23 ਸਾਲਾ ਫੌਜੀ ਜਵਾਨ ਦੀ ਹੋਈ ਮੌਤ ਮਾਮਲੇ ਵਿੱਚ ਪਰਿਵਾਰ ਨੇ ਮ੍ਰਿਤਕ ਦੇਹ ਨਾਲ ਡੀਸੀ ਦਫ਼ਤਰ ਅੱਗੇ ਲਗਾਇਆ ਧਰਨਾ
ਰਿਪੋਰਟਰ::--- ਰੋਹਿਤ ਗੁਪਤਾ
ਗੁਰਦਾਸਪੁਰ, 22 ਸਤੰਬਰ 2022 - ਦੀਨਾਨਗਰ ਨਗਰ ਅਧੀਨ ਆਉਂਦੇ ਪਿੰਡ ਵਜੀਰਪੁਰ ਦੇ ਰਹਿਣ ਵਾਲੇ 23 ਸਾਲਾ ਫੌਜੀ ਜਵਾਨ ਅਮਰਪਾਲ ਸਿੰਘ ਦੀ ਡਿਊਟੀ ਦੌਰਾਨ ਭੇਦ ਭਰੇ ਹਾਲਾਤਾਂ ਵਿੱਚ ਗੋਲੀ ਲੱਗਣ ਨਾਲ ਹੋਈ ਮੌਤ ਮਾਮਲੇ ਵਿੱਚ ਪਰਿਵਾਰ ਨੇ ਆਰੋਪ ਲਗਾਏ ਕਿ ਭਾਰਤੀ ਫੌਜ ਵੱਲੋਂ ਉਹਨਾਂ ਦੇ ਜਵਾਨ ਪੁੱਤ ਦੀ ਮ੍ਰਿਤਕ ਦੇਹ ਦੀ ਬੇਕਦਰੀ ਕੀਤੀ ਗਈ ਹੈ ਅਤੇ ਉਸ ਦੀ ਰੈਜਮੈਂਟ ਦੇ ਜਵਾਨ ਉਸ ਦੀ ਲਾਸ਼ ਨੂੰ ਲਿਫਾਫੇ ਵਿੱਚ ਲਪੇਟ ਕੇ ਲਾਸ਼ ਨੂੰ ਪਿੰਡ ਦੇ ਬਾਹਰ ਹੀ ਗੱਡੀ ਤੋਂ ਉਤਰ ਕੇ ਚਲੇ ਗਏ। ਅੱਤੇ ਉਸਨੂੰ ਬਣਦਾ ਸਨਮਾਨ ਨਹੀਂ ਦਿੱਤਾ ਗਿਆ ਅੱਜ ਪਰਿਵਾਰ ਨੇ ਫੋਜੀ ਜਵਾਨ ਦੀ ਮ੍ਰਿਤਕ ਦੇਹ ਨੂੰ ਡੀਸੀ ਦਫ਼ਤਰ ਅੱਗੇ ਰੱਖ ਧਰਨਾ ਲੱਗਾ ਕੇ ਕੇਂਦਰ ਸਰਕਾਰ ਖਿਲ਼ਾਫ ਜੰਮ ਕੇ ਨਾਰੇਬਾਜੀ ਕੀਤੀ ਅੱਤੇ ਮੰਗ ਕਿਤੀ ਕਿ ਅਮਰਪਾਲ ਦੀ ਮੌਤ ਦੀ ਜਾਂਚ ਕੀਤੀ ਜਾਵੇ ਅੱਤੇ ਉਸਨੂੰ ਬਣਦਾ ਸਨਮਾਨ ਦਿੱਤਾ ਜਾਵੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
23 ਸਾਲਾ ਫੌਜੀ ਜਵਾਨ ਦੀ ਹੋਈ ਮੌਤ ਮਾਮਲੇ ਵਿੱਚ ਪਰਿਵਾਰ ਨੇ ਮ੍ਰਿਤਕ ਦੇਹ ਨਾਲ ਡੀਸੀ ਦਫ਼ਤਰ ਅੱਗੇ ਲਗਾਇਆ ਧਰਨਾ (ਵੀਡੀਓ ਵੀ ਦੇਖੋ)
ਡੀਸੀ ਦਫ਼ਤਰ ਗੁਰਦਾਸਪੁਰ ਵਿਖੇ ਧਰਨਾ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਜਵਾਨ ਦੇ ਪਰੀਵਾਰਕ ਮੈਂਬਰਾਂ ਨੇ ਕਿਹਾ ਕਿ ਦੇਸ਼ ਦੀ ਰੱਖਿਆ ਲਈ ਉਹਨਾਂ ਦਾ ਪੁੱਤਰ ਕਰੀਬ ਢਾਈ ਸਾਲ ਪਹਿਲਾਂ ਆਰਮੀ ਵਿੱਚ ਭਰਤੀ ਹੋਇਆ ਸੀ ਅੱਤੇ ਕੱਲ ਉਹਣਾ ਨੂੰ ਫ਼ੋਨ ਆਇਆ ਕਿ ਉਹਨਾਂ ਦੇ ਪੁੱਤਰ ਨੇ ਆਤਮਹਤਿਆ ਕਰ ਲਈ ਹੈ ਉਹਨਾਂ ਆਰੋਪ ਲਗਾਏ ਕਿ ਜਿਹੜੇ ਆਰਮੀ ਦੇ ਜਵਾਨ ਉਹਨਾਂ ਦੇ ਪੁਤਰ ਦੀ ਮ੍ਰਿਤਕ ਦੇਹ ਨੂੰ ਪਿੰਡ ਛੱਡਣ ਆਏ ਸੀ ਉਹ ਪਿੰਡ ਦੇ ਬਾਹਰ ਵਾਰ ਹੀ ਮ੍ਰਿਤਕ ਦੇਹ ਨੂੰ ਛੱਡ ਕੇ ਚੱਲੇ ਗਏ ਅੱਤੇ ਮ੍ਰਿਤਕ ਦੇਹ ਨੂੰ ਲਿਫਾਫੇ ਵਿਚ ਬੁਰੇ ਤਰੀਕੇ ਨਾਲ਼ ਲਪੇਟਿਆ ਹੋਇਆ ਸੀ। ਭਾਰਤੀ ਫੌਜ ਵੱਲੋਂ ਉਹਨਾਂ ਦੇ ਪੁਤਰ ਦੇ ਸ਼ਰੀਰ ਦੀ ਬੇਅਦਬੀ ਕਿਤੀ ਗਈ ਹੈ। ਉਹਨਾਂ ਨੇ ਅੱਜ ਡੀਸੀ ਦਫ਼ਤਰ ਅੱਗੇ ਰੋਸ਼ ਪ੍ਰਦਰਸਨ ਕਰ ਮੰਗ ਕਿਤੀ ਕਿ ਜਵਾਨ ਅਮਰਪਾਲ ਦੀ ਮੌਤ ਕਿਵੇਂ ਹੋਈ ਹੈ ਓਸਦੀ ਜਾਂਚ ਕੀਤੀ ਜਾਵੇ ਕਿਉਕਿ ਉਹਨਾਂ ਦਾ ਪੁੱਤਰ ਆਤਮਹਤਿਆ ਨਹੀਂ ਕਰ ਸਕਦਾ ਅੱਤੇ ਉਸਨੂੰ ਬਣਦਾ ਸਨਮਾਨ ਦਿੱਤਾ ਜਾਵੇ ਜਦੋਂ ਤੱਕ ਉਹਣਾ ਨੂੰ ਸਰਕਾਰੀ ਸਨਮਾਨ ਨਹੀਂ ਮਿਲਦਾ ਓਦੋਂ ਤੱਕ ਜਵਾਨ ਦਾ ਸੰਸਕਾਰ ਨਹੀਂ ਕਿੱਤਾ ਜਵੇਗਾ।