ਕਤਲ ਮਾਮਲੇ 'ਚ ਪੇਸ਼ੀ ਲਈ ਲਿਆਂਦੇ ਮੁਲਜ਼ਮ ਨੇ ਭੱਜਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਮਸਤੈਦੀ ਨਾਲ ਕੀਤਾ ਕਾਬੂ
ਰਕੇਸ਼ ਭੱਟੀ
ਹੁਸਿ਼ਆਰਪੁਰ, 10 ਅਕਤੂਬਰ 2022: ਹੁਸਿ਼ਆਰਪੁਰ ਦੇ ਸੈਸ਼ਨ ਕੋਰਟ 'ਚ ਕਤਲ ਮਾਮਲੇ ਚ ਪੇਸ਼ੀ ਲਈ ਲਿਆਂਦਾ ਇਕ ਨੌਜਵਾਨ ਪੁਲਿਸ ਦੀ ਗ੍ਰਿਫਤ ਚੋਂ ਫਰਾਰ ਹੋ ਗਿਆ, ਜਿਸਨੂੰ ਕਿ ਤੁਰੰਤ ਪੁਲਿਸ ਵਲੋਂ ਪਿਛਾ ਕਰਦਿਆਂ ਹੋਇਆਂ ਕਾਬੂ ਕਰ ਲਿਆ ਗਿਆ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਕਤਲ ਮਾਮਲੇ 'ਚ ਪੇਸ਼ੀ ਲਈ ਲਿਆਂਦੇ ਮੁਲਜ਼ਮ ਨੇ ਭੱਜਣ ਦੀ ਕੀਤੀ ਕੋਸ਼ਿਸ਼, ਪੁਲਿਸ ਨੇ ਮਸਤੈਦੀ ਨਾਲ ਕੀਤਾ ਕਾਬੂ (ਵੀਡੀਓ ਵੀ ਦੇਖੋ)
ਨੌਜਵਾਨ ਦੀ ਪਹਿਚਾਣ ਯੋਗੇਸ਼ ਕੁਮਾਰ ਵਜੋਂ ਹੋਈ ਐ ਜੋ ਕਿ ਕਤਲ ਮਾਮਲੇ ਚ ਹੁਸਿ਼ਆਰਪੁਰ ਜੇਲ੍ਹ ਚ ਬੰਦ ਹੈ। ਜਾਣਕਾਰੀ ਦਿੰਦਿਆਂ ਅਧਿਕਾਰੀ ਨੇ ਦੱਸਿਆ ਕਿ ਜਿਵੇਂ ਹੀ ਪੁਲਿਸ ਵਲੋਂ ਨੌਜਵਾਨ ਨੂੰ ਅਦਾਲਤ ਚ ਪੇਸ਼ ਕਰਨ ਲਈ ਹੱਥਕੜੀ ਖੋਲ੍ਹੀ ਗਈ ਤਾਂ ਨੌਜਵਾਨ ਫਰਾਰ ਹੋ ਗਿਆ ਜਿਸਨੂੰ ਕਿ ਤੁਰੰਤ ਮਸਤੈਦੀ ਨਾਲ ਕਾਬੂ ਕਰ ਲਿਆ ਗਿਆ ਤੇ ਕਥਿਤ ਦੋਸ਼ੀ ਵਿਰੁੱਧ ਸਖਤ ਕਾਰਵਾਈ ਕੀਤੀ ਜਾ ਰਹੀ ਹੈ।