ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੀਵਰੇਜ ਅਤੇ ਰਾਈਜਿੰਗ ਮੇਨ ਦਾ ਨੀਹ ਪੱਥਰ ਇੰਦਰਜੀਤ ਨਿੱਜਰ ਤੇ ਪ੍ਰੋ: ਬਲਜਿੰਦਰ ਕੌਰ ਨੇ ਰੱਖਿਆ
ਸ੍ਰੀ ਦਮਦਮਾ ਸਾਹਿਬ, 20 ਅਕਤੂਬਰ 2022 - ਆਖਰ ਕਾਫੀ ਧਰਨਿਆਂ ਮੁਜ਼ਾਰਿਆਂ ਤੋਂ ਬਾਦ ਸਿੱਖਾਂ ਦੇ ਚੌਥੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਸੀਵਰੇਜ ਦੀ ਸਮੱਸਿਆ ਦਾ ਹੱਲ ਨਿਕਲਦਾ ਨਜਰ ਨਜਰ ਆ ਰਿਹਾ ਹੈ ਜਿਸ ਲਈ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੀਵਰੇਜ ਅਤੇ ਰਾਈਜਿੰਗ ਮੇਨ ਦਾ ਨੀਹ ਪੱਥਰ ਸਥਾਨਕ ਸਰਕਾਰਾਂ ਦੇ ਮੰਤਰੀ ਇੰਦਰਜੀਤ ਸਿੰਘ ਨਿੱਝਰ ਤੇ ਹਲਕਾ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੀਹ ਪੱਥਰ ਰੱਖਣ ਲਈ ਪਹੁੰਚੇ, ਜਿੱਥੇ ਓੁਹ ਸਭ ਤੋਂ ਪਹਿਲਾਂ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਜਿੱਥੇ ਉਹਨਾਂ ਨੂੰ ਸਿਰੋਪਾਓੁ ਦਿੱਤਾ ਓੁਪਰੰਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਉਹਨਾਂ ਦੀ ਰਿਹਾਇਸ ਤੇ ਮੁਲਾਕਾਤ ਕੀਤੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸੀਵਰੇਜ ਅਤੇ ਰਾਈਜਿੰਗ ਮੇਨ ਦਾ ਨੀਹ ਪੱਥਰ ਇੰਦਰਜੀਤ ਨਿੱਜਰ ਤੇ ਪ੍ਰੋ: ਬਲਜਿੰਦਰ ਕੌਰ ਨੇ ਰੱਖਿਆ (ਵੀਡੀਓ ਵੀ ਦੇਖੋ)
ਇਸ ਤੋਂ ਬਾਦ ਉਹਨਾਂ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰਦੁਆਰਾ ਸਾਹਿਬ ਦੇ ਬਾਹਰ ਸੀਵਰੇਜ ਅਤੇ ਰਾਈਜਿੰਗ ਮੇਨ ਦਾ ਨੀਹ ਪੱਥਰ ਸਥਾਨਕ ਸਰਕਾਰਾਂ ਦੇ ਮੰਤਰੀ ਇੰਦਰਜੀਤ ਸਿੰਘ ਤੇ ਹਲਕਾ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੇ ਰੱਖਿਆ,ਜਿਸ ਨੂੰ ਅਗਲੀ ਵਿਸਾਖੀ ਦੇ ਆਓੁਣ ਤੋਂ ਪਹਿਲਾਂ ਬਣ ਕੇ ਤਿਆਰ ਹੋਣ ਦਾ ਟੀਚਾ ਰੱਖਿਆ ਗਿਆ ਹੈ।
ਨੀਹ ਪੱਥਰ ਰੱਖਣ ਓੁਪਰੰਤ Local Bodies ਮੰਤਰੀ ਇੰਦਰਜੀਤ ਨਿੱਝਰ ਨੇ ਦੱਸਿਆ ਕਿ ਤਖਤ ਸ੍ਰੀ ਦਮਦਮਾ ਸਹਿਬ ਵਿਖੇ ਸੀਵਰੇਜ ਲੀਕ ਕਰ ਰਿਹਾ ਸੀ ਜਿਸ ਲਈ ਸਰਧਾਲੂਆਂ ਨੂੰ ਮੁਸਕਲ ਆ ਰਹੀ ਸੀ ਜਿਸਦੇ ਹੱਲ ਲਈ 10 ਕਿਲੋਮੀਟਰ ਲੋਹੇ ਦੀਆਂ ਪਾਈਪਾਂ ਪਾਓੁਣ ਲਈ ਨੀਹ ਪੱਥਰ ਰੱਖਿਆ ਹੈ ਤਾਂ ਕਿ ਲੀਕ ਦਾ ਸਮੱਸਿਆ ਖਤਮ ਹੋ ਜਾਵੇ ਦੂਸਰਾ ਇਤਹਾਸਿਕ ਸਹਿਰ ਦੇ ਰਨ ਵਾਟਰ ਦੇ ਸਟਰੈਚ ਲਈ ਅਫਸਰਾਂ ਨਾਲ ਗੱਲ ਹੋ ਰਹੀ ਸੀ ਤੇ ਵਿਸਾਖੀ ਦੇ ਪਹਿਲਾਂ ਸਾਰੇ ਸਹਿਰ ਦੀ ਸਮੱਸਿਆ ਦਾ ਹੱਲ ਹੋ ਜਾਵੇਗਾ ਜਿਸਤੇ 15 ਕਰੋੜ ਤੋੰ ਓੁੱਤੇ ਦਾ ਪ੍ਰੋਜੈਕਟ ਹੈ ਬਾਕੀ ਇਤਹਾਸਿਕ ਸਹਿਰ ਲਈ ਪੈਸੇ ਦੀ ਕੋਈ ਸਮੱਸਿਆ ਨਹੀ ਜਿੰਨਾ ਵੀ ਪੈਸਾ ਖਰਚ ਆਵੇਗਾ ਕਰ ਦਿੱਤਾ ਜਾਵੇਗਾ ਸਹਿਰ ਦੀ ਸਾਰੀ ਸਮੱਸਿਆ ਹੱਲ ਕਰ ਦਿੱਤਾ ਜਾਵੇਗਾ।