ਸਰਪੰਚ ਅਤੇ ਹੋਰ ਲੋਕਾਂ 'ਤੇ ਸਰਕਾਰ ਮਿਡਲ ਸਕੂਲ ਵਿੱਚ ਪੜਾਉਂਦੇ ਅਧਿਆਪਕ ਦੀ ਕੁੱਟਮਾਰ ਦੇ ਦੋਸ਼, ਪੜ੍ਹੋ ਪੂਰਾ ਮਾਮਲਾ
ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ
ਤਰਨਤਾਰਨ, 6 ਨਵੰਬਰ 2022 - ਜ਼ਿਲ੍ਹਾ ਤਰਨਤਾਰਨ ਅਧੀਨ ਆਉਂਦੇ ਪਿੰਡ ਸੱਕਿਆਂਵਾਲੀ ਵਿਖੇ ਸਰਕਾਰੀ ਮਿਡਲ ਸਕੂਲ ਵਿਖੇ ਡਿਊਟੀ ਕਰ ਰਹੇ ਅਧਿਆਪਕ ਨਵਪ੍ਰੀਤਪਾਲ ਸਿੰਘ ਦੀ ਇਸੇ ਹੀ ਪਿੰਡ ਦੇ ਸਰਪੰਚ ਵੱਲੋਂ ਕੁਝ ਹੋਰਨਾਂ ਲੋਕਾਂ ਨਾਲ ਮਿਲ ਕੇ ਕੁੱਟਮਾਰ ਕਰ ਦੇਣ ਦੇ ਦੋਸ਼ ਲੱਗੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮਿਡਲ ਸਕੂਲ 'ਚ ਪੜ੍ਹਾਉਂਦੇ ਅਧਿਆਪਕ ਦੀ ਸਰਪੰਚ ਨੇ ਕੀਤੀ ਕੁੱਟਮਾਰ, ਦੇਖੋ ਕੀ ਸੀ ਪੂਰਾ ਮਾਮਲਾ (ਵੀਡੀਓ ਵੀ ਦੇਖੋ)
ਇਸ ਮੌਕੇ ਤੇ ਸਕੂਲ ਚ ਮੌਜੂਦ ਅਧਿਆਪਕਾਂ, ਮਿਡ ਡੇ ਮੀਲ ਵਰਕਰਾਂ ਅਤੇ ਸਕੂਲ ਦੀਆਂ ਵਿਦਿਆਰਥਣਾਂ ਨੇ ਦੱਸਿਆ ਕਿ ਮਾਸਟਰ ਨਵਪ੍ਰੀਤਪਾਲ ਸਕੂਲ ਦੀਆਂ ਵਿਦਿਆਰਥਣਾਂ ਨੂੰ ਲੈਕੇ ਕੇ ਗਰਾਉਂਡ ਵਿੱਚ ਗਿਆ ਸੀ ਜਿਥੇ ਸਰਪੰਚ ਦੇ ਲੜਕੇ ਵੱਲੋਂ ਇਕ ਲੜਕੀ ਨਾਲ ਛੇੜਛਾੜ ਕੀਤੀ ਗਈ ਮਾਸਟਰ ਵੱਲੋਂ ਰੋਕਣ ਤੇ ਉਕਤ ਨੌਜਵਾਨ ਵੱਲੋਂ ਮਾਸਟਰ ਨਾਲ ਧੱਕਾ ਮੁੱਕੀ ਕੀਤੀ ਗਈ ਅਤੇ ਬਾਅਦ ਵਿੱਚ ਆਪਣੇ ਪਿਤਾ ਅਤੇ ਹੋਰਨਾਂ ਲੋਕਾਂ ਨੂੰ ਬੁਲਾ ਕੇ ਮਾਸਟਰ ਕੁੱਟਮਾਰ ਕੀਤੀ ਗਈ ਅਤੇ ਕਈ ਘੰਟੇ ਉਸ ਨੂੰ ਬੰਦੀ ਬਣਾ ਕੇ ਰੱਖਿਆ ਗਿਆ।
ਕੁੱਟਮਾਰ ਦਾ ਸ਼ਿਕਾਰ ਹੋਏ ਅਧਿਆਪਕ ਵੱਲੋਂ ਇਸ ਸਬੰਧੀ ਪੁਲਿਸ ਪ੍ਰਸ਼ਾਸਨ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ। ਇਸ ਮੌਕੇ ਤੇ ਮੌਜੂਦ ਵੱਖ ਵੱਖ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਪਾਸੋਂ ਅਧਿਆਪਕ ਦੀ ਕੁੱਟਮਾਰ ਕਰਨ ਵਾਲੇ ਸਰਪੰਚ ਅਤੇ ਹੋਰਨਾਂ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਪਿੰਡ ਦੇ ਸਰਪੰਚ ਸਰਬਜੀਤ ਸਿੰਘ ਨੇ ਆਪਣਾ ਪੱਖ ਦੱਸਦਿਆਂ ਕਿਹਾ ਕਿ ਇਹ ਅਧਿਆਪਕ ਨਸ਼ਾ ਕਰਨ ਦਾ ਆਦੀ ਸੀ ਅਤੇ ਅੱਜ ਵੀ ਉਹ ਨਸ਼ਾ ਕਰਦਾ ਪਿਆ ਸੀ ਜਿਸ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ ਹੈ।
ਜਦੋਂ ਕਿ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨੇ ਦੱਸਿਆ ਹੈ ਕਿ ਮਾਸਟਰ ਨਵਪ੍ਰੀਤਪਾਲ ਸਿੰਘ ਖੇਡ ਗਰਾਊਂਡ ਵਿੱਚ ਵਿਦਿਆਰਥਣਾਂ ਦੇ ਕੋਲ ਹੀ ਬੈਠਾ ਸੀ ਅਤੇ ਉਸ ਵੱਲੋਂ ਕਿਸੇ ਪ੍ਰਕਾਰ ਦਾ ਨਸ਼ਾ ਨਹੀਂ ਕੀਤਾ ਗਿਆ ਸੀ।