ਅਫਗਾਨਿਸਤਾਨ ਤੋਂ 55 ਸਿੱਖਾਂ ਅਤੇ ਹਿੰਦੂਆਂ ਦਾ ਆਖਰੀ ਜੱਥਾ ਅੱਜ ਦਿੱਲੀ ਪਹੁੰਚਿਆ (ਵੀਡੀਓ ਵੀ ਦੇਖੋ)
ਦਿੱਲੀ, 25 ਸਤੰਬਰ 2022 - ਅਫਗਾਨਿਸਤਾਨ ਤੋਂ 55 ਸਿੱਖਾਂ ਅਤੇ ਹਿੰਦੂਆਂ ਦਾ ਆਖਰੀ ਜੱਥਾ ਅੱਜ ਦਿੱਲੀ ਪਹੁੰਚਿਆ। ਰਾਜ ਸਭਾ ਮੈਂਬਰ ਅਤੇ ਵਿਸ਼ਵ ਪੰਜਾਬੀ ਸੰਸਥਾ ਦੇ ਅੰਤਰਰਾਸ਼ਟਰੀ ਪ੍ਰਧਾਨ ਵਿਕਰਮਜੀਤ ਸਿੰਘ ਐਮਪੀ ਨੇ ਸਾਰੇ ਸ਼ਰਨਾਰਥੀ ਪਰਿਵਾਰਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇੱਥੇ ਰਹਿਣ ਲਈ ਪੂਰੀ ਸਹਾਇਤਾ ਦਾ ਭਰੋਸਾ ਦਿੱਤਾ। ਇਸ ਮੌਕੇ ਐਮਪੀ ਨੇ ਸ਼ਰਨਾਰਥੀਆਂ ਨੂੰ ਭਾਰਤ ਲਿਆਉਣ ਲਈ SGPC ਦਾ ਧੰਨਵਾਦ ਕੀਤਾ।
ਵੀਡੀਓ: SGPC ਭਾਰਤ ਸਰਕਾਰ ਦੇ ਤਾਲਮੇਲ ਨਾਲ ਅਫ਼ਗ਼ਾਨ ਸਿੱਖਾਂ ਨੂੰ ਕਾਬੁਲ ਤੋਂ ਦਿੱਲੀ ਪਹੁੰਚਾਉਣ 'ਚ ਕਰ ਰਹੀ ਹੈ ਮਦਦ