ਚੰਡੀਗੜ੍ਹ ਯੂਨੀਵਰਸਿਟੀ 'ਚ ਮਾਹੌਲ ਤਣਾਅ-ਪੂਰਨ, ਪ੍ਰਸ਼ਾਸਨ ਵੱਲੋਂ ਸਮਝੌਤੇ ਦੀਆਂ ਕੋਸ਼ਿਸ਼ਾਂ ਜਾਰੀ (ਵੀਡੀਓ ਵੀ ਦੇਖੋ)
ਮੋਹਾਲੀ, 18 ਸਤੰਬਰ 2022 - ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਹੋਸਟਲ ਵਿੱਚ ਕੁੜੀਆਂ ਦੀਆਂ ਵੀਡੀਓ ਬਣਾਉਣ ਦਾ ਮਾਮਲਾ ਭਖਦਾ ਜਾ ਰਿਹਾ ਹੈ। ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ 'ਚ ਅਜੇ ਵੀ ਮਾਹੌਲ ਤਣਾਅ-ਪੂਰਨ ਬਣਿਆ ਹੈ। ਜਦੋਂ ਕਿ ਵਿਦਿਆਰਥੀ ਅਜੇ ਵੀ ਆਪਣੀਆਂ ਮੰਗਾਂ 'ਤੇ ਅੜੇ ਹੋਏ ਹਨ ਜਦੋਂ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਜਦੋਂ ਅਜੇ ਤੱਕ ਵੀ ਉਨ੍ਹਾਂ ਵਿਚਕਾਰ ਗੱਲ ਕਿਸੇ ਤਣ-ਪੱਤਣ ਲੱਗਦੀ ਨਹੀਂ ਦਿਸ ਰਹੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
CU Students Protest: DC Mohali Amit Talwar, DIG Gurpreet Bhullar ਦੀ ਵਿਆਰਥੀਆਂ ਨਾਲ ਹੋਈ ਗੱਲ-ਬਾਤ-ਪਰ ਨਹੀਂ ਹੋਇਆ ਨਿਬੇੜਾ ਰਾਤ ਤਕ
ਵਿਦਿਆਰਥਣਾਂ ਅਤੇ ਵਿਦਿਆਰਥੀ ਮਿਲ ਕੇ ਯੂਨੀਵਰਸਿਟੀ ਅੰਦਰ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਵਿਦਿਆਰਥੀਆਂ ਵੱਲੋਂ ਕਾਲੇ ਚੋਲੇ ਪਹਿਨੇ ਗਏ ਅਤੇ ਮਨੁੱਖੀ ਚੇਨ ਬਣਾ ਕੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਅਤੇ ਨਿਰਪੱਖ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ।
ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਬੰਧਕ ਮਾਮਲੇ ਨੂੰ ਦਬਾਅ ਰਹੇ ਹਨ ਅਤੇ ਦੋਸ਼ੀਆਂ ਨੂੰ ਬਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਵਿੱਚ ਪੁਲਿਸ ਕੁੱਝ ਕਹਿ ਰਹੀ ਹੈ, ਯੂਨੀਵਰਸਿਟੀ ਪ੍ਰਬੰਧਕ ਕੁੱਝ ਕਹਿ ਰਹੇ ਹਨ ਅਤੇ ਸਾਹਮਣੇ ਆਈਆਂ ਵੀਡੀਓਜ਼ ਕੁੱਝ ਹੋਰ ਹੀ ਬਿਆਨ ਕਰ ਰਹੀਆਂ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਚੰਡੀਗੜ੍ਹ ਯੂਨੀਵਰਸਿਟੀ 'ਚ ਮਾਹੌਲ ਤਣਾਅ-ਪੂਰਨ, ਪ੍ਰਸ਼ਾਸਨ ਵੱਲੋਂ ਸਮਝੌਤੇ ਦੀਆਂ ਕੋਸ਼ਿਸ਼ਾਂ ਜਾਰੀ (ਵੀਡੀਓ ਵੀ ਦੇਖੋ)
ਯੂਨੀਵਰਸਿਟੀ ਅਤੇ ਪ੍ਰਸਾਸ਼ਨ ਨੇ ਵਿਦਿਆਰਥੀਆਂ ਦੀਆਂ ਕੁਝ ਮੰਗਾਂ ਮੰਨ ਲਈਆਂ ਹਨ। ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਵਿਦਿਆਰਥਣਾਂ ਦੇ ਹੋਸਟਲ ਐਂਟਰੀ ਹੋਣ ਲਈ ਸਮਾਂ ਵਧਾਉਣ ਦੀ ਕੀਤੀ ਗਈ ਮੰਗ ਮੰਨਦੇ ਹੋਏ ਯੂਨੀਵਰਸਿਟੀ ਵੀ. ਸੀ. ਨੇ ਐਲਾਨ ਕੀਤਾ ਸ਼ਾਮ 7 ਵਜੇ ਤੋਂ ਵਧਾ ਕੇ ਸ਼ਾਮ 8.30 ਵਜੇ ਕਰ ਦਿੱਤਾ ਹੈ । ਇਸ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਮੰਗ ਮੰਨਦੇ ਹੋਏ ਕਿਹਾ ਕਿ ਐਫ.ਆਈ.ਆਰ. ਦੀ ਕਾਪੀ ਦੇ ਦਿੱਤੀ ਜਾਵੇਗੀ।
ਵਿਦਿਆਰਥੀਆਂ ਦੀਆਂ ਇਹ ਮੰਗਾਂ ਹਨ.....
1. ਜੋ ਕੁੜੀ ਪੀੜਤ ਹੈ ਉਸ ਨੂੰ ਮੁਆਵਜ਼ਾ ਦਿੱਤਾ ਜਾਵੇ
2. ਬੀਤੀ ਰਾਤ ਜਿਨ੍ਹਾਂ ਵਿਦਿਆਰਥੀਆਂ ਦੇ ਮੋਬਾਈਲ ਤੋੜੇਂ ਹਨ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇ
3. ਹੋਸਟਲ ਵਾਰਡਨ ਬਦਲੇ ਜਾਣਗੇ
4. ਕੱਪੜੇ ਪਾਉਣ (ਸ਼ੌਟਸ) ਦੀ ਅਜ਼ਾਦੀ
5. ਲਾਠੀਚਾਰਜ ਵਿੱਚ ਜ਼ਖ਼ਮੀਆਂ ਨੂੰ ਮੁਆਵਜ਼ਾ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਵੀਡੀਓ: Candle March protest by CU Students