ਨਰੇਗਾ ਦੇ ਮਜਦੂਰਾਂ ਕੋਲੋਂ ਕਰਵਾਇਆ ਜਾ ਰਿਹਾ ਸੀ ਖੇਤਾਂ 'ਚ ਕੰਮ, ਪਿੰਡ ਦੇ ਨੌਜਵਾਨ ਨੇ ਵੀਡੀਓ ਬਣਾ ਕੇ ਕੀਤੀ ਸੋਸ਼ਲ ਮੀਡੀਆ 'ਤੇ ਵਾਇਰਲ
ਖਡੂਰ ਸਾਹਿਬ, 27 ਅਕਤੂਬਰ 2022 - ਹਲਕਾ ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਪਿੰਡ ਵਿੱਚ ਇੱਕ ਪਿੰਡ ਦੇ ਆਪ ਆਗੂ ਦੇ ਵੱਲੋਂ ਨਰੇਗਾ ਮਜ਼ਦੂਰਾਂ ਦੇ ਕੋਲੋ ਆਪਣੇ ਖੇਤਾ ਵਿੱਚ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਦੀ ਵੀਡੀਓ ਪਿੰਡ ਦੇ ਨੌਜਵਾਨ ਵੱਲੋਂ ਬਣਾ ਲਈ ਜਾਦੀ ਹੈ ਜੋ ਕਾਫੀ ਵਾਇਰਲ ਹੋ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਨਰੇਗਾ ਦੇ ਮਜਦੂਰਾਂ ਕੋਲੋਂ ਕਰਵਾਇਆ ਜਾ ਰਿਹਾ ਸੀ ਖੇਤਾਂ 'ਚ ਕੰਮ, ਪਿੰਡ ਦੇ ਨੌਜਵਾਨ ਨੇ ਵੀਡੀਓ ਬਣਾ ਕੇ ਕੀਤੀ ਸੋਸ਼ਲ ਮੀਡੀਆ 'ਤੇ ਵਾਇਰਲ (ਵੀਡੀਓ ਵੀ ਦੇਖੋ)
ਇਸ ਸੰਬੰਧੀ ਪੱਤਰਕਾਰਾਂ ਨੇ ਜਦੋਂ ਵੀਡੀਓ ਬਣਾਉਣ ਵਾਲੇ ਨੌਜਵਾਨ ਬਲਵਿੰਦਰ ਸਿੰਘ ਨਾਲ ਗੱਲ ਕੀਤੀ ਉਸ ਦਾ ਕਹਿਣਾ ਕਿ ਮੇਰੇ ਪਿੰਡ ਆਪ ਆਗੂਆਂ ਦੇ ਵੱਲੋਂ ਨਰੇਗਾ ਮਜ਼ਦੂਰਾਂ ਦੇ ਕੋਲੋ ਆਪਣੇ ਖੇਤਾ ਵਿੱਚ ਦੁਪਹਿਰ ਦੇ ਢਾਈ ਵਜੇ ਦੇ ਕਰੀਬ ਕੰਮ ਕਰਵਾਇਆ ਜਾ ਰਿਹਾ ਸੀ ਅਤੇ ਮੇਰੇ ਵੱਲੋਂ ਆਪ ਆਗੂਆਂ ਦੀ ਚੱਲ ਰਹੀ ਇਸ ਮਨਮਾਨੀਆਂ ਦੀ ਸੱਚਾਈ ਲੋਕਾਂ ਦੇ ਸਾਹਮਣੇ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ।
ਪਰ ਹੁਣ ਮੈਨੂੰ ਆਪ ਦੇ ਆਗੂਆਂ ਵੱਲੋਂ ਮੇਰੇ ਤੇ ਝੂਠਾ ਪਰਚਾ ਦਰਜ ਕਰਵਾਉਣ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ। ਨੌਜਵਾਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਕੇ ਮੈਨੂੰ ਇੰਨਸਾਫ ਦਵਾਇਆ ਜਾਵੇ।
ਇਸ ਮੋਕੇ ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਬੋਲਦਿਆਂ ਹੋਇਆ ਕਿਹਾ ਕਿ ਇਸ ਨੌਜਵਾਨ ਵੱਲੋਂ ਆਪ ਆਗੂ ਦੀ ਮਨਮਾਨੀ ਵਿਖਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਦੀ ਸੱਚਾਈ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਅਤੀ ਨਿੰਦਨਯੋਗ ਹੈ।
ਨੌਜਵਾਨ ਨੂੰ ਕਿਸਾਨ ਆਗੂਆਂ ਨੇ ਬੋਲਦਿਆਂ ਹੋਇਆ ਕਿਹਾ ਕਿ ਜੇਕਰ ਇਸ ਨੌਜਵਾਨ ਨਾਲ ਕੋਈ ਵੀ ਧੱਕੇਸ਼ਾਹੀ ਹੋਈ ਤਾਂ ਕਿਸਾਨ ਮਜ਼ਦੂਰ ਸਘਰੰਸ ਕਮੇਟੀ ਨੋਜਵਾਨ ਦੇ ਨਾਲ ਖੜੀ ਹੈ ਇਸ ਸੰਬੰਧੀ ਜਦੋਂ ਪੱਤਰਕਾਰਾਂ ਨੇ ਆਪ ਆਗੂ ਦੇ ਨਾਲ ਗੱਲ ਕੀਤੀ ਤਾਂ ਉਸ ਦਾ ਕਹਿਣਾ ਕਿ ਮੇਰੇ ਉੱਤੇ ਲੱਗੇ ਸਾਰੇ ਦੋਸ਼ ਗਲਤ ਹਨ ਮੈ ਨਰੇਗਾ ਮਜ਼ਦੂਰਾਂ ਦੇ ਕੋਲੋਂ ਛੁੱਟੀ ਟਾਈਮ ਤੋਂ ਬਾਅਦ ਵਿੱਚ ਕੰਮ ਕਰਵਾਉਣ ਲਈ ਮਜ਼ਦੂਰਾਂ ਦੀ ਮਰਜ਼ੀ ਨਾਲ ਲੈ ਕਿ ਗਿਆ ਸੀ।