ਜ਼ਿਲ੍ਹੇ ਗੁਰਦਾਸਪੁਰ ਵਿੱਚ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਵੀਡੀਓ ਪਾ ਕੇ ਫੁਕਰੀ ਮਾਰਨ ਵਾਲ਼ੇ 13 ਲੋਕਾਂ 'ਤੇ ਪਰਚਾ ਦਰਜ
ਰਿਪੋਰਟਰ ---- ਰੋਹਿਤ ਗੁਪਤਾ
ਗੁਰਦਾਸਪੁਰ, 24 ਨਵੰਬਰ 2022 - ਪੰਜਾਬ ਸਰਕਾਰ ਵੱਲੋਂ ਅਮਨ ਕਾਨੂੰਨ ਦੀ ਸਥਿਤੀ ਵਿੱਚ ਸੁਧਾਰ ਕਰਨ ਨਾਜਾਇਜ਼ ਹਥਿਆਰਾਂ ਤੇ ਰੋਕ ਲਗਾਉਣ ਅਤੇ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਪੰਜਾਬ ਵਿੱਚ ਲਾਇਸੰਸ ਹਥਿਆਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਤਹਿਤ ਗੁਰਦਾਸਪੁਰ ਪੁਲਿਸ ਨੇ ਜ਼ਿਲ੍ਹੇ ਵਿੱਚ 23 ਲਾਇਸੈਂਸ ਰੱਦ ਕਰ ਦਿੱਤੇ ਹਨ ਅਤੇ ਸੋਸ਼ਲ ਮੀਡੀਆ ਤੇ ਹਥਿਆਰਾਂ ਨਾਲ ਵੀਡੀਓ ਪਾ ਕੇ ਫੁੱਕਰੀ ਮਾਰਨ ਵਾਲ਼ੇ 13 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਵੀਡੀਓ ਪਾ ਕੇ ਫੁਕਰੀ ਮਾਰਨ ਵਾਲ਼ੇ 13 ਲੋਕਾਂ 'ਤੇ ਪਰਚਾ ਦਰਜ (ਵੀਡੀਓ ਵੀ ਦੇਖੋ)
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਪੀ ਨਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਉੱਤੇ ਨਜਾਇਜ਼ ਹਥਿਆਰਾਂ ਤੇ ਰੋਕ ਲਗਾਉਣ ਅਤੇ ਗਨ ਕਲਚਰ ਨੂੰ ਖ਼ਤਮ ਕਰਨ ਦੇ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਗੁਰਦਾਸਪੁਰ ਵਿੱਚ ਸ਼ੋਸ਼ਲ ਮੀਡੀਆ ਤੇ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲ਼ੇ 13 ਲੋਕਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅੱਤੇ ਜਿਲ੍ਹੇ ਵਿੱਚ 23 ਲੋਕਾਂ ਦੇ ਲਾਇਸੰਸ ਰੱਦ ਕਰ ਦਿੱਤੇ ਗਏ ਹਨ ਜਿਹਨਾਂ ਵਿੱਚ ਥਾਣਾ ਸਿਟੀ ਗੁਰਦਾਸਪੁਰ ਦੇ 2, ਥਾਣਾ ਸਦਰ ਦੇ 2, ਧਾਰੀਵਾਲ ਥਾਣੇ ਦੇ 2, ਕਾਹਨੂੰਵਾਨ ਥਾਣੇ ਦੇ 3, ਕਲਾਨੌਰ ਥਾਣੇ ਦੇ 6, ਘੁੰਮਣ ਕਲਾਂ ਥਾਣੇ ਦੇ 8 ਲਾਇਸੈਂਸ ਰੱਦ ਕਰ ਇਹਨਾਂ ਦਾ ਅਸਲਾ ਜਬਤ ਕੀਤਾ ਗਿਆ ਹੈ ਅਤੇ ਅੱਗਲੀ ਕਾਰਵਾਈ ਕੀਤੀ ਜਾ ਰਹੀ ਹੈ।