ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਸੰਬੰਧ ਲੁਧਿਆਣਾ ਜ਼ਿਲ੍ਹੇ ਨਾਲ, ਪਿੰਡ ਜੱਸੋਵਾਲ 'ਚ ਰਹਿੰਦਾ ਹੈ ਨਾਨਕਾ ਪਰਿਵਾਰ
- ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਲੁਧਿਆਣਾ ਤੋਂ ਸਬੰਧਿਤ, 1972 ਚ ਪਰਿਵਾਰ ਗਿਆ ਸੀ ਇੰਗਲੈਂਡ, ਨਾਨਕਾ ਪਰਿਵਾਰ ਪਿੰਡ ਜੱਸੋਵਾਲ ਸੁਦਾਂ ਚ, ਪਰਿਵਾਰ ਚ ਖੁਸ਼ੀ ਦੀ ਲਹਿਰ
ਸੰਜੀਵ ਸੂਦ
ਲੁਧਿਆਣਾ 26 ਅਕਤੂਬਰ 2022 - ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਬਣੇ ਰਿਸ਼ੀ ਸੁਨਕ ਦੇ ਸਬੰਧ ਲੁਧਿਆਣੇ ਨਾਲ ਸਬੰਧ ਹੈ। ਰਿਸ਼ੀ ਦੇ ਨਾਨਾ ਰਘੁਬੀਰ ਸੁਨਕ ਲੁਧਿਆਣਾ ਦੇ ਇਕ ਕਾਰੋਬਾਰੀ ਪਰਿਵਾਰ ਨਾਲ ਸਬੰਧਤ ਹਨ। ਕਾਫੀ ਸਾਲ ਪਹਿਲਾਂ ਪਰਿਵਾਰ ਅਫਰੀਕਾ ਵਿਚ ਚਲਾ ਗਿਆ ਸੀ ਪਰ ਜਦੋਂ ਉਥੋਂ ਦੀ ਸਰਕਾਰ ਨੇ ਭਾਰਤੀਆਂ ਨੂੰ ਕੱਢਿਆ ਤਾਂ ਬੇਰੀ ਪਰਿਵਾਰ ਇੰਗਲੈਂਡ ਚਲਾ ਗਿਆ ਤੇ ਉਥੇ ਜਾ ਕੇ ਹੀ ਵੱਸ ਗਏ ਰਿਸ਼ੀ ਦੇ ਨਾਨਾ ਜੀ 4 ਭਰਾ ਨੇ ਜਿਨ੍ਹਾਂ ਵਿਚੋਂ ਇੱਕ 92 ਸਾਲ ਦੀ ਉਮਰ ਦੇ ਲੰਡਨ ਦੇ ਇਕ ਨਰਸਿੰਗ ਹੋਮ ਚ ਰਹਿੰਦੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਇੰਗਲੈਂਡ ਦੇ ਨਵੇਂ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਦਾ ਸੰਬੰਧ ਲੁਧਿਆਣਾ ਜ਼ਿਲ੍ਹੇ ਨਾਲ, 1972 ਚ ਪਰਿਵਾਰ ਗਿਆ ਸੀ ਇੰਗਲੈਂਡ, ਸੁਣੋ ਪੂਰੀ ਗੱਲਬਾਤ (ਵੀਡੀਓ ਵੀ ਦੇਖੋ)
ਬੇਰੀ ਪਰਿਵਾਰ ਲੁਧਿਆਣਾ ਦੇ ਪਿੰਡ ਜੱਸੋਵਾਲ ਤੋਂ ਸਬੰਧਿਤ ਹੈ ਜੋ ਕੇ ਲੁਧਿਆਣਾ ਦੇ ਵਿਧਾਨ ਸਭਾ ਹਲਕਾ ਮੁੱਲਾਂਪੁਰ ਦੇ ਅਧੀਨ ਆਉਂਦਾ ਹੈ। ਰਿਸ਼ੀ ਇੰਗਲੈਂਡ ਦੇ ਸਭ ਤੋਂ ਘਟ ਉਮਰ ਦੇ ਭਾਰਤੀ ਮੂਲ ਦੇ ਪ੍ਰਧਾਨ ਮੰਤਰੀ ਬਣੇ ਹਨ। ਰਿਸ਼ੀ ਦੀ ਇਸ ਉਪਲਬਧੀ ਦੇ ਚਰਚੇ ਹਰ ਪਾਸੇ ਹੋ ਰਹੇ ਨੇ ਅਤੇ ਕਿਸੇ ਨੂੰ ਇਸ ਗੱਲ ਦਾ ਇਲਮ ਵੀ ਨਹੀਂ ਸੀ ਕੇ ਉਨ੍ਹਾ ਦੀਆਂ ਜੜਾਂ ਲੁਧਿਆਣਾ ਨਾਲ ਸਬੰਧਿਤ ਹਣਗੀਆਂ।
ਰਿਸ਼ੀ ਸੁਨਕ ਦੇ ਮਾਤਾ ਉਸ਼ਾ ਰਾਣੀ ਦੇ ਚਚੇਰੇ ਭਰਾ ਸੁਭਮ ਬੇਰੀ ਅਤੇ ਉਨ੍ਹਾਂ ਦੀ ਮਾਸੀ ਦੇ ਬੇਟੇ ਰਾਕੇਸ਼ ਸੂਦ ਨੇ ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਰਾ ਪਰਿਵਾਰ ਪੜ੍ਹਿਆ ਲਿਖਿਆ ਹੈ ਅਤੇ ਕਈ ਸਾਲ ਪਹਿਲਾਂ ਹੀ ਉਹ ਇੰਗਲੈਂਡ ਚਲੇ ਗਏ ਸਨ ਉਹਨਾਂ ਦੇ ਤਾਇਆ ਜੀ ਦੇ ਬੇਟੇ ਨੇ ਦੱਸਿਆ ਕਿ ਰਿਸ਼ੀ ਦੀ ਮਾਤਾ ਊਸ਼ਾ ਰਾਣੀ ਉਨ੍ਹਾਂ ਦੀ ਚਚੇਰੀ ਭੈਣ ਹੈ ਉਨ੍ਹਾਂ ਕਿਹਾ ਰਿਸ਼ੀ ਦੇ ਨਾਨਕੇ ਆਲਮਗੀਰ ਕੋਲ ਲੱਗਦੇ ਪਿੰਡ ਜੱਸੋਵਾਲ ਸੂਦ ਦੇ ਰਹਿਣ ਵਾਲੇ ਨੇ ਉਨ੍ਹਾਂ ਦੇ ਪਿੰਡ ਚ ਵੀ ਜਸ਼ਨ ਦਾ ਮਾਹੌਲ ਹੈ। ਉਨ੍ਹਾ ਕਿਹਾ ਕਿ ਪਰਿਵਾਰ ਜਿਆਦਾਤਰ ਵਪਾਰ ਨਾਲ ਸਬੰਧਿਤ ਹੈ। ਉਨ੍ਹਾ ਕਿਹਾ ਕਿ ਸਾਡਾ ਦੇਸ਼ 200 ਸਾਲ ਤੱਕ ਅੰਗਰੇਜ਼ੀ ਹਕੂਮਤ ਦਾ ਗੁਲਾਮ ਰਿਹਾ ਹੈ ਅਤੇ ਹੁਣ ਭਾਰਤੀ ਮੂਲ ਦੇ ਉਨ੍ਹਾ ਦੇ ਪਰਿਵਾਰ ਨਾਲ ਸਬੰਧਿਤ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣ ਰਹੇ ਨੇ ਉਨ੍ਹਾਂ ਦੇ ਪਰਿਵਾਰ ਲਈ ਮਾਨ ਵਾਲੀ ਗੱਲ ਹੈ ਉਨ੍ਹਾਂ ਕਿਹਾ ਕਿ ਕਾਫੀ ਸਮੇਂ ਪਹਿਲਾਂ ਪਰਿਵਾਰ ਪਹਿਲਾਂ ਅਫਰੀਕਾ ਫਿਰ ਉਥੋਂ ਬ੍ਰਿਟੇਨ ਚਲਾ ਗਿਆ ਸੀ। ਉਨ੍ਹਾ ਦੇ ਪਰਿਵਾਰਕ ਮੈਂਬਰ ਨੇ ਰਿਸ਼ੀ ਦੀ ਮਾਤਾ ਦੀ ਇੱਕ ਤਸਵੀਰ ਵੀ ਵਿਖਾਈ ਹੈ।