨ੍ਹਾਂ ਨੂੰ ਦੇਸ਼ ਮਿੱਟੀ ਨਾਲ ਪਿਆਰ ਹੈ। ਦੇਸ਼ ਦੀ ਮਿੱਟੀ ਨਾਲ ਜੁੜਕੇ ਮਿਹਨਤ ਕਰਨ ਅਤੇ ਜਿਉਣ ਦਾ ਮਜ਼ਾ ਹੀ ਕੁਝ ਅਲਗ ਹੈ। ਇਹ ਨੌਜਵਾਨ ਕਿਸਾਨ ਕਈ ਹੋਰ ਨੌਜਵਾਨਾਂ ਲਈ ਪ੍ਰੇਰਨਾਂਸਰੋਤ ਬਣ ਸਕਦਾ ਹੈ। ਇਸ ਤੋਂ ਬਿਨਾਂ ਪਰਾਲੀ ਤੋਂ ਬਿਜਲੀ ਬਣਾਉਣ ਵਾਲੇ ਪਲਾਂਟ ਨਾਲ ਜੁੜਿਆ ਇਹ ਨੌਜਵਾਨ ਵਾਤਾਵਰਨ ਦੀ ਰੱਖਿਆ ਵਿੱਚ ਵੀ ਆਪਣਾ ਯੋਗਦਾਨ ਪਾ ਰਿਹਾ ਹੈ।