ਸੂਰੀ ਦੇ ਕਤਲ ਤੋ ਬਾਅਦ ਹਿੰਦੂ ਲੀਡਰਾਂ ਨੂੰ ਮਿਲੀਆਂ ਬੁਲੇਟ ਪਰੂਫ ਜੈਕਟਾਂ
- ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਪੰਜਾਬ ਦੇ ਕਈ ਹਿੰਦੂ ਲੀਡਰਾਂ ਨੂੰ ਸਰਕਾਰ ਨੇ ਬੁਲੇਟ ਪਰੂਫ ਜੈਕਟ ਦਿੱਤੀਆਂ
ਸੰਜੀਵ ਸੂਦ
ਲੁਧਿਆਣਾ 7 ਨਵੰਬਰ 2022 - ਅੰਮ੍ਰਿਤਸਰ ਵਿੱਚ ਸ਼ਿਵਸੈਨਾ ਨੇਤਾ ਦੇ ਕਤਲ ਤੋਂ ਬਾਅਦ ਲੁਧਿਆਣਾ ਦੇ ਸ਼ਿਵਸੈਨਾ ਆਗੂਆਂ ਨੂੰ ਪੰਜਾਬ ਸਰਕਾਰ ਦੇ ਹੁਕਮਾਂ ਤੇ ਬੁਲਿਟ ਪਰੂਫ ਜੈਕਟਾਂ ਮੁਹਈਆ ਕਰਵਾਈਆਂ ਗਈਆਂ, ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ।
ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਕਤਲ ਤੋ ਬਾਅਦ ਪੰਜਾਬ ਦੇ ਕਈ ਹਿੰਦੂ ਲੀਡਰਾਂ ਨੂੰ ਬੁੱਲੇਟ ਪਰੂਫ ਜੈਕਟ ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਏਜੰਸੀਆਂ ਵੱਲੋਂ ਪੁਲਸ ਇਨਪੁਟ ਦਿੱਤੀ ਗਈ ਹੈ ਜਿਸਤੋਂ ਬਾਅਦ ਲੁਧਿਆਣਾ ਪੁਲਿਸ ਲਾਈਨ ਹਿੰਦੂ ਲੀਡਰਾਂ ਨੂੰ ਬੁਲਾਕੇ ਜੈਕਟ ਦਿੱਤੀ ਗਈ ਹੈ ਨਾਲ ਇਹ ਵੀ ਹਿਦਾਯਤ ਕੀਤੀ ਹੈ ਕੇ ਜਦੋਂ ਵੀ ਇਹ ਲੀਡਰ ਬਾਹਰ ਜਾਨ ਤਾਂ ਇਹ ਜੈਕਟ ਪਾਕੇ ਜਾਣ ਅਤੇ ਸਿਰਫ ਜਰੂਰੀ ਕਮ ਲਈ ਹੀ ਬਾਹਰ ਨਿਕਲਣ। ਇਹਨਾਂ ਹਿੰਦੂ ਲੀਡਰਾਂ ਨੂੰ ਜੈਕਟ ਦਿੱਤੀ ਗਈ ਹੈ ਹਿੰਦੂ ਨੇਤਾ ਰਾਜੀਵ ਟੰਡਨ , ਅਮਿਤ ਅਰੋੜਾ, ਯੋਗੇਸ਼ ਬਖਸ਼ੀ, ਨੀਰਜ ਭਾਰਦਵਾਜ ਅਤੇ ਹਰਕੀਰਤ ਖੁਰਾਣਾ ਨਾਲ ਹੀ ਇਹਨਾਂ ਦੀ ਸੁਰੱਖਿਆ ਘੇਰੇ ਚ ਵੀ ਵਾਧਾ ਕੀਤਾ ਗਿਆ ਹੈ ਇਹਨਾਂ ਲੀਡਰਾਂ ਦਾ ਇਹ ਵੀ ਕਹਿਣਾ ਹੈ ਕਿ ਲਗਾਤਾਰ ਸੋਸ਼ਲ ਮੀਡੀਆ ਤੇ ਧਮਕੀਆਂ ਮਿਲ ਰਹੀਆਂ ਹਨ।