ਲੇਬਰ ਰੂਮ ਦੇ ਬਾਹਰ ਫਰਸ਼ 'ਤੇ ਗਰਭਵਤੀ ਔਰਤ ਦੀ ਡਿਲੀਵਰੀ ਨੂੰ ਲੈ ਕੇ ਭਾਜਪਾ ਨੇ ਸਿਵਲ ਹਸਪਤਾਲ ਘੇਰਿਆ
- ਹਸਪਤਾਲ ਕੰਪਲੈਕਸ 'ਚ ਧਰਨਾ ਦਿੱਤਾ
- ਸਿਹਤ ਮੰਤਰੀ ਦਾ ਪੁਤਲਾ ਫੂਕਿਆ
ਅਭਿਸ਼ੇਕ ਭਾਰਦਵਾਜ
ਪਠਾਨਕੋਟ, 29 ਸਤੰਬਰ 2022 - ਇੱਕ ਪਾਸੇ ਸੂਬੇ ਦੀ 'ਆਪ' ਸਰਕਾਰ ਗਰੀਬ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਸਰਕਾਰੀ ਹਸਪਤਾਲ 'ਚ ਸਟਾਫ਼ ਵੱਲੋਂ ਕੀਤੀਆਂ ਗਈਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਸਦੀ ਇੱਕ ਮਿਸਾਲ ਪਿਛਲੇ ਦਿਨੀਂ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਦੇਖਣ ਨੂੰ ਮਿਲੀ, ਜਿੱਥੇ ਹਸਪਤਾਲ ਦੇ ਸਟਾਫ਼ ਵੱਲੋਂ ਗਰਭਵਤੀ ਔਰਤ ਦੀ ਡਲਿਵਰੀ ਨਾ ਹੋਣ ਕਾਰਨ ਔਰਤ ਨੇ ਲੇਬਰ ਰੂਮ ਦੇ ਬਾਹਰ ਬੱਚੇ ਨੂੰ ਜਨਮ ਦਿੱਤਾ, ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਡੀਸੀ ਪਠਾਨਕੋਟ ਵੱਲੋਂ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ ਸੀ ਪਰ ਹੁਣ ਇਸ ਮੁੱਦੇ 'ਤੇ ਕਾਫੀ ਸਿਆਸਤ ਵੀ ਹੋ ਰਹੀ ਹੈ, ਜਿਸ ਕਾਰਨ ਅੱਜ ਭਾਜਪਾ ਨੇ ਹਸਪਤਾਲ ਦਾ ਦਾ ਘਿਰਾਓ ਕਰਕੇ, ਸਿਵਲ ਹਸਪਤਾਲ ਦੇ ਬਾਹਰ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਅਤੇ ਹਸਪਤਾਲ 'ਚ ਸੂਬਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਲੇਬਰ ਰੂਮ ਦੇ ਬਾਹਰ ਫਰਸ਼ 'ਤੇ ਗਰਭਵਤੀ ਔਰਤ ਦੀ ਡਿਲੀਵਰੀ ਨੂੰ ਲੈ ਕੇ ਭਾਜਪਾ ਨੇ ਸਿਵਲ ਹਸਪਤਾਲ ਘੇਰਿਆ (ਵੀਡੀਓ ਵੀ ਦੇਖੋ)
ਇਸ ਸਬੰਧੀ ਜਦੋਂ ਧਰਨਾਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਸਿਵਲ ਹਸਪਤਾਲ ਵਿਖੇ ਇਨਸਾਨੀਅਤ ਨੂੰ ਸ਼ਰਮਸਾਰ ਹੁੰਦਾ ਦੇਖਿਆ ਗਿਆ ਹੈ, ਜਿਸ ਕਾਰਨ ਸਿਹਤ ਮੰਤਰੀ ਦਾ ਪੁਤਲਾ ਫੂਕਿਆ ਗਿਆ ਹੈ | ਅੱਜ ਸਾਡੇ ਵੱਲੋਂ ਮੁਜ਼ਾਹਰਾ ਕਰਕੇ ਕਿਹਾ ਕਿ ਸਿਵਲ ਹਸਪਤਾਲ 'ਚ ਸਥਿਤੀ ਇਹ ਹੈ ਕਿ ਜੇਕਰ ਕੋਈ 5000 ਰੁਪਏ ਦੇਵੇ ਤਾਂ ਮਰੀਜ਼ ਦੀ ਡਲਿਵਰੀ ਕਰਵਾ ਦਿੱਤੀ ਜਾਂਦੀ ਹੈ ਅਤੇ ਬਾਕੀ ਸਾਰਿਆਂ ਨੂੰ ਰੈਫਰ ਕਰ ਦਿੱਤਾ ਜਾਂਦਾ ਹੈ, ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਜੋ ਵੀ ਸਟਾਫ਼ ਡਿਊਟੀ 'ਤੇ ਹੈ | ਉਨ੍ਹਾਂ ਨੂੰ ਮੁਅੱਤਲ ਕੀਤਾ ਜਾਣਾ ਚਾਹੀਦਾ ਹੈ।