ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਲੈਕੇ ਮਸੀਹ ਆਗੂਆਂ ਵਿੱਚ ਰੋਸ
- ਕਿਹਾ ਏਜੇਂਸੀਆ ਦੇ ਕਹਿਣ ਤੇ ਭਾਈਚਾਰੇ ਵਿੱਚ ਵੰਡੀਆ ਨਾ ਪਾਉ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 25 ਅਕਤੂਬਰ 2022 - ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਾਸਟਰਾਂ ਨੂੰ ਲੈਕੇ ਦਿੱਤੇ ਗਏ ਬਿਆਨ ਤੋਂ ਬਾਅਦ ਮਸੀਹ ਭਾਈਚਾਰੇ ਵਿਚ ਰੋਸ ਪਾਇਆ ਜਾ ਰਿਹਾ ਹੈ। ਨੈਸ਼ਨਲ ਕ੍ਰਿਸਚਨ ਲੀਗ ਦੇ ਸੂਬਾ ਪ੍ਰਧਾਨ ਜਗਦੀਸ਼ ਮਸੀਹ ਨੇ ਸਾਹਮਣੇ ਆਕੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਨਿੰਦਾ ਯੋਗ ਬਿਆਨ ਕਹਿੰਦੇ ਕਿਹਾ ਹੈ ਕਿ ਏਜੇਂਸੀਆ ਦੇ ਕਹਿਣ ਤੇ ਭਾਈਚਾਰੇ ਵਿੱਚ ਵੰਡੀਆ ਨਾ ਪਾਉ।ਇਸ ਤਰਾਂ ਦੇ ਬਿਆਨ ਅੱਗ ਲਗਾਉ ਬਿਆਨ ਹਨ ਪੜ੍ਹੇ ਲਿਖੇ , ਸੂਝਵਾਨ ਅਤੇ ਸਿੱਖ ਕੌਮ ਦੇ ਸਿਰਮੌਰ ਆਗੂ ਵਲੋਂ ਐਸੇ ਬਿਆਨ ਮਾਹੌਲ ਖਰਾਬ ਕਰ ਸਕਦੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਨੂੰ ਲੈਕੇ ਮਸੀਹ ਆਗੂਆਂ ਵਿੱਚ ਰੋਸ (ਵੀਡੀਓ ਵੀ ਦੇਖੋ)
ਉਹਨਾਂ ਕਿਹਾ ਕਿ ਜਦੋ ਉੜੀਸਾ ਮਸੀਹ ਭਾਈਚਾਰੇ ਨੂੰ ਕੁਝ ਸ਼ਰਾਰਤੀ ਅਨਸਰਾਂ ਵਲੋਂ ਜਿੰਦਾ ਸਾੜ ਦਿੱਤਾ ਗਿਆ ਸੀ ਤਾਂ ਉਸ ਵੇਲੇ ਸਿਮਰਨਜੀਤ ਸਿੰਘ ਮਾਨ ਸਮੇਤ ਸਮੁੱਚਾ ਸਿੱਖ ਭਾਈਚਾਰਾ ਮਸੀਹ ਭਾਈਚਾਰੇ ਨਾਲ ਖੜ ਗਿਆ ਸੀ। ਜਿਸ ਤੋਂ ਸਾਫ ਸਿੱਧ ਹੋ ਗਿਆ ਸੀ ਕਿ ਸਿੱਖ ਅਤੇ ਮਸੀਹ ਭਾਈਚਾਰੇ ਦੀ ਏਕਤਾ ਨੂੰ ਕੋਈ ਤੋੜ ਨਹੀਂ ਸਕਦਾ। ਉਥੇ ਹੀ ਅਮ੍ਰਿਤਪਾਲ ਸਿੰਘ ਦੇ ਬਿਆਨਾਂ ਨੂੰ ਲੈਕੇ ਕਿਹਾ ਕਿ ਅਮ੍ਰਿਤਪਾਲ ਅਜੇ ਕੱਲ ਦਾ ਜਵਾਕ ਹੈ। ਉਹ 27 ਸਾਲਾਂ ਨੌਜਵਾਨ ਹੈ।ਉਸਨੂੰ ਕਿੰਨੀ ਕੁ ਸਮਝ ਹੈ ?ਉਹ ਵੀ ਏਜੇਂਸੀਆ ਨਾਲ ਮਿਲ ਕੇ ਇਹ ਸਭ ਕੁਝ ਕਰ ਰਿਹਾ ਹੈ ।