ਵਿਦਿਆਰਥੀ ਰਾਜਨੀਤੀ ਵਿੱਚ 'ਆਪ' ਦੀ ਧਮਾਕੇਦਾਰ ਐਂਟਰੀ, CYSS ਦਾ ਆਯੂਸ਼ ਖਟਕਰ ਬਣਿਆ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ (ਵੀਡੀਓ ਵੀ ਦੇਖੋ)
ਚੰਡੀਗੜ੍ਹ, 18 ਅਕਤੂਬਰ 2022 - ਵਿਦਿਆਰਥੀ ਰਾਜਨੀਤੀ ਵਿੱਚ ਆਮ ਆਦਮੀ ਪਾਰਟੀ ਦੀ ਧਮਾਕੇਦਾਰ ਐਂਟਰੀ ਹੋਈ ਹੈ। ਆਪ ਦੀ ਸੀ.ਵਾਈ.ਐਸ.ਐਸ. ਦਾ ਆਯੂਸ਼ ਖਟਕਰ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਬਣ ਗਿਆ ਹੈ।
ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿੱਚ ਆਪ ਦੇ ਵਿਦਿਆਰਥੀ ਵਿੰਗ ਸੀ.ਵਾਈ.ਐਸ.ਐਸ.ਦੀ ਵੱਡੀ ਜਿੱਤ ਹੋਈ ਹੈ। ਸੀ.ਵਾਈ.ਐਸ.ਐਸ. ਨੇ ਪਹਿਲੀ ਵਾਰ ਹੀ ਵਿਦਿਆਰਥੀ ਚੋਣਾਂ ਵਿੱਚ ਹਿੱਸਾ ਲਿਆ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵਿਦਿਆਰਥੀ ਰਾਜਨੀਤੀ ਵਿੱਚ 'ਆਪ' ਦੀ ਧਮਾਕੇਦਾਰ ਐਂਟਰੀ, CYSS ਦਾ ਆਯੂਸ਼ ਖਟਕਰ ਬਣਿਆ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ (ਵੀਡੀਓ ਵੀ ਦੇਖੋ)
ਆਪ ਪਾਰਟੀ ਵੱਲੋਂ ਨੌਜਵਾਨ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੂੰ ਵਿਦਿਆਰਥੀ ਚੋਣਾਂ ਲਈ ਇੰਚਾਰਜ ਲਗਾਇਆ ਗਿਆ ਸੀ। ਆਪ ਦੀ 'ਛਾਤਰ ਯੁਵਾ ਸੰਘਰਸ਼ ਸਮਿਤੀ' ਨੇ ਪ੍ਰਧਾਨ ਦੀ ਚੋਣ ਵਿੱਚ ਪੁਰਾਣੀਆਂ ਰਵਾਇਤੀ ਪਾਰਟੀਆਂ ਏਬੀਵੀਪੀ, ਐਨਐਸਯੂਆਈ, ਐਸਓਆਈ, ਪੁਸੂ ਨੂੰ ਵੱਡੇ ਫਰਕ ਨਾਲ ਹਰਾਇਆ ਹੈ। ਭਾਜਪਾ ਚਿੱਤ, ਕਾਂਗਰਸ ਤੇ ਅਕਾਲੀ ਦਲ ਦੀ ਪਾਰਟੀ ਮਿਲ ਕੇ ਵੀ ਆਪ ਦੇ ਜੇਤੂ ਉਮੀਦਵਾਰ ਜਿੰਨੀਆਂ ਵੋਟਾਂ ਨਹੀਂ ਲੈ ਸਕੇ।
ਇਸ ਮੌਕੇ ਮੀਤ ਹੇਅਰ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ-ਭਗਵੰਤ ਮਾਨ ਦੀ ਅਗਵਾਈ ਵਿੱਚ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਮਿਲ ਰਹੀ ਹੈ। ਮੀਤ ਹੇਅਰ ਨੇ ਉੱਤਰੀ ਭਾਰਤ ਦੇ ਵਿਦਿਆਰਥੀਆਂ ਦੀ ਵੱਡੀ ਵਿੱਦਿਅਕ ਸੰਸਥਾ ਵਿੱਚ ਆਪ ਦੀ ਜਿੱਤ ਨੂੰ ਪਾਰਟੀ ਲਈ ਅਹਿਮ ਦੱਸਿਆ ਹੈ ਅਤੇ ਕਿਹਾ ਕੇ ਨੌਜਵਾਨਾਂ ਦਾ ਰਵਾਇਤੀ ਪਾਰਟੀਆਂ ਤੋਂ ਮੋਹ ਪੂਰੀ ਤਰ੍ਹਾਂ ਭੰਗ ਹੋ ਗਿਆ ਹੈ।