SGPC ਬਾਰੇ ਬੀਬੀ ਜਾਗੀਰ ਕੌਰ ਦੇ ਬਿਆਨ 'ਤੇ ਭੜਕੇ ਮਜੀਠੀਆ
ਕਿਹਾ, ਕਿਸੇ ਦੇ ਇਸ਼ਾਰਿਆਂ 'ਤੇ ਨੱਚ ਰਹੀ ਹੈ ਬੀਬੀ ਜਗੀਰ ਕੌਰ
ਰੋਹਿਤ ਗੁਪਤਾ
ਗੁਰਦਾਸਪੁਰ, 30 ਅਕਤੂਬਰ 2022 : ਬੀਬੀ ਜਾਗੀਰ ਕੌਰ ਵਲੋਂ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਲੜਨ ਦੇ ਅਤੇ ਲਿਫਾਫਾ ਪ੍ਰਥਾ ਵਾਲੇ ਬਿਆਨ ਨੂੰ ਲੈਕੇ ਸਾਬਕਾ ਮੰਤਰੀ ਅਤੇ ਅਕਾਲੀ ਦਲ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਬੀਬੀ ਜਗੀਰ ਕੌਰ ਲੰਬਾ ਅਰਸਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਰਹੀ ਹੈ ਅਤੇ ਬੀਬੀ ਜਾਗੀਰ ਕੌਰ ਇਹ ਦੱਸਣ ਕਿ ਜਦ ਉਹ ਪਿਛਲੇ ਸਮੇ ਚ ਪ੍ਰਧਾਨ ਰਹੇ ਸਨ ਤਾਂ ਕੀ ਉਨ੍ਹਾਂ ਨੇ ਪ੍ਰਧਾਨਗੀ ਲੈਣ ਲਈ ਲਿਫ਼ਾਫ਼ਾ ਪ੍ਰਥਾ ਦਾ ਸਹਾਰਾ ਲਿਆ ਸੀ? ਮਜੀਠੀਆ ਨੇ ਕਿਹਾ ਕਿ ਬੀਬੀ ਜਗੀਰ ਕੌਰ ਕਿਸੇ ਦੇ ਇਸ਼ਾਰਿਆਂ ਤੇ ਅਜਿਹੇ ਬਿਆਨ ਦੇ ਰਹੀ ਹੈ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਬੀਬੀ ਜਾਗੀਰ ਕੌਰ ਦੇ ਬਿਆਨ 'ਤੇ ਭੜਕੇ ਮਜੀਠੀਆ : ਕਿਹਾ, ਕਿਸੇ ਦੇ ਇਸ਼ਾਰਿਆਂ 'ਤੇ ਨੱਚ ਰਹੀ ਹੈ ਬੀਬੀ ਜਗੀਰ ਕੌਰ ? (ਵੀਡੀਓ ਵੀ ਦੇਖੋ)
ਬਟਾਲਾ ਦੇ ਸਾਬਕਾ ਐਮਐਲਏ ਲਖਬੀਰ ਸਿੰਘ ਲੋਧੀਨੰਗਲ ਦੇ ਪਿੰਡ ਲੋਧੀਨੰਗਲ ਪਹੁੰਚੇ ਬਿਕਰਮਜੀਤ ਸਿੰਘ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਰ ਵਾਰ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਹ ਸਭ ਮੈਂਬਰਾਂ ਦੀ ਸਹਿਮਤੀ ਨਾਲ ਹੀ ਤਹਿ ਹੁੰਦਾ ਹੈ।ਲਿਫਾਫੇ ਵਾਲੇ ਪ੍ਰਧਾਨ ਵਾਲੀ ਧਾਰਨਾ ਹੀ ਗ਼ਲਤ ਬਿਆਨਬਾਜ਼ੀ ਹੈ।ਉਹਨਾਂ ਕਿਹਾ ਕਿ ਜੋ ਬਿਆਨ ਬੀਬੀ ਜਾਗੀਰ ਕੌਰ ਦੇ ਰਹੇ ਹਨ ਉਹ ਕਿਸ ਦੇ ਇਸ਼ਾਰੇ ਤੇ ਦੇ ਰਹੇ ਹਨ ਉਹ ਉਹਨਾਂ ਨੂੰ ਹੀ ਪਤਾ ਹੋਵੇਗਾ? ਇਸ ਦੇ ਨਾਲ ਹੀ ਮਜੀਠੀਆ ਨੇ ਕਿਹਾ ਕਿ ਇਸ ਵਾਰ ਵੀ ਜੋ ਪ੍ਰਧਾਨਗੀ ਦੀ ਚੌਣ ਹੋਣ ਜਾ ਰਹੀ ਹੈ ,ਉਹ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਸਹਿਮਤੀ ਨਾਲ ਤਹਿ ਹੋਵੇਗੀ ਅਤੇ 9 ਤਾਰੀਕ ਨੂੰ ਇਹ ਸਭ ਨੂੰ ਸਪਸ਼ਟ ਹੋ ਜਾਵੇਗਾ |
ਉਥੇ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਖੁਦ ਵੀ ਹੁਣ ਜੇਲ ਹੰਢਾ ਲਈ ਹੈ ਅਤੇ ਜੋ ਇਕ ਉਲਾਹਮਾ ਅਕਾਲੀ ਦਲ ਦੇ ਸੀਨੀਅਰ ਨੇਤਾ ਦੇਂਦੇ ਸਨ ਕਿ ਤੁਸਾਂ ਜੇਲਾਂ ਨਹੀਂ ਵੇਖੀਆਂ, ਉਹ ਲੱਥ ਚੁੱਕਾ ਹੈ | ਬੰਦੀ ਸਿੰਘਾਂ ਦੀ ਰਿਹਾਈ ਬਾਰੇ ਬੋਲਦੇ ਬਿਕਰਮਜੀਤ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਬੰਦੀ ਸਿੰਘਾਂ ਦਾ ਮੁਦਾ ਅਹਿਮ ਹੈ। ਇਕ ਨਵੰਬਰ ਨੂੰ ਰਾਜੋਆਣਾ ਦੇ ਕੇਸ ਦੀ ਸੁਣਵਾਈ ਹੈ ਅਤੇ ਉਹ ਸਭ ਸੰਗਤ ਨੂੰ ਬੇਨਤੀ ਕਰਦੇ ਹਨ ਕਿ ਉਹਨਾਂ ਦੇ ਹੱਕ ਲਈ ਅਤੇ ਹੋਰਨਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਬੇਨਤੀ ਕਰਨ।ਉਹਨਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਕੇਂਦਰ ਸਰਕਾਰ ਦੋ ਹੋਰਨਾਂ ਕੁਝ ਮਾਮਲਿਆਂ ਤੋਂ ਇਲਾਵਾ ਬੰਦੀ ਸਿੰਘਾਂ ਪ੍ਰਤੀ ਵੀ ਕੜਾ ਰੁੱਖ ਅਪਨਾ ਰਹੀ ਹੈ, ਉਹ ਦੂਹਰਾ ਮਾਪਦੰਡ ਛੱਡ ਬੰਦੀ ਸਿੰਘਾਂ ਦੇ ਹੱਕ ਚ ਫੈਸਲਾ ਕਰੇ | ਬਾਬਾ ਰਾਮ ਰਹੀਮ ਦੀ ਪੈਰੋਲ ਮਾਮਲੇ ਤੇ ਵੀ ਮਜੀਠੀਆ ਨੇ ਸਵਾਲ ਚੁੱਕੇ ਅਤੇ ਕਿਹਾ ਕਿ ਜਦ ਚੋਣਾਂ ਆਉਂਦੀਆਂ ਹਨ ਤਾ ਉਸਨੂੰ ਪੈਰੋਲ ਮਿਲ ਜਾਂਦੀ ਹੈ।ਮੋਜੂਦਾ ਹਰਿਯਾਣਾ ਸਰਕਾਰ ਦਾ ਦੋ ਨਰਮ ਰੁੱਖ ਬਾਬਾ ਪ੍ਰਤੀ ਹੈ ਉਹ ਗ਼ਲਤ ਹੈ ਅਤੇ ਸਰਕਾਰ ਤੇ ਸਵਾਲ ਉੱਠਦੇ ਹਨ |