Sidhu Moosewala ਦੇ ਪਿਤਾ ਬਲਕੌਰ ਸਿੰਘ ਨੇ ਦਿੱਤਾ ਅਲਟੀਮੇਟਮ-ਕਿਹਾ ਦੇਸ਼ ਛੱਡ ਜਾਵਾਂਗਾ, ਐਲਾਨੀ ਡੈਡਲਾਈਨ, FIR ਵਾਪਸ ਲੈਣ ਦੀ ਵੀ ਦਿੱਤੀ ਧਮਕੀ (ਵੀਡੀਓ ਵੀ ਦੇਖੋ)
ਮਾਨਸਾ, 30 ਅਕਤੂਬਰ 2022 - ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: Sidhu Moosewala ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, ਜੇ ਇੰਨਸਾਫ ਨਾ ਮਿਲਿਆ ਤਾਂ 25 November ਨੂੰ FIR ਵਾਪਸ ਲੈ ਲਵਾਂਗਾ ਵਿਦੇਸ਼ ਚਲਾ ਜਾਵਾਂਗਾ
ਮੂਸੇਵਾਲਾ ਦੇ ਪਿਤਾ ਦਾ ਅਲਟੀਮੇਟਮ, ‘ਮਹੀਨੇ ‘ਚ ਇਨਸਾਫ ਮਿਲੇ, ਨਹੀਂ ਤਾਂ ਪੁੱਤ ਦੇ ਕਤਲ ਦੀ FIR ਵਾਪਿਸ ਲਵਾਂਗਾ’
ਸੰਜੀਵ ਜਿੰਦਲ
ਮਾਨਸਾ, 30 ਅਕਤੂਬਰ 2022 : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਐਤਵਾਰ ਨੂੰ ਮੂਸੇਵਾਲਾ ਦੇ ਪ੍ਰਸੰਸਕਾਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ 5 ਮਹੀਨੇ ਹੋ ਗਏ ਹਨ, ਪਰ ਸਰਕਾਰ ਵੱਲੋਂ ਇਨਸਾਫ਼ ਨਹੀਂ ਮਿਲ ਰਿਹਾ। ਮੈਨੂੰ ਕਾਨੂੰਨ ‘ਤੇ ਭਰੋਸਾ ਸੀ, ਇਸੇ ਲਈ ਹੁਣ ਤੱਕ ਕਿਤੇ ਵੀ ਧਰਨਾ ਨਹੀਂ ਦਿੱਤਾ ਗਿਆ, ਪਰ ਹੁਣ ਸਰਕਾਰ ਨਹੀਂ ਸੁਣ ਰਹੀ।
ਮੂਸੇਵਾਲਾ ਨੇ ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਰਹਿਣ ਦੀ ਬਜਾਏ ਆਪਣੇ ਦੇਸ਼ ਵਿਚ ਹੀ ਰਹਿਣ ਦਾ ਫੈਸਲਾ ਕੀਤਾ ਸੀ ਪਰ ਪੰਜਾਬ ਵਿਚ ਗੈਂਗਸਟਰਾਂ ਨੇ ਜਾਲ ਬੁਣ ਕੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਬਲਕੌਰ ਸਿੰਘ ਨੇ ਕਿਹਾ ਕਿ ਜੇਕਰ 25 ਨਵੰਬਰ ਤੱਕ ਇਨਸਾਫ਼ ਨਾ ਮਿਲਿਆ ਤਾਂ ਉਹ ਡੀਜੀਪੀ ਨਾਲ ਗੱਲ ਕਰਕੇ ਪੁੱਤਰ ਸ਼ੁਭਦੀਪ ਮੂਸੇਵਾਲਾ ਦੇ ਕਤਲ ਦੀ ਐਫਆਈਆਰ ਵਾਪਸ ਲੈ ਲੈਣਗੇ। ਮੈਂ ਵੀ ਉਸੇ ਰਸਤੇ ‘ਤੇ ਚੱਲਾਂਗਾ ਜੋ ਮੇਰੇ ਪੁੱਤਰ ਨੇ ਚਲਾਇਆ ਸੀ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਹੁਣ ਐੱਨ.ਆਈ.ਏ. ਸਿੱਧੂ ਦਾ ਪੱਖ ਰੱਖਣ ਵਾਲਿਆਂ ਨੂੰ ਵੀ ਸੰਮਨ ਕਰ ਰਹੀ ਹੈ ਜੋ ਸਿੱਧੂ ਦੇ ਹੱਕ ਵਿੱਚ ਖੜ੍ਹੇ ਹਨ। ਸਿੱਧੂ ਦਾ ਮੋਬਾਈਲ, ਪਿਸਟਲ ਤੇ ਹੋਰ ਸਾਮਾਨ NIA ਦੇ ਕੋਲ ਹੀ ਹੈ ਜਿਵੇਂ ਮਰਜ਼ੀ ਚੈੱਕ ਕਰੋ। ਮੂਸੇਵਾਲਾ ਦਾ ਗੈਂਗਸਟਰਾਂ ਦੇ ਨਾਲ ਕੋਈ ਰਿਸ਼ਤਾ ਨਹੀਂ ਹੈ, ਪਰ ਏਜੰਸੀਆਂ ਉਸ ਦਾ ਨਾਤਾ ਗੈਂਗਸਟਰਾਂ ਨਾਲ ਜੋੜਨ ‘ਤੇ ਤੁਲੀ ਹੈ।
ਮੂਸੇਵਾਲਾ ਇੱਕ ਸ਼ੋਅ ਦਾ ਸਵਾ ਕਰੋੜ ਰੁਪਏ ਵਿਦੇਸ਼ ਵਿੱਚ ਲੈਂਦਾ ਰਿਹਾ ਹੈ। ਉਹ ਚੰਦ ਪੈਸਿਆਂ ਲਈ ਗੈਂਗਸਟਰਾਂ ਦੇ ਨਾਲ ਕਿਉਂ ਰਿਸ਼ਤਾ ਰੱਖੇਗਾ। CIA ਇੰਚਾਰਜ ਗੈਂਗਸਟਰਾਂ ਦੇ ਨਾਲ ਪਾਰਟੀਆਂ ਕਰਦਾ ਰਿਹਾ ਹੈ, ਪਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਰਹੀ। ਦੂਜੇ ਪਾਸੇ, ਪੰਜਾਬ ਫਿਲਮ ਇੰਡਸਟਰੀ ਵਿੱਚ ਕੋਈ ਕਲਾਕਾਰ ਖੁੱਲ੍ਹਕੇ ਮੂਸੇਵਾਲਾ ਦੇ ਹੱਕ ਵਿੱਚ ਨਹੀਂ ਆਇਆ, ਜੇ ਕੋਈ ਆਇਆ ਹੈ ਤਾਂ ਸਿਰਫ 2 ਲੜਕੀਆਂ।
ਅਫਸਾਨਾ ਅਤੇ ਜੈਨੀ ਨੂੰ ਇਸ ਤਰ੍ਹਾਂ NIA ਵੱਲੋਂ ਸੰਮਨ ਕਰਨਾ ਗਲਤ ਹੈ। NIA ਨੇ ਅਜੇ ਤੱਕ ਲਾਰੈਂਸ ਦੇ ਖਾਸ ਜੋ ਦਿੱਲੀ ਵਿੱਚ ਰਹਿੰਦੇ ਹਨ, ਉਨ੍ਹਾਂ ਤੋਂ ਪੁੱਛਗਿੱਛ ਤੱਕ ਨਹੀਂ ਕੀਤੀ। ਬਲਕੌਰ ਸਿੰਘ ਨੇ ਕਿਹਾ ਕਿ CIA ਇੰਚਾਰਜ ਨੂੰ ਉਹ ਭਗਵਾਨ ਮੰਨਦੇ ਸਨ, ਉਸ ਨੇ ਧੋਖਾ ਦੇ ਦਿੱਤਾ।