ਤਿਉਹਾਰਾਂ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਨੇ ਵਿਸ਼ੇਸ਼ ਜਾਂਚ ਅਭਿਆਨ ਕੀਤਾ ਸ਼ੁਰੂ (ਵੀਡੀਓ ਵੀ ਦੇਖੋ)
- ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੰਜਾਬ ਪੁਲਿਸ ਵਚਨਬੱਧ: ਐਸ. ਐਸ. ਪੀ. ਵਿਵੇਕ ਸ਼ੀਲ ਸੋਨੀ
ਮੋਹਾਲੀ, 12 ਅਕਤੂਬਰ 2022 - ਅੱਜ ਮੁਹਾਲੀ ਪੁਲਿਸ ਵਲੋਂ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਅੰਦਰ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਦੀ ਅਗਵਾਈ ਹੇਠ ਵਿਸੇਸ਼ ਜਾਂਚ ਅਭਿਆਨ ਚਲਾਇਆ ਗਿਆ ਜੋ ਕਿ ਭਵਿੱਖ ’ਚ ਇਸੇ ਤਰ੍ਹਾਂ ਜਾਰੀ ਰਹੇਗਾ।ਅੱਜ ਮੁਹਾਲੀ ਵਿਚਲੇ ਸੋਹਾਣਾ ਵਿਖੇ ਐਸ. ਐਸ. ਪੀ. ਵਿਵੇਕਸ਼ੀਲ ਸੋਨੀ ਨੇ ਕਿਹਾ ਕਿ ਤਿਉਹਾਰਾਂ ਮੌਕੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣ ਲਈ ਪੰਜਾਬ ਪੁਲਿਸ ਅਤੇ ਮੁਹਾਲੀ ਪੁਲਿਸ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਤਿਉਹਾਰਾਂ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਨੇ ਵਿਸ਼ੇਸ਼ ਜਾਂਚ ਅਭਿਆਨ ਕੀਤਾ ਸ਼ੁਰੂ
ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਸ਼ਹਿਰ ਅੰਦਰ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਤਾਂ ਜੋ ਕੋਈ ਵੀ ਬੁਰਾ ਅਨਸਰ ਤਿਉਹਾਰਾਂ ਮੌਕੇ ਲੋਕਾਂ ਦੀਆਂ ਖੁਸ਼ੀਆਂ ਨੂੰ ਖਰਾਬ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਮੁਹਾਲੀ ਸ਼ਹਿਰ ਅੰਦਰ ਸੁਰੱਖਿਆ ਅਤੇ ਵਿਸੇ਼ਸ਼ ਨਾਕਾਬੰਦੀਆਂ ਲਈ ਮੁਹਾਲੀ ਪੁਲਿਸ ਨੇ ਨਾਲ ਨਾਲ 6 ਈ. ਆਰ. ਪੀ. ਟੀਮਾਂ ਅਤੇ ਕਮਾਂਡੋ ਫੋਰਸ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਬਾਅਦ ਸ਼ਾਮ ਸ਼ਹਿਰ ਅੰਦਰ ਲਗਭਗ 30 ਤੋਂ 35 ਵਿਸ਼ੇਸ਼ ਨਾਕੇ ਲਗਾਏ ਜਾਣਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਨਾ ਵਾਪਰ ਸਕੇ ਅਤੇ ਲੋਕ ਤਿਉਹਾਰਾਂ ਦਾ ਆਨੰਦ ਮਾਣ ਸਕੇ।
ਇਸ ਮੌਕੇ ਉਨ੍ਹਾਂ ਨਾਲ ਡੀ ਐੱਸ ਪੀ ਸਿਟੀ 2 ਹਰਸਿਮਰਤ ਸਿੰਘ ਬੱਲ, ਐੱਸ ਐੱਚਓ ਸੋਹਾਣਾ ਗੁਰਚਰਨ ਸਿੰਘ, ਐੱਸਐੱਚਓ ਫੇਜ 8 ਰਾਜੇਸ ਕੁਮਾਰ ਅਤੇ ਐੱਸ ਐੱਚਓ ਫੇਜ਼ ਗਿਆਰਾਂ ਗਗਨਦੀਪ ਸਿੰਘ ਅਤੇ ਪੁਲਸ ਦੀ ਇਕ ਟੁਕੜੀ ਵੀ ਮੌਜੂਦ ਸੀ।