ਹੁਸ਼ਿਆਰਪੁਰ ਦੇ ਪਿੰਡ ਓਡਰਾ ਤੋਂ 20 ਸਾਲ ਦਾ ਨੌਜਵਾਨ ਅਗਵਾ, ਪੁਲਿਸ ਜਾਂਚ 'ਚ ਜੁਟੀ
ਰਾਕੇਸ਼ ਭੱਟੀ
ਹੁਸ਼ਿਆਰਪੁਰ, 8 ਅਕਤੂਬਰ 2022 - ਹੁਸ਼ਿਆਰਪੁਰ ਦੇ ਦਸੂਹਾ ਅਧੀਨ ਆਉਂਦੇ ਪਿੰਡ ਓਡਰਾ ਤੋਂ 20 ਸਾਲਾਂ ਨੌਜਵਾਨ ਨੂੰ ਕੁਝ ਲੋਕਾਂ ਵਲੋਂ ਸਵਿਫਟ ਕਾਰ ਵਿਚ ਅਗਵਾ ਕਾਰਨ ਦਾ ਮਾਮਲਾ ਸਮਾਣੇ ਆਇਆ ਹੈ। ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿਤੀ ਹੈ ਤੇ ਜਲਦ ਹੀ ਦੋਸ਼ੀ ਫੜੇ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਹੁਸ਼ਿਆਰਪੁਰ ਦੇ ਪਿੰਡ ਓਡਰਾ ਤੋਂ 20 ਸਾਲ ਦਾ ਨੌਜਵਾਨ ਅਗਵਾ, ਪੁਲਿਸ ਜਾਂਚ 'ਚ ਜੁਟੀ (ਵੀਡੀਓ ਵੀ ਦੇਖੋ)
ਅਗਵਾ ਹੋਏ ਨੌਜਵਾਨ ਰੋਬਿਨ ਦੇ ਪਿਤਾ ਸੁਰਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਲੜਕੇ ਨੂੰ ਕੱਲ ਚਾਰ ਪੰਚ ਲੋਕਾਂ ਵਲੋਂ ਦੁਪਹਿਰ ਦੇ ਸਮੇ ਇਕ ਸਵਿਫਟ ਕਾਰ ਵਿੱਚ ਅਗਵਾ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਉਹਨਾਂ ਦੇ ਲੜਕੇ ਦੇ ਕਿਸੀ ਲੜਕੀ ਜੋ ਕਿ ਫਤਹਿਗੜ ਸਾਹਿਬ ਨਾਲ ਸਬੰਧਿਤ ਸੀ ਉਸ ਨਾਲ ਪ੍ਰੇਮ ਸਬੰਧ ਸਨ ਤੇ ਪਿਛਲੇ ਦਿਨੀ ਦੋਨਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਸੀ ਪਰ ਕੱਲ ਕੁਝ ਲੋਕਾਂ ਵਲੋਂ ਉਹਨਾਂ ਦੇ ਲੜਕੇ ਨੂੰ ਅਗਵਾ ਕਰ ਲਿਆ ਗਿਆ ਹੈ। ਉਹਨਾਂ ਦੀ ਕਿਸੀ ਵੀ ਵਿਆਕਤੀ ਨਾਲ ਕੋਈ ਦੁਸ਼ਮਣੀ ਨਹੀਂ ਹੈ ਲੇਕਿਨ ਉਹਨਾਂ ਨੂੰ ਕਿਸੇ ਤੇ ਸ਼ੱਕ ਵੀ ਨਹੀਂ ਹੈ ਲੇਕਿਨ ਉਹ ਅਜੇ ਕੁਝ ਕਹਿ ਨਹੀਂ ਸਕਦੇ ਕਿ ਊਨਾ ਦੇ ਲੜਕੇ ਨੂੰ ਕਿਸ ਨੇ ਅਗਵਾ ਕੀਤਾ ਹੈ।
ਉਥੇ ਹੀ ਐਸਐਚਓ ਦਸੂਹਾ ਵਿਕਰਮ ਸਿੰਘ ਦਾ ਕਹਿਣ ਹੈ ਕਿ ਪਰਿਵਾਰ ਦੇ ਬਿਆਨ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਹਰ ਪਹਿਲੂ ਨੂੰ ਜਾਂਚ ਵਿਚ ਰੱਖਿਆ ਜਾ ਰਿਹਾ ਹੈ ਜੋ ਵੀ ਦੋਸ਼ੀ ਹੋਵੇਗਾ ਉਸ ਨੂੰ ਬਖਸਿਆ ਨਹੀਂ ਜਾਵੇਗਾ।