ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਿਫ਼ਾਫ਼ੇ ਵਿੱਚੋਂ ਨਿਕਲਣ ਦੇ ਬਿਆਨ ਤੇ ਬੀਬੀ ਜਗੀਰ ਕੌਰ ਦਾ ਬਿਆਨ ਮੰਦਭਾਗਾ - ਭਾਈ ਅਮਰਜੀਤ ਸਿੰਘ ਚਾਵਲਾ (ਵੀਡੀਓ ਵੀ ਦੇਖੋ)
ਸ੍ਰੀ ਆਨੰਦਪੁਰ ਸਾਹਿਬ ਤੋਂ ਪੱਤਰਕਾਰ ਚੋਵੇਸ਼ ਲਟਾਵਾ ਦੀ ਰਿਪੋਰਟ
- ਸੁਖਬੀਰ ਸਿੰਘ ਬਾਦਲ ਵੱਲੋਂ ਐਲਾਨਿਆ ਉਮੀਦਵਾਰ ਹੀ ਬਹੁਮਤ ਨਾਲ ਜਿੱਤਦਾ ਹੈ ਭਾਈ ਅਮਰਜੀਤ ਸਿੰਘ ਚਾਵਲਾ
ਸ੍ਰੀ ਆਨੰਦਪੁਰ ਸਾਹਿਬ, 30 ਅਕਤੂਬਰ 2022 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੰਬਰ ਮਹੀਨੇ ਵਿੱਚ ਹੋਣ ਜਾ ਰਹੀ ਹੈ ਜਿਸ ਦੀ ਪ੍ਰਧਾਨਗੀ ਨੂੰ ਲੈ ਕੇ ਭਾਵੇਂ ਕਿ ਕਈ ਪਾਰਟੀਆਂ ਆਪਣੇ ਉਮੀਦਵਾਰ ਦੇ ਨਾਮ ਘੋਸ਼ਿਤ ਕਰਦੀ ਹੈ ਪਰ ਚੋਣ ਵਿਚ ਵੱਧ ਵੋਟਾਂ ਵਾਲੇ ਨੂੰ ਹੀ ਪ੍ਰਧਾਨ ਬਣਾਇਆ ਜਾਂਦਾ ਹੈ ਪਰ ਬੀਬੀ ਜਗੀਰ ਕੌਰ ਵੱਲੋਂ ਦਿੱਤਾ ਬਿਆਨ ਬਹੁਤ ਹੀ ਮੰਦਭਾਗਾ ਹੈ ਜਿਸ ਦੀ ਨਿਖੇਧੀ ਚਾਰ ਪਾਸੇ ਹੋ ਰਹੀ ਹੈ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਦਾ ਨਾਂ ਲਿਫ਼ਾਫ਼ੇ ਵਿੱਚੋਂ ਆਉਂਦਾ ਹੈ ਇਹ ਬਿਆਨ ਬਹੁਤ ਹੀ ਮੰਦਭਾਗਾ ਤੇ ਹਾਸੋਹੀਣੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਸਾਬਕਾ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਉਨ੍ਹਾਂ ਕਿਹਾ ਕਿ ਇਹ ਬਿਆਨ ਬੀਬੀ ਜਗੀਰ ਕੌਰ ਜੀ ਵੱਲੋਂ ਦੇਣਾ ਅਤੇ ਉਨ੍ਹਾਂ ਦੀ ਜ਼ੁਬਾਨੀ ਸੁਣਨਾ ਬਹੁਤ ਮੰਦਭਾਗਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਲਿਫ਼ਾਫ਼ੇ ਵਿੱਚੋਂ ਨਿਕਲਣ ਦੇ ਬਿਆਨ ਤੇ ਬੀਬੀ ਜਗੀਰ ਕੌਰ ਦਾ ਬਿਆਨ ਮੰਦਭਾਗਾ - ਭਾਈ ਅਮਰਜੀਤ ਸਿੰਘ ਚਾਵਲਾ (ਵੀਡੀਓ ਵੀ ਦੇਖੋ)
ਕਿਉਂਕਿ ਉਹ ਆਪ ਵੀ ਇਸ ਪ੍ਰਧਾਨਗੀ ਦੇ ਅਹੁਦੇ ਤੇ ਚਾਰ ਵਾਰ ਰਹਿ ਚੁੱਕੇ ਹਨ ਤੇ ਜਿਸ ਤਰ੍ਹਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੋਬਿੰਦ ਸਿੰਘ ਲੌਂਗੋਵਾਲ ਤੇ ਬੀਬੀ ਜਗੀਰ ਕੌਰ ਆਦਿ ਦਾ ਪ੍ਰਧਾਨ ਰਹਿਣਾ ਉਨ੍ਹਾਂ ਨੂੰ ਆਪ ਇਸ ਗੱਲ ਦਾ ਪਤਾ ਹੈ ਕਿ ਪ੍ਰਧਾਨਗੀ ਸਮੇਂ ਕਿਸ ਤਰ੍ਹਾਂ ਚੋਣ ਕਰਵਾਈ ਜਾਂਦੀ ਹੈ ਤੇ ਉਹ ਆਪ ਵੀ ਸੌ ਤੋਂ ਵੱਧ ਵੋਟਾਂ ਨਾਲ ਜਿੱਤੇ ਹਨ ਹਾਲੇ ਕੀ ਅਸੀਂ ਬੀਬੀ ਜਗੀਰ ਕੌਰ ਜੀ ਦਾ ਸਤਿਕਾਰ ਵੀ ਕਰਦੇ ਹਾਂ ਤੇ ਉਨ੍ਹਾਂ ਕੋਲ ਇਸਤਰੀ ਅਕਾਲੀ ਦਲ ਦੀ ਜ਼ਿੰਮੇਵਾਰੀ ਵੀ ਮੋਢਿਆਂ ਤੇ ਬਹੁਤ ਭਾਰੀ ਹੈ ਪਰ ਇਹੋ ਜਿਹੇ ਬਿਆਨ ਉਨ੍ਹਾਂ ਨੂੰ ਸ਼ੋਭਾ ਨਹੀਂ ਦਿੰਦਾ।
ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਡਾ ਦਲਜੀਤ ਸਿੰਘ ਚੀਮਾ ਅਤੇ ਹੋਰ ਉੱਘੇ ਅਕਾਲੀ ਦਲ ਦੇ ਨੇਤਾ ਵੀ ਬੀਬੀ ਜਗੀਰ ਕੌਰ ਜੀ ਕੋਲ ਪਰਸਨਲ ਜਾ ਚੁੱਕੇ ਹਨ ਕਿ ਉਹ ਅਜਿਹੇ ਬਿਆਨ ਪ੍ਰੈੱਸ ਵਿੱਚ ਨਾ ਦੇਣ ਜਿਸ ਕਾਰਨ ਪਾਰਟੀ ਦੀ ਛਵੀ ਤੇ ਵੀ ਸਵਾਲ ਉੱਠਦੇ ਹਨ।
ਉਨ੍ਹਾਂ ਇਹ ਕਿਹਾ ਕਿ ਪ੍ਰਧਾਨ ਜੀ ਦਾ ਉਮੀਦਵਾਰ ਸੁਖਬੀਰ ਬਾਦਲ ਹੀ ਐਲਾਨ ਕਰਦੇ ਹਨ ਜਿਸ ਤੋਂ ਬਾਅਦ ਚੋਣਾਂ ਵਿਚ ਤਕਰੀਬਨ ਉਸ ਐਲਾਨੇ ਹੋਏ ਵਿਅਕਤੀ ਨੂੰਹ ਹੀ ਬਹੁਮਤ ਪ੍ਰਾਪਤ ਹੁੰਦੀ ਹੈ ਤੇ ਪ੍ਰਧਾਨਗੀ ਦਾ ਤਾਜ ਉਸ ਦੇ ਸਿਰ ਤੇ ਸਜਦਾ ਹੈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਆਨੰਦਪੁਰ ਸਾਹਿਬ ਹਲਕੇ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਭਾਵੇਂ ਕੀ ਹੋਰ ਰਾਜਨੀਤਕ ਪਾਰਟੀਆਂ ਵੀ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਐਲਾਨਦੇ ਹਨ ਪਰ ਵੱਧ ਬਹੁਮਤ ਵਾਲੇ ਨੂੰ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਤਾਜ ਸਿਰ ਤੇ ਸਜਾਇਆ ਜਾਂਦਾ ਹੈ।