ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਵਧਿਆ ਮਾਣ, ਇੱਕੋ ਦਿਨ ਵਿੱਚ ਬਣੇ ਦੋ ਜੱਜ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 19 ਅਕਤੂਬਰ 2022 - ਸਮਾਜ ਵਿਚ ਰਹਿੰਦਿਆਂ ਅਕਸਰ ਤੁਸੀ ਦੇਖਦੇ ਹੋ ਕਿ ਧੀਆਂ ਨੂੰ ਕੁੱਖ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ ਸਿਰਫ ਇਸ ਧਾਰਨਾ ਦੇ ਤਹਿਤ ਕਿ ਧੀਆਂ ਮਾਪਿਆਂ ਦੇ ਲਈ ਇਕ ਬੋਝ ਤੋਂ ਵਧਕੇ ਹੋਰ ਕੁਝ ਨਹੀਂ ਹੁੰਦੀਆਂ ਪਰ ਅਜਿਹੀਆਂ ਧਾਰਨਾਵਾਂ ਨੂੰ ਗਲਤ ਸਾਬਿਤ ਕਰ ਵਿਖਾਇਆ ਓਸ ਧੀ ਨੇ ਜਿਸ ਉੱਪਰ ਸਦਾ ਉਸਦੇ ਮਾਪਿਆਂ ਨੂੰ ਮਾਣ ਰਿਹਾ ਤੇ ਅੱਜ ਓਹਨਾ ਮਾਪਿਆਂ ਦੇ ਮਾਨ ਨੂੰ ਹੋਰ ਦੋਗੁਣਾ ਕਰਦੇ ਹੋਏ ਅੱਜ ਓਹ ਧੀ ਸਖ਼ਤ ਮੇਹਨਤ ਤੋਂ ਬਾਅਦ ਭਾਰਤ ਦੀ ਨਿਆਪਾਲਿਕਾ ਦੇ ਓਸ ਸਿਸਟਮ ਦਾ ਹਿੱਸਾ ਬਣਨ ਜਾ ਰਹੀ ਹੈ ਜਿਸਦੀ ਉਮੀਦ ਉਹ ਹਰ ਮਾ ਬਾਪ ਕਰਦਾ ਹੈ ਜੌ ਆਪਣੇ ਬੱਚਿਆਂ ਦੀ ਵਡਮੁੱਲੀ ਪ੍ਰਾਪਤੀ ਦੇ ਲਈ ਪਰਮਾਤਮਾ ਦੇ ਅੱਗੇ ਅਰਦਾਸ ਕਰਦਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦਾ ਵਧਿਆ ਮਾਣ, ਇੱਕੋ ਦਿਨ ਵਿੱਚ ਬਣੇ ਦੋ ਜੱਜ (ਵੀਡੀਓ ਵੀ ਦੇਖੋ)
ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਚਾਹਤ ਧੀਰ ਅਤੇ ਅਕਸ਼ੇ ਅਰੋੜਾ ਜਿਨਾਂ ਨੇ ਅੱਜ ਗੁਰੂ ਨਗਰੀ ਦੇ ਲੋਕਾਂ ਤੇ ਆਪਣੇ ਮਾਪਿਆਂ ਦਾ ਮਾਣ ਵਧਾਉਂਦੇ ਹੋਏ ਜੱਜ ਬਣਨ ਦੀ ਉਪਲਬਧੀ ਹਾਸਿਲ ਕੀਤੀ ਹੈ।ਇਸ ਖਾਸ ਮੌਕੇ ਦੌਰਾਨ ਚਾਹਤ ਅਤੇ ਅਕਸ਼ੇ ਨਾਲ ਗੱਲਬਾਤ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਅੱਜ ਦਾ ਦਿਨ ਉਹਨਾਂ ਦੀ ਜਿੰਦਗੀ ਦਾ ਬੇਹੱਦ ਖਾਸ ਦਿਨ ਹੈ ਕਿਉਂਕਿ ਉਹਨਾਂ ਨੇ ਇਹ ਸੁਪਨਾ ਜੌ ਵੇਖਿਆ ਸੀ ਉਸਨੂੰ ਪੂਰਾ ਕਰਨ ਲਈ ਜੀ ਤੋੜ ਮਿਹਨਤ ਕੀਤੀ ਹੈ ਜਿਸਦਾ ਫਲ ਅੱਜ ਓਹਨਾ ਨੂੰ ਤੇ ਓਹਨਾ ਦੇ ਪਰਿਵਾਰ ਨੂੰ ਮਿਲਿਆ ਹੈ। ਚਾਹਤ ਧੀਰ ਨੇ ਕਿਹਾ ਕਿ ਓਹਨਾ ਦੀ ਕਾਮਯਾਬੀ ਵਿੱਚ ਉਹਨਾਂ ਦੇ ਸਹੁਰਾ ਪਰਿਵਾਰ ਦਾ ਵਡਮੁੱਲਾ ਯੋਗਦਾਨ ਰਿਹਾ ਹੈ ਕਿਉਂ ਕਿ ਓਹਨਾ ਦੇ ਪਤੀ ਤੇ ਓਹਨਾ ਦੀ ਸੱਸ ਨੇ ਇਸ ਮੁਕਾਮ ਤੱਕ ਓਹਨਾ ਨੂ ਪਹੁੰਚੋਣ ਲਈ ਬਹੁਤ ਸਪੋਰਟ ਕੀਤੀ ਹੈ।ਜਿਸਨੂੰ ਕਹਿਕੇ ਬਿਆਨ ਨਹੀਂ ਕੀਤਾ ਜਾ ਸਕਦਾ।
ਦੂਜੇ ਪਾਸੇ ਅਕਸ਼ੇ ਨੇ ਵੀ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਪਿਆਂ ਸਿਰ ਸਜਾਇਆ ਹੈ।ਓਹਨਾ ਨੇ ਕਿਹਾ ਕਿ ਓਹਨਾ ਦੇ ਮਾਪਿਆਂ ਨੇ ਓਹਨਾ ਨੂੰ ਇਸ ਮੁਕਾਮ ਤਕ ਪਹੁੰਚਣ ਲਈ ਆਪਣੀ ਜੀ ਜਾਨ ਲਗਾਈ ਹੈ ਜਿੰਨਾ ਦੀਆਂ ਅਰਦਾਸਾਂ ਸਦਕਾ ਉਹ ਆਪਣੀ ਮੰਜ਼ਿਲ ਨੂੰ ਪਾਰ ਕਰ ਸਕੇ ਨੇ।
ਚਾਹਤ ਅਤੇ ਅਕਸ਼ੇ ਨੇ ਭਾਰਤੀ ਕਾਨੂੰਨ ਪ੍ਰਣਾਲੀ ਉੱਪਰ ਗੱਲ ਕਰਦਿਆਂ ਕਿਹਾ ਕਿ ਉਹ ਆਸ ਕਰਦੇ ਨੇ ਕਿ ਜਿਸ ਇਮਾਨਦਾਰੀ ਨਾਲ ਉਹ ਇਸ ਮੁਕਾਮ ਤੱਕ ਪੋਹੁੰਚੇ ਨੇ ਓਸੇ ਇਮਾਨਦਾਰੀ ਨਾਲ ਉਹ ਆਪਣੀਆਂ ਸੇਵਾਵਾਂ ਨਿਭਾਉਣਗੇ ਅਤੇ ਉਹ ਉਮੀਦ ਕਰਦੇ ਹਨ ਕਿ ਇਸ ਦੌਰਾਨ ਉਹ ਓਹਨਾ ਲੋਕਾਂ ਨੂੰ ਇਨਸਾਫ਼ ਦਿਵਾਉਣ ਵਿੱਚ ਮਦਦ ਕਰਨ ਜੌ ਅੱਜ ਵੀ ਸਮਾਜ ਦੀਆਂ ਗਲਤ ਕੁਰੀਤੀਆਂ ਦਾ ਸ਼ਿਕਾਰ ਹੋਏ ਹਨ।
ਇਸ ਦੌਰਾਨ ਓਹਨਾ ਦੇ ਮਾਪਿਆਂ ਨੇ ਕਿਹਾ ਕਿ ਉਹ ਖੁਦ ਨੂੰ ਬਹੁਤ ਭਾਗਾਂ ਵਾਲਾ ਸਮਝਦੇ ਨੇ ਕਿ ਐਸੇ ਬੱਚਿਆਂ ਨੇ ਓਹਨਾ ਘਰ ਜਨਮ ਲਿਆ ਤੇ ਸਮਾਜ ਵਿਚ ਓਹਨਾ ਦਾ ਸਿਰ ਉੱਚਾ ਕੀਤਾ।