ਸਾਬਕਾ ਸੈਨਿਕਾਂ ਦੀ ਜੀਓਜੀ ਟੀਮ ਵੱਲੋਂ ਮੋਟਰਸਾਈਕਲ ਰੋਸ ਰੈਲੀ ਕੀਤੀ
- ਜੇਕਰ ਸਰਕਾਰ ਨਾ ਕੀਤਾ ਬਹਾਲ ਪੰਜਾਬ ਭਰ ਦੇ ਹਾਈਵੇ ਤੇ ਟੋਲ ਪਲਾਜ਼ਾ ਕਰਾਂਗੇ ਚੱਕਾ ਜਾਮ
ਰਿਪੋਰਟਰ_ ਰੋਹਿਤ ਗੁਪਤਾ
ਗੁਰਦਾਸਪੁਰ, 10 ਅਕਤੂਬਰ 2022 - ਸਾਬਕਾ ਸੈਨਿਕਾਂ ਖੁਸ਼ਹਾਲੀ ਦੇ ਰਾਖੇ ਜੀਓਜੀ ਟੀਮ ਵਲੋਂ ਬਟਾਲਾ ਵਿਖੇ ਪੰਜਾਬ ਸਰਕਾਰ ਖਿਲਾਫ ਰੋਸ ਮਾਰਚ ਕਰਦੇ ਹੋਏ ਅੱਜ ਮੋਟਰਸਾਈਕਲ ਰੈਲੀ ਕੱਢੀ ਗਈ ਅਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ | ਉੱਥੇ ਹੀ ਪ੍ਰਦਰਸ਼ਨ ਕਰ ਰਹੇ ਇਹਨਾਂ ਸਾਬਕਾ ਫੌਜੀਆਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ ਜਲਦ ਉਹਨਾਂ ਕੋਲੋਂ ਮਾਫੀ ਮੰਗ ਉਹਨਾਂ ਨੂੰ ਬਹਾਲ ਨਾ ਕੀਤਾ ਤਾਂ ਉਹ ਆਉਣ ਵਾਲੇ ਸਮੇ ਚ ਪੰਜਾਬ ਭਰ ਦੇ ਹਾਈਵੇ ਤੇ ਟੋਲ ਪਲਾਜ਼ਾ ਤੇ ਚੱਕਾ ਜਾਮ ਕਰਣਗੇ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸਾਬਕਾ ਸੈਨਿਕਾਂ ਦੀ ਜੀਓਜੀ ਟੀਮ ਵੱਲੋਂ ਮੋਟਰਸਾਈਕਲ ਰੋਸ ਰੈਲੀ (ਵੀਡੀਓ ਵੀ ਦੇਖੋ)
ਬਟਾਲਾ ਸ਼ਹਿਰ ਚ ਖੁਸ਼ਹਾਲੀ ਦੇ ਰਾਖੇ ਜੀਓਜੀ ਟੀਮ ਵਲੋਂ ਅੱਜ ਕਾਲੀਆਂ ਪਟੀਆ ਬਣ ਅਤੇ ਕਾਲੇ ਝੰਡੇ ਲੈਕੇ ਪੰਜਾਬ ਸਰਕਾਰ ਖਿਲਾਫ ਮੋਟਰਸਾਈਕਲ ਰੋਸ ਮਾਰਚ ਕੀਤਾ ਗਿਆ | ਉਥੇ ਹੀ ਇਸ ਰੋਸ ਪ੍ਰਦਰਸ਼ਨ ਚ ਸ਼ਾਮਿਲ ਸਾਬਕਾ ਸੈਨਿਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਜੂਦਾ ਸਰਕਾਰ ਵਲੋਂ ਜੀਓਜੀ ਸਕੀਮ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਉਹ ਗ਼ਲਤ ਫੈਸਲਾ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਨਵਾਂ ਰੋਜਗਾਰ ਤਾਂ ਦਿਤਾ ਨਹੀਂ ਬਲਕਿ ਉਲਟ ਉਹਨਾਂ ਦਾ ਰੋਜ਼ਗਾਰ ਖੋ ਲਿਆ ਜਿਸ ਨਾਲ ਅੱਜ 4300 ਸਾਬਕਾ ਫੌਜੀ ਸਰਕਾਰ ਖਿਲਾਫ ਆਪਣਾ ਸੰਘਰਸ਼ ਕਰਨ ਲਈ ਮਜਬੂਰ ਹੋ ਗਏ ਹਨ।
ਉੱਥੇ ਹੀ ਉਹਨਾਂ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਇਸ ਮਾਮਲੇ ਤੇ ਪੁਨਰ ਵਿਚਾਰ ਕਰੇ।ਉਨ੍ਹਾਂ ਕਿਹਾ ਕਿ 2017 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੂਬੇ ਵਿਚ ਕੁਰੱਪਸ਼ਨ ਨੂੰ ਰੋਕਣ ਲਈ ਸਾਬਕਾ ਫ਼ੌਜੀਆਂ ਦੀ ਇੱਕ ਸਕੀਮ ਤਹਿਤ ਭਰਤੀ ਕੀਤੀ ਗਈ ਸੀ।ਸਾਬਕਾ ਕੈਪਟਨ ਨਰਿੰਦਰ ਸਿੰਘ ਨੇ ਕਿਹਾ ਕਿ ਜੀ:ਓ:ਜੀ ਵਲੋਂ ਸੂਬੇ ਅੰਦਰ ਆਪਣੀਆਂ ਸੇਵਾਵਾਂ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਈਆਂ ਗਈਆਂ ਸਨ।
ਜਦਕਿ ਹੁਣ ਆਪ ਦੀ ਸਰਕਾਰ ਦੇ ਮੰਤਰੀ ਵਲੋਂ ਜੋ ਬਿਆਨ ਉਹਨਾਂ ਪ੍ਰਤੀ ਦਿਂਦੇ ਹੋਏ ਇਹ ਸਕੀਮ ਨੂੰ ਬੰਦ ਕੀਤਾ ਹੈ ਉਹ ਨਿੰਦਨਯੋਗ ਹੈ ਅਤੇ ਉਹ ਮੰਗ ਕਰਦੇ ਹਨ ਕਿ ਖੁਸ਼ਹਾਲੀ ਦੇ ਰਾਖੇ ਸਕੀਮ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਜੋ ਉਹਨਾਂ ਦੀ ਕਾਰਗੁਜ਼ਾਰੀ ਤੇ ਸਵਾਲ ਚੁਕੇ ਗਏ ਹਨ ਉਸ ਬਾਰੇ ਗ਼ਲਤ ਟਿੱਪਣੀਆਂ ਕੀਤੀਆਂ ਹਨ ਉਸ ਨੂੰ ਲੈਕੇ ਸਰਕਾਰ ਦੇ ਮੰਤਰੀ ਮਾਫੀ ਮੰਗਣ |