ਮੈਰਿਜ ਪੈਲੇਸ 'ਚ ਵਿਆਹ ਦੇ ਪ੍ਰੋਗਰਾਮ ਦੌਰਾਨ ਨੌਜਵਾਨ ਦੀ ਪਿਸਟਲ ਲੈ ਕੇ ਨੱਚਣ ਦੀ ਵੀਡੀਓ ਵਾਇਰਲ, ਪੁਲਿਸ ਕਰ ਰਹੀ ਤਫਤੀਸ
ਬਠਿੰਡਾ, 16 ਨਵੰਬਰ 2022 - ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਨਵੇਂ ਅਸਲਾ ਲਾਇਸੰਸ ਬਣਾਉਣ ਤੇ ਰੋਕ ਲਾ ਦਿੱਤੀ ਹੈ ਡਿਪਟੀ ਕਮਿਸ਼ਨਰ ਬਠਿੰਡਾ ਨੇ ਜਾਣਕਾਰੀ ਦਿੱਤੀ ਕਿ ਪੰਜਾਬ ਵਿੱਚ ਕੁੱਝ ਥਾਵਾ ਤੇ ਲਾਇਸੰਸੀ ਅਸਲੇ ਨਾਲ ਵਾਰਦਾਤਾਂ ਹੋਈਆਂ ਸਨ, ਮੈਰਿਜ ਪੈਲੇਸਾ ਵਿੱਚ ਵੀ ਲਾਇਸੰਸੀ ਅਸਲੇ ਨਾਲ ਫਾਇਰਿੰਗ ਹੋਈ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਇੱਕ ਵਾਰ ਰੋਕ ਲਾਈ ਹੈ, ਪਹਿਲਾਂ ਬਣੇ ਲਾਇਸੰਸ ਵੀ ਚੈਕ ਕੀਤੇ ਜਾਣਗੇ ਕਿ ਉਹ ਕਿਸੇ ਗਲਤ ਅਨਸਰ ਦੇ ਤਾਂ ਨਹੀਂ ਬਣੇ, ਉਹ ਰੱਦ ਵੀ ਹੋ ਸਕਦੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਪਾਬੰਦੀ ਦੇ ਬਾਵਜੂਦ ਮੈਰਿਜ ਪੈਲੇਸ 'ਚ ਵਿਆਹ ਦੇ ਪ੍ਰੋਗਰਾਮ ਦੌਰਾਨ ਨੌਜਵਾਨ ਦੀ ਪਿਸਟਲ ਲੈ ਕੇ ਨੱਚਣ ਦੀ ਵੀਡੀਓ ਵਾਇਰਲ, ਪੜ੍ਹੋ ਪੁਲਿਸ ਨੇ ਕੀ ਕੀਤਾ (ਵੀਡੀਓ ਵੀ ਦੇਖੋ)
ਪਰ ਇਕ ਵੀਡੀਓ ਸਾਹਮਣੇ ਆਈ ਹੈ ਕਿ ਇਕ ਨੌਜਵਾਨ ਮੈਰਿਜ ਪੈਲੇਸ ਵਿੱਚ ਪਿਸਟਲ ਲੈ ਕੇ ਨੱਚ ਰਿਹਾ ਹੈ ਇਸ ਦੀ ਥਾਣਾ ਨਥਾਣਾ ਵਿਖੇ ਸਕਾਇਤ ਵੀ ਦਰਜ ਹੋਈ ਹੈ, ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਕਿਸੇ ਹੋਰ ਵਿਆਕਤੀ ਦਾ ਲਾਇਸੰਸੀ ਅਸਲਾ ਹੈ ਪਰ ਚਾਰ ਦਿਨ ਬੀਤਣ ਤੇ ਵੀ ਪੁਲਿਸ ਵੱਲੋ ਕੋਈ ਕਾਰਵਾਈ ਨਹੀ ਕੀਤੀ ਗਈ।
ਡੀ ਐਸ ਪੀ ਰਛਪਾਲ ਸਿੰਘ ਦਾ ਕਹਿਣਾ ਹੈ ਕਿ ਸਕਾਇਤ ਆਈ ਸੀ ਇਹ ਛਾਣ-ਬੀਣ ਕੀਤੀ ਜਾ ਰਹੀ ਹੈ ਕਿ ਇਹ ਕਿਸ ਦਾ ਅਸਲਾ ਹੈ ਇਸ ਕੋਲ ਕੋਈ ਇਹ ਅਸਲਾ ਚੁੱਕਣ ਦਾ ਸਰਟੀਫਿਕੇਟ ਹੈ ਕਿ ਨਹੀਂ। ਅਸਲਾ ਚੁੱਕਣ ਵਾਲਾ ਲੜਕਾ ਬਾਹਰ ਸੀ ਅਸੀਂ ਬੁਲਾ ਕੇ ਤਫ਼ਤੀਸ ਕਰ ਰਹੇ ਹਾ ਬਣਦੀ ਕਾਰਵਾਈ ਕੀਤੀ ਜਾਵੇਗੀ।