ਧੀ ਨੂੰ ਹੀ ਬਣਾ ਲਿਆ ਆਪਣੀ ਹਵਸ ਦਾ ਸ਼ਿਕਾਰ, ਸ਼ਰਾਬ ਦੇ ਨਸ਼ੇ 'ਚ ਪਿਤਾ ਨੇ ਕੀਤੀ ਇਹ ਸ਼ਰਮਨਾਕ ਕਰਤੂਤ (ਵੀਡੀਓ ਵੀ ਦੇਖੋ)
ਖੰਨਾ, 28 ਸਤੰਬਰ 2022 - ਖੰਨਾ ਚ ਬਾਪ ਅਤੇ ਧੀ ਦਾ ਪਵਿੱਤਰ ਰਿਸ਼ਤਾ ਕਲੰਕਿਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਬਾਪ ਆਪਣੀਆ ਦੋ ਨਾਬਾਲਗ ਧੀਆਂ ਨਾਲ ਕਈ ਸਾਲਾਂ ਤੋਂ ਜ਼ਬਰ ਜਨਾਹ ਕਰਨ ਦਾ ਮਾਮਲਾ ਸਾਹਮਣਾ ਆਇਆ ਹੈ । 15 ਸਾਲਾਂ ਤੇ 10 ਸਾਲਾਂ ਦੀਆ ਦੋ ਧੀਆਂ ਨੇ ਮੁਹੱਲਾ ਵਾਸੀਆਂ ਕੋਲ ਗੱਲਬਾਤ ਕੀਤੀ ਤਾਂ ਮਾਮਲਾ ਪੁਲਸ ਕੋਲ ਪੁੱਜਾ। ਪੁਲਸ ਨੇ ਬਾਪ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ ।
ਸਰਕਾਰੀ ਹਸਪਤਾਲ ਦੇ ਡਾਕਟਰ ਆਕਾਸ਼ ਗੋਇਲ ਨੇ ਦੱਸਿਆ ਕਿ ਪੁਲਸ ਲੜਕੀ ਦਾ ਮੈਡੀਕਲ ਕਰਾਉਣ ਵਾਸਤੇ ਆਈ ਸੀ। ਮਹਿਲਾ ਡਾਕਟਰ ਨੇ ਸਲੈਬ ਲੈ ਲਏ ਹਨ। ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਲੜਕੀ ਦੀ ਹਾਲਤ ਠੀਕ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਕਲਯੁੱਗੀ ਪਿਉ ਨੇ ਦੋਵੇਂ ਧੀਆਂ ਨੂੰ ਬਣਾ ਲਿਆ ਆਪਣੀ ਹਵਸ ਦਾ ਸ਼ਿਕਾਰ, ਸ਼ਰਾਬ ਦੇ ਨਸ਼ੇ 'ਚ ਪਿਤਾ ਨੇ ਕੀਤੀ ਇਹ ਸ਼ਰਮਨਾਕ ਕਰਤੂਤ (ਵੀਡੀਓ ਵੀ ਦੇਖੋ)
ਡੀਐੱਸਪੀ ਵਿਲੀਅਮ ਜੇਜੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਡੇ ਕੋਲ 2 ਨਾਬਾਲਿਗ ਬੱਚੀਆਂ ਦੀ ਸ਼ਿਕਾਇਤ ਆਈ ਸੀ ਕਿ ਉਹਨਾਂ ਦਾ ਪਿਤਾ ਉਹਨਾਂ ਨਾਲ ਹੀ ਗਲਤ ਕੰਮ ਕਰਦਾ ਹੈ। ਉਸਦੇ ਆਧਾਰ ਤੇ ਉਹਨਾਂ ਦੇ ਪਿਤਾ ਖਿਲਾਫ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਅਤੇ ਬੱਚੀਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।