ਜੇਲ੍ਹ ਵਿਚੋਂ ਫਿਰੌਤੀਆਂ ਦਾ ਕਾਰੋਬਾਰ ਚਲਾ ਰਹੇ ਗੈਂਗਸਟਰ ਮਨਪ੍ਰੀਤ ਮੰਨਾ ਸਣੇ ਛੇ ਗ੍ਰਿਫ਼ਤਾਰ
- ਫਿਰੌਤੀ ਦੀ ਵੀਹ ਲੱਖ ਰਕਮ ਸਮੇਤ ਵੱਡੀ ਗਿਣਤੀ ਚ ਅਸਲਾ ਬਰਾਮਦ
- ਮਨਪ੍ਰੀਤ ਮੰਨਾ ਦੀ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿੱਚ ਸੀ ਮੁੱਖ ਭੂਮਿਕਾ
ਬਠਿੰਡਾ, 14 ਅਕਤੂਬਰ 2022 - ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਵਿੱਚ ਪਿਛਲੇ ਦਿਨੀਂ ਨਰਾਤਿਆਂ ਨੂੰ ਲੈ ਕੇ ਲਗਾਤਾਰ ਵਾਪਰੀਆਂ ਘਟਨਾਵਾਂ ਸਬੰਧੀ ਪੁਲੀਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਨਪ੍ਰੀਤ ਸਿੰਘ ਮੰਨਾ ਨੂੰ ਫਿਰੋਜ਼ਪੁਰ ਜੇਲ੍ਹ ਵਿਚੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਬਠਿੰਡਾ ਪੁਲੀਸ ਨੇ ਛੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਵੀਹ ਲੱਖ ਰੁਪਿਆ ਜੋ ਕਿ ਫਿਰੌਤੀ ਦੇ ਰੂਪ ਵਿੱਚ ਲਿਆ ਗਿਆ ਸੀ ਅਤੇ ਵੱਡੀ ਗਿਣਤੀ ਵਿੱਚ ਅਸਲਾ ਬਰਾਮਦ ਕੀਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਜੇਲ੍ਹ ਵਿਚੋਂ ਫਿਰੌਤੀਆਂ ਦਾ ਕਾਰੋਬਾਰ ਚਲਾ ਰਹੇ ਗੈਂਗਸਟਰ ਮਨਪ੍ਰੀਤ ਮੰਨਾ ਸਣੇ ਛੇ ਗ੍ਰਿਫ਼ਤਾਰ (ਵੀਡੀਓ ਵੀ ਦੇਖੋ)
ਜਾਣਕਾਰੀ ਦਿੰਦੇ ਹੋਏ ਆਈਜੀ ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪਿਛਲੇ ਦਿਨੀਂ ਤਲਵੰਡੀ ਸਾਬੋ ਏਰੀਏ ਵਿਚ ਕਾਰੋਬਾਰੀਆਂ ਨੂੰ ਸਰੋਤਿਆਂ ਲਈ ਧਮਕਾਇਆ ਜਾ ਰਿਹਾ ਸੀ ਅਤੇ ਕੁਝ ਨੌਜਵਾਨ ਇਨ੍ਹਾਂ ਕਾਰੋਬਾਰੀਆਂ ਦੇ ਕੰਨ ਨੂੰ ਫੋਨ ਲਾਉਂਦੇ ਸਨ ਅਤੇ ਮਨਪ੍ਰੀਤ ਸਿੰਘ ਮੰਨਾ ਜੋ ਕਿ ਫਿਰੋਜ਼ਪੁਰ ਜੇਲ੍ਹ ਵਿਚ ਸਿੱਧੂ ਮੂਸੇ ਵਾਲਾ ਕਤਲ ਕਾਂਡ ਵਿਚ ਨਾਮਜ਼ਦ ਹੈ ਨਾਲ ਗੱਲ ਕਰਵਾਉਂਦੇ ਸਨ ਜੇਕਰ ਕੋਈ ਵਿਅਕਤੀ ਫਿਰੌਤੀ ਦੇਣ ਤੋਂ ਇਨਕਾਰ ਕਰਦਾ ਸੀ ਤਾਂ ਉਸ ਦੇ ਘਰ ਜਾਂ ਕਾਰੋਬਾਰ ਇਹ ਹਮਲਾ ਕਰਵਾ ਦਿੰਦੇ ਸਨ ਲਗਾਤਾਰ ਵਾਪਰੀਆਂ ਘਟਨਾਵਾਂ ਤੋਂ ਬਾਅਦ ਸੀਆਈ ਸਟਾਫ ਵਨ ਅਤੇ ਸੀਆਈਏ ਸਟਾਫ ਟੂ ਦੀ ਟੀਮ ਵੱਲੋਂ ਫਿਰੋਜ਼ਪੁਰ ਜੇਲ੍ਹ ਵਿਚ ਬੰਦ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਨੂੰ ਪ੍ਰੋਡਕਸ਼ਨ ਵਰੰਟ ਤੇ ਲਿਆ ਕੇ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਦੀ ਦਿੱਤੀ ਜਾਣਕਾਰੀ ਤੋਂ ਬਾਅਦ ਵੀਹ ਲੱਖ ਪੰਦਰਾਂ ਹਜਾਰ ਰੁਪਏ ਨਗਦ ਅਤੇ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਗ੍ਰਿਫ਼ਤਾਰ ਨੌਜਵਾਨਾਂ ਕੋਲੋਂ ਵੱਡੀ ਗਿਣਤੀ ਵਿੱਚ ਅਸਲਾ ਬਰਾਮਦ ਹੋਇਆ ਹੈ ਉਨ੍ਹਾਂ ਕਿਹਾ ਕਿ ਇਸ ਗਰੋਹ ਦਾ ਪਰਦਾਫਾਸ਼ ਹੋਣ ਨਾਲ ਤਲਵੰਡੀ ਸਾਬੋ ਵਿੱਚ ਵਾਪਰ ਰਹੀਆਂ ਫਿਰੌਤੀ ਦੀਆਂ ਘਟਨਾਵਾਂ ਨੂੰ ਠੱਲ੍ਹ ਪਵੇਗੀ।