ਦੁਸ਼ਹਿਰੇ ਦੇ ਤਿਉਹਾਰ ਤੇ ਵੀ ਦਿਖਣ ਲੱਗਾ ਮਹਿੰਗਾਈ ਦਾ ਅਸਰ, ਰਾਵਨ ,ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਦਾ ਕੱਦ ਹੋਇਆ ਛੋਟਾ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 29 ਸਤੰਬਰ 2022 - ਦੁਸ਼ਹਿਰੇ ਦੇ ਤਿਉਹਾਰ ਨੂੰ ਲੈਕੇ ਜਿਥੇ ਹਰ ਸ਼ਹਿਰ ਵਿਚ ਰਾਮਲੀਲਾਵਾਂ ਦਾ ਮੰਚਨ ਚੱਲ ਰਿਹਾ ਹੈ ਉਥੇ ਹੀ ਦੁਸਹਿਰੇ ਨੂੰ ਲੈਕੇ ਤਿਆਰੀਆਂ ਜ਼ੋਰਾ ਤੇ ਹਨ। ਪਰ ਇਸ ਵਾਰ ਦਸਹਿਰੇ ਦੇ ਤਿਉਹਾਰ ਤੇ ਵੀ ਮਹਿੰਗਾਈ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦੁਸਹਿਰੇ ਤੇ ਸਗੋਂ ਕਈ ਲੋਕਾਂ ਵੱਲੋਂ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਵਾਏ ਜਾਂਦੇ ਹਨ ਅਤੇ ਵੱਖ-ਵੱਖ ਜਗਾਹਾਂ ਗਲੀਆਂ ਮੁਹੱਲਿਆਂ ਦੇ ਚੁਰਾਹਿਆਂ ਵਿਚ ਉਨ੍ਹਾਂ ਨੂੰ ਫੂਕਿਆ ਜਾਂਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਦੁਸ਼ਹਿਰੇ ਦੇ ਤਿਉਹਾਰ ਤੇ ਵੀ ਦਿਖਣ ਲੱਗਾ ਮਹਿੰਗਾਈ ਦਾ ਅਸਰ, ਰਾਵਨ ,ਕੁੰਭਕਰਨ ਅਤੇ ਮੇਘਨਾਥ ਦੇ ਪੁਤਲਿਆਂ ਦਾ ਕੱਦ ਹੋਇਆ ਛੋਟਾ (ਵੀਡੀਓ ਵੀ ਦੇਖੋ)
ਇਸ ਵਾਰ ਵੀ ਵੱਖ ਵੱਖ ਸ਼ਹਿਰਾਂ ਤੋਂ ਆਏ ਕਾਰੀਗਰਾਂ ਵਲੋਂ ਰਾਵਣ , ਕੁੰਭਕਰਨ ਅਤੇ ਮੇਘਨਾਥ ਦੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ ਪਰ ਪੁਤਲੇ ਤਿਆਰ ਕਰ ਰਹੇ ਕਾਰੀਗਰਾਂ ਦਾ ਕਹਿਣਾ ਹੈ ਕਿ ਪਹਿਲਾ ਦੋ ਸਾਲ ਕਰੋਨਾ ਦੀ ਮਾਰ ਝੇਲਣੀ ਪਈ। ਜਿਸ ਨਾਲ ਉਹਨਾਂ ਦੇ ਰੋਜ਼ਗਾਰ ਤੇ ਸਿੱਧਾ ਅਸਰ ਹੋਇਆ ਉੱਥੇ ਹੀ ਹੁਣ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਮਹਿੰਗਾਈ ਦੀ ਮਾਰ ਨਾਲ ਜੋ ਉਹਨਾਂ ਨੂੰ ਪੁਤਲੇ ਬਣਾਉਣ ਦੇ ਆਰਡਰਾਂ ਵਿਚ ਕਮੀ ਆਈ ਹੈ ਨਾਲ ਹੀ ਹੁਣ ਮਹਿੰਗਾਈ ਕਾਰਨ ਪੁਤਲਿਆਂ ਦਾ ਕੱਦ ਵਿੱਚ ਛੋਟਾ ਹੋ ਗਿਆ ਹੈ।ਲੋਕ ਹੁਣ ਪਹਿਲੇ ਨਾਲੋਂ ਛੋਟੇ ਪੁਤਲੇ ਬਣਾਉਣ ਦੇ ਆਰਡਰ ਦੇ ਰਹੇ ਹਨ |