"ਰਾਸ਼ਟਰਪਤੀ ਇੱਥੇ ਨੇ ਪਰ CM ਕਿੱਥੇ ਹੈ ?" ਗਰਵਨਰ ਨੇ ਭਗਵੰਤ ਮਾਨ ਦੀ ਗੈਰ ਹਾਜ਼ਰੀ ’ਤੇ ਸਟੇਜ ਤੋਂ ਚੁੱਕੇ ਸਵਾਲ
ਚੰਡੀਗੜ੍ਹ, 8 ਅਕਤੂਬਰ, 2022: ਪੰਜਾਬ ਦੇ ਰਾਜਪਾਲ ਦੇ ਬਨਵਾਰੀ ਲਾਲ ਪੁਰੋਹਿਤ ਨੇ ਅੱਜ ਚੰਡੀਗੜ੍ਹ ਵਿਚ ਭਾਰਤੀ ਹਵਾਈ ਫੌਜ ਦੇ ਸਥਾਪਨਾ ਦਿਵਸ ਸਮਾਗਮ ਵਿਚ ਭਾਰਤ ਦੇ ਰਾਸ਼ਟਰਪਤੀ ਦਰੋਪਤੀ ਮੁਰਮੂ ਦੇ ਵਿਸ਼ੇਸ਼ ਸਮਾਗਮ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਹਾਜ਼ਰੀ ’ਤੇ ਸਵਾਲ ਚੁੱਕੇ ਹਨ। ਰਾਜਪਾਲ ਨੇ ਕਿਹਾ "ਰਾਸ਼ਟਰਪਤੀ ਇੱਥੇ ਨੇ ਪਰ CM ਕਿੱਥੇ ਹੈ ?" ਉਨ੍ਹਾਂ ਕਿ ਉਹਨਾਂ ਆਪ ਮੁੱਖ ਮੰਤਰੀ ਨੂੰ ਸੱਦਾ ਦਿੱਤਾ ਸੀ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀਆਂ ਕੁਝ ਸੰਵਿਧਾਨਕ ਜ਼ਿੰਮੇਵਾਰੀਆਂ ਹੁੰਦੀਆਂ ਹਨ ਤੇ ਉਹ ਆਪ ਰਾਸ਼ਟਰਪਤੀ ਦੀ ਹਾਜ਼ਰੀ ਵਿਚ ਇਥੇ ਨਹੀਂ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
"ਰਾਸ਼ਟਰਪਤੀ ਇੱਥੇ ਨੇ ਪਰ CM ਕਿੱਥੇ ਹੈ ?" ਗਰਵਨਰ ਨੇ ਭਗਵੰਤ ਮਾਨ ਦੀ ਗੈਰ ਹਾਜ਼ਰੀ ’ਤੇ ਸਟੇਜ ਤੋਂ ਚੁੱਕੇ ਸਵਾਲ (ਵੀਡੀਓ ਵੀ ਦੇਖੋ)
ਰਾਜਪਾਲ ਦੇ ਇਸ ਬਿਆਨ ਨੂੰ ਮੁੱਖ ਮੰਤਰੀ ਨਾਲ ਨਰਾਜ਼ਗੀ ਵਜੋਂ ਵੇਖਿਆ ਜਾ ਰਿਹਾ ਹੈ।
ਰਾਸ਼ਟਰਪਤੀ ਨੇ ਇਥੇ ਰਾਜ ਭਵਨ ਵਿਚ ਉਹਨਾਂ ਦੇ ਸਨਮਾਨ ਵਿਚ ਦਿੱਤੇ ਸਮਾਗਮ ਨੂੰ ਵੀ ਸੰਬੋਧਨ ਕੀਤਾ।