ਤਰਨਤਾਰਨ 'ਚ ਲੁਟੇਰਿਆਂ ਨੇ ਦਿਨ ਦਿਹਾੜੇ ਪੰਪ ਤੋਂ ਬੰਦੂਕ ਦੀ ਨੋਕ ਤੇ ਨਕਦੀ ਤੇ ਮੋਬਾਈਲ ਫੋਨ ਲੁੱਟੇ
ਤਰਨ ਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ
ਤਰਨਤਾਰਨ, 16 ਨਵੰਬਰ 2022 - ਤਰਨਤਾਰਨ ਦੇ ਪਿੰਡ ਸ਼ੇਰੋਂ ਦੇ ਕੋਲ ਇਕ ਪੈਟਰੋਲ ਪੰਪ ਨੂੰ ਲੁਟੇਰਿਆਂ ਨੇ ਨਿਸ਼ਾਨਾ ਬਣਾਇਆ ਹੈ। ਦਿਨ ਦਿਹਾੜੇ ਦੋ ਲੁਟੇਰੇ ਮੋਟਰਸਾਈਕਲ ਤੇ ਸਵਾਰ ਹੋਕੇ ਪੈਟਰੋਲ ਪੰਪ ਤੇ ਆਏ ਬੰਦੂਕ ਦੀ ਨੋਕ ਤੇ ਕਰਿੰਦਿਆਂ ਅਤੇ ਪਟਰੋਲ ਪੰਪ ਦੇ ਮਾਲਕ ਨੂੰ ਲੁੱਟ ਲਿਆ। ਪਟਰੋਲ ਪੰਪ ਦੇ ਕਰਿੰਦਿਆਂ ਦੇ ਕੋਲੋਂ 10 ਹਜ਼ਾਰ ਦੇ ਕਰੀਬ ਪੈਸਿਆਂ ਦੀ ਲੁੱਟ ਕੀਤੀ। ਜਿਸ ਤੋ ਬਆਦ ਪਟਰੋਲ ਪੰਪ ਦੇ ਦਫਤਰ ਵਿੱਚ ਦਾਖਲ ਹੋ ਕੇ ਮਾਲਕ ਨੂੰ ਨਿਸ਼ਾਨਾ ਬਣਾਇਆ। ਪਟਰੋਲ ਪੰਪ ਦੇ ਮਾਲਕ ਦੇ ਕੋਲ ਮੌਜੂਦ ਦੋ ਮੋਬਾਇਲ ਫੋਨ ਅਤੇ ਗੱਡੀ ਦੀ ਚਾਬੀ ਲੈਕੇ ਫਰਾਰ ਹੋ ਗਏ ਲੁਟੇਰਿਆਂ ਨੇ ਕੁੱਲ 10 ਹਜ਼ਾਰ ਦੀ ਲੁੱਟ ਕੀਤੀ 4 ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਤਰਨਤਾਰਨ 'ਚ ਲੁਟੇਰਿਆਂ ਨੇ ਦਿਨ ਦਿਹਾੜੇ ਪੰਪ ਤੋਂ ਬੰਦੂਕ ਦੀ ਨੋਕ ਤੇ ਨਕਦੀ ਤੇ ਮੋਬਾਈਲ ਫੋਨ ਲੁੱਟੇ (ਵੀਡੀਓ ਵੀ ਦੇਖੋ)
ਇਸ ਸਬੰਧ ਪਟਰੋਲ ਪੰਪ ਦੇ ਮਾਲਕ ਕੁਲਦੀਪ ਸਿੰਘ ਅਤੇ ਕਰਿੰਦੇ ਨੇ ਦੱਸਿਆ ਕਿ ਉਹ ਪਟਰੋਲ ਪੰਪ ਤੇ ਮੌਜੂਦ ਸੀ ਤਾਂ ਲੁਟੇਰਿਆਂ ਵੱਲੋਂ ਪਟਰੋਲ ਪੰਪ ਤੇ ਆ ਲੁੱਟ ਕੀਤੀ ਗਈ ਹੈ ਅਤੇ ਡਰਾਇਆ ਧਮਕਾਇਆ ਗਿਆ।