ਬਠਿੰਡਾ ਦੇ ਅੰਦਰ ਸੁਧੀਰ ਸੂਰੀ ਮਾਮਲੇ ਨੂੰ ਲੈ ਕੇ ਹੋਈ ਮੀਟਿੰਗ 'ਚ ਨਹੀਂ ਬਣੀ ਹਿੰਦੂ ਜਥੇਬੰਦੀਆਂ ਦੀ ਸਹਿਮਤੀ
- ਇੱਕ ਨੇ ਕਿਹਾ ਫੂਕਾਂਗੇ ਕੇ ਪੰਜਾਬ ਸਰਕਾਰ ਦਾ ਪੁਤਲਾ ਦੂਜੇ ਨੇ ਕਿਹਾ ਅੰਮ੍ਰਿਤਪਾਲ ਤੇ ਖਾਲਿਸਤਾਨ ਦਾ
- ਅੰਮ੍ਰਿਤਪਾਲ ਤੇ ਖਾਲਿਸਤਾਨ ਦਾ ਪੁਤਲਾ ਫੂਕਣ ਦੇ ਬਿਆਨ ਨੂੰ ਲੈ ਕੇ ਪੁਲਿਸ ਨਾਲ ਹੋਈ ਤਲਖ਼ੀ
ਬਠਿੰਡਾ, 6 ਨਵੰਬਰ 2022 - ਅੱਜ ਸੁਧੀਰ ਸੂਰੀ ਮਾਮਲੇ ਨੂੰ ਲੈ ਕੇ ਬਠਿੰਡਾ ਦੇ ਬੰਗਲੇ ਵਾਲੀ ਧਰਮਸ਼ਾਲਾ ਦੇ ਵਿਚ ਵੱਖ ਵੱਖ ਹਿੰਦੂ ਜਥੇਬੰਦੀਆਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਇਨ੍ਹਾਂ ਵੱਲੋਂ ਬੰਦ ਦਾ ਐਲਾਨ ਕਰਨਾ ਸੀ ਪਰ ਮੀਟਿੰਗ ਵਿਚ ਫੈਸਲਾ ਲਿਆ ਗਿਆ ਕੀ ਬੰਦ ਤਾਂ ਨਹੀਂ ਕਰਨਾ ਪਰ ਪੁਤਲਾ ਫੂਕਿਆ ਜਾਵੇਗਾ। ਇਸ ਨੂੰ ਲੈ ਕੇ ਦੋ ਵੱਖ-ਵੱਖ ਆਗੂਆਂ ਦੇ ਬਿਆਨ ਰਹੇ ਜਿਸ ਵਿੱਚ ਇੱਕ ਨੇ ਕਿਹਾ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਦੂਸਰੇ ਲਿਖਿਆ ਖਾਲਸਤਾਨ ਅਤੇ ਅੰਮ੍ਰਿਤਪਾਲ ਦਾ ਪੁਤਲਾ ਫੂਕਣਗੇ।
ਜਿਸ ਨੂੰ ਲੈ ਕੇ ਐਡਵੋਕੇਟ ਸੰਦੀਪ ਪਾਠਕ ਦੀ ਪੁਲਸ ਨਾਲ ਤੂੰ-ਤੂੰ ਮੈਂ-ਮੈਂ ਵੀ ਹੋ ਗਈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਬਠਿੰਡਾ ਦੇ ਅੰਦਰ ਸੁਧੀਰ ਸੂਰੀ ਮਾਮਲੇ ਨੂੰ ਲੈ ਕੇ ਹੋਈ ਮੀਟਿੰਗ 'ਚ ਨਹੀਂ ਬਣੀ ਹਿੰਦੂ ਜਥੇਬੰਦੀਆਂ ਦੀ ਸਹਿਮਤੀ (ਵੀਡੀਓ ਵੀ ਦੇਖੋ)