ਬਠਿੰਡਾ ਦੇ ਡੀ ਸੀ ਨੇ ਗਰੀਬ ਪਰਿਵਾਰ ਦੇ ਲੜਕੇ ਦੀ ਐੱਮ ਬੀ ਬੀ ਐਸ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਦਿੱਤਾ ਭਰੋਸਾ
ਬਠਿੰਡਾ, 16 ਨਵੰਬਰ 2022 - ਬਠਿੰਡਾ ਜ਼ਿਲ੍ਹੇ ਦੇ ਪਿੰਡ ਜੱਜਲ ਦੇ ਇਕ ਗਰੀਬ ਪਰਿਵਾਰ ਦੇ ਲੜਕੇ ਨੇ ਨੀਟ ਦੀ ਪ੍ਰੀਖਿਆ ਪਾਸ ਕਰ ਐੱਮ ਬੀ ਬੀ ਐਸ ਦੀ ਪੜ੍ਹਾਈ ਵਿੱਚ ਲਿਆ ਦਾਖਲਾ । ਜਾਣਕਾਰੀ ਅਨੁਸਾਰ ਪਿੰਡ ਜੱਜਲ ਦੇ ਬੋਹੜ ਦਾਸ ਨੇ ਪਿੰਡ ਦੇ ਸਰਕਾਰੀ ਸਕੂਲ ਵਿਚ ਪੜ੍ਹਨ ਤੋਂ ਬਾਅਦ ਮੈਰੀਟੋਰੀਅਸ ਸਕੂਲ ਵਿੱਚ ਆਪਣੀ ਪਲੱਸ ਟੂ ਦੀ ਪੜ੍ਹਾਈ ਪੂਰੀ ਕੀਤੀ ਅਤੇ ਉਸ ਤੋਂ ਬਾਅਦ 2022 ਵਿੱਚ ਨੀਟ ਦੀ ਪ੍ਰੀਖਿਆ ਦਿੱਤੀ ਜਿਸ ਵਿਚ ਉਹ ਸਿਲੈਕਟ ਹੋਇਆ ਅਤੇ ਉਸ ਨੂੰ ਮੈਡੀਕਲ ਕਾਲਜ ਪਟਿਆਲਾ ਵਿਖੇ ਐੱਮਬੀਬੀਐੱਸ ਦੀ ਪੜ੍ਹਾਈ ਲਈ ਦਾਖਲਾ ਮਿਲਿਆ, ਪਰ ਗ਼ਰੀਬੀ ਹੋਣ ਕਾਰਨ ਉਸ ਕੋਲ ਫ਼ੀਸ ਭਰਨ ਲਈ ਪੈਸੇ ਨਹੀਂ ਸਨ ਕਿਉਂਕਿ ਉਸ ਦਾ ਪਿਤਾ ਇਕ ਖੇਤ ਮਜ਼ਦੂਰ ਹੈ ਉਨ੍ਹਾਂ ਵੱਲੋਂ ਡਿਪਟੀ ਕਮਿਸ਼ਨਰ ਬਠਿੰਡਾ ਤੱਕ ਪਹੁੰਚ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਤਰ੍ਹਾਂ ਦੇ ਕਿਸੇ ਵੀ ਵਿਦਿਆਰਥੀ ਦੀ ਪੜ੍ਹਾਈ ਨਹੀਂ ਰੁਕਣ ਦੇਵਾਂਗੇ। ਉਸ ਨੂੰ ਫੀਸ ਕਿਤਾਬਾਂ ਆਦਿ ਦਾ ਫ਼ਿਕਰ ਕਰਨ ਦੀ ਜ਼ਰੂਰਤ ਨਹੀਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਲਦ ਹੋਣਹਾਰ ਵਿਦਿਆਰਥੀ ਆਪਣੀ ਮਿਹਨਤ ਸਦਕਾ ਉੱਚੇ ਮੁਕਾਮ ਹਾਸਲ ਕਰਦੇ ਹਨ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਨਾਲ ਚਾਹ ਦਾ ਕੱਪ ਵੀ ਸਾਂਝਾ ਕੀਤਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਬਠਿੰਡਾ ਦੇ ਡੀ ਸੀ ਨੇ ਗਰੀਬ ਪਰਿਵਾਰ ਦੇ ਲੜਕੇ ਦੀ ਐੱਮ ਬੀ ਬੀ ਐਸ ਦੀ ਪੜ੍ਹਾਈ ਦਾ ਖਰਚਾ ਚੁੱਕਣ ਦਾ ਦਿੱਤਾ ਭਰੋਸਾ (ਵੀਡੀਓ ਵੀ ਦੇਖੋ)
ਬੋਹੜ ਦਾਸ ਅਤੇ ਉਸ ਦੇ ਬਾਪ ਨੇ ਬੜੀ ਖੁਸ਼ੀ ਜ਼ਾਹਰ ਕੀਤੀ ਕਿ ਡਿਪਟੀ ਕਮਿਸ਼ਨਰ ਵੱਲੋਂ ਸਾਡੀ ਗੱਲਬਾਤ ਬਹੁਤ ਧਿਆਨ ਨਾਲ ਸੁਣੀ ਗਈ ਅਤੇ ਹੱਲ ਕਰਨ ਦਾ ਵੀ ਭਰੋਸਾ ਦਿੱਤਾ। ਸਾਨੂੰ ਹੋਰ ਵੀ ਖੁਸ਼ੀ ਹੋਈ ਜਦ ਸਾਡੇ ਨਾਲ ਹੱਥ ਮਿਲਾ ਕੇ ਚਾਹ ਦਾ ਕੱਪ ਸਾਂਝਾ ਕੀਤਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਕਿ ਡਿਪਟੀ ਕਮਿਸ਼ਨਰ ਨਾਲ ਬੈਠ ਕੇ ਚਾਹ ਪੀਵਾਂਗੇ ਅਤੇ ਨਾ ਹੀ ਇਹ ਸੋਚਿਆ ਸੀ ਕਿ ਸਾਡਾ ਬੇਟਾ ਡਾਕਟਰ ਬਣ ਜਾਵੇਗਾ, ਪਰ ਹੁਣ ਮੇਰਾ ਬੇਟਾ ਡਾ ਬਣ ਕੇ ਪੈਸਾ ਕਮਾਉਣ ਲਈ ਨਹੀਂ ਗ਼ਰੀਬਾਂ ਦੇ ਇਲਾਜ ਲਈ ਕੰਮ ਕਰੇਗਾ ਅਤੇ ਗ਼ਰੀਬਾਂ ਦੀ ਮਦਦ ਕਰਕੇ ਆਪਣਾ ਨਾਂ ਰੌਸ਼ਨ ਕਰੇਗਾ।