ਸਕੇ ਭਰਾ ਨੇ ਆਪਣੀ ਭੈਣ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਿਆ
ਪੀੜਿਤ ਔਰਤ ਵਲੋਂ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਇਨਸਾਫ਼ ਲੈਣ ਲਈ ਦਿੱਤੀਆਂ ਦਰਖਾਸਤਾਂ
ਦੀਪਕ ਗਰਗ
ਕੋਟਕਪੂਰਾ 27 ਨਵੰਬਰ 2022 :ਕੋਟਕਪੂਰਾ ਦੇ ਸੁਰਗਾ ਪੁਰੀ ਮੁਹੱਲੇ ਵਿਖੇ ਸਕੇ ਭਰਾ ਵਲੋਂ ਆਪਣੀ ਭੈਣ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਔਰਤ ਵਲੋਂ ਪੁਲਿਸ ਨੂੰ ਦਿੱਤੇ ਬਿਆਨ ਵਿਚ ਕਿਹਾ ਗਿਆ ਹੈ ਕਿ ਮੈਂ ਅੰਨੂ ਪੁਤਰੀ ਨੰਦ ਲਾਲ ਵਾਸੀ ਸੁਰਗਾਪੁਰੀ , ਫੈਕਟਰੀ ਰੋਡ , ਕੋਟਕਪੂਰਾ ਦੀ ਰਹਿਣ ਵਾਲੀ ਹਾਂ ਉਮਰ ਕਰੀਬ 42 ਸਾਲ ਹੈ ਅਤੇ ਮੇਰੇ ਪਤੀ ਨਾਲ ਕਰੀਬ 2011 2012 ਵਿਚ ਤਲਾਕ ਹੋ ਚੁਕਾ ਹੈ ਮੇਰੇ ਪਾਸ 2 ਬੇਟੀਆਂ ਹਨ ਵੱਡੀ ਮਹਿਮਾ ਜਿਸਦੀ ਉਮਰ 22 ਸਾਲ ਹੈ ਅਤੇ ਕੋਟਕਪੂਰੇ ਵਿਚ ਹੀ ਵਿਆਹੀ ਹੋਈ ਹੈ । ਛੋਟੀ ਬੇਟੀ ਪ੍ਰਭ ਜਿਸਦੀ ਉਮਰ ਕਰੀਬ 17 ਸਾਲ ਹੈ ਅਸੀ ਦੋਹੇ ਦੁਕਾਨਾਂ ਉਪਰ ਬਤੌਰ ਸੇਲਜ਼ਮੈਨ ਦੇ ਤੌਰ ਉਪਰ ਨੌਕਰੀ ਕਰਕੇ ਆਪਣਾ ਗੁਜਾਰਾ ਕਰ ਰਹੀਆਂ ਹਾਂ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਕੇ ਭਰਾ ਨੇ ਆਪਣੀ ਭੈਣ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਿਆ (ਵੀਡੀਓ ਵੀ ਦੇਖੋ)
ਇਹ ਕਿ ਮੇਰੀਆਂ 4 ਭੈਣਾਂ ਹਨ ਅਤੇ 2 ਭਰਾ ਹਨ ਜਿਹਨਾਂ ਵਿੱਚੋਂ ਵੱਡਾ ਸ਼ਾਮ ਲਾਲ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ ਮੇਰਾ ਛੋਟਾ ਭਰਾ ਨਰੇਸ਼ ਕੁਮਾਰ ਉਰਫ ਸੋਨੂ ਆਪਣਾ ਅਲਗ ਮਕਾਨ ਵਿਚ ਰਹਿ ਰਿਹਾ ਹੈ ਅਤੇ ਮੇਰੀ ਮਾਤਾ ਮੇਰੇ ਛੋਟੇ ਭਰਾ ਕੋਲ ਹੀ ਰਹਿੰਦੇ ਹਨ ਮੇਰੇ ਪਿਤਾ ਨੰਦ ਲਾਲ ਜੀ ਕਰੀਬ 20/25 ਸਾਲ ਤੋਂ ਰਾਮ ਟਿੱਲਾ ਡੇਰੇ ਵਿਚ ਕਿਸੇ ਸਵਾਮੀ ਜਾਂ ਮਹੰਤ ਕੋਲ ਰਹਿ ਰਹੇ ਹਨ । ਹੁਣ ਮੇਰਾ ਛੋਟਾ ਭਰਾ ਨਰੇਸ ਕੁਮਾਰ ਉਰਫ ਸੋਨੂ ਅਤੇ ਸਚਿਨ ਪਿਛਲੇ ਕਾਫ਼ੀ ਦਿਨ ਤੇ ਮੈਨੂੰ ਪਰੇਸ਼ਾਨ ਕਰ ਰਹੇ ਹਨ ਮੇਰੇ ਘਰ ਆਕੇ ਮੇਰੇ ਨਾਲ ਗਾਲੀ ਗਲੋਚ ਕਰਦੇ ਹਨ , ਦੋ ਤਿੰਨ ਵਾਰ ਮੇਰੀ ਕੁੱਟ ਮਾਰ ਵੀ ਕਰ ਚੁੱਕੇ ਹਨ ਅਤੇ ਆਪਣਾ ਸਾਮਾਨ ਮੇਰੇ ਘਰ ਰੱਖਣ ਦੀ ਕੋਸ਼ਿਸ਼ ਅਤੇ ਮੇਰੇ ਘਰ ਉਪਰ ਕਬਜਾ ਕਾਰਨ ਦੀ ਨੀਯਤ ਨਾਲ ਕਰ ਰਹੇ ਹਨ ।
ਇਹਨਾਂ ਦੇ ਨਾਲ 4,5 ਅਣਪਛਾਤੇ ਲੋਕ ਹੋਰ ਵੀ ਹੁੰਦੇ ਹਨ ਅਤੇ ਮੈਨੂੰ ਜਾਨੀ ਮਾਲੀ ਨੁਕਸਾਨ ਦੀਆਂ ਧਮਕੀਆਂ ਹਰ ਰੋਜ਼ ਦਿੰਦੇ ਹਨ ਮੈ ਇਕੱਲੀ ਇਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੀ ਕਿਰਪਾ ਕਰਕੇ ਮੇਰੀ ਅਤੇ ਮੇਰੀ ਬੇਟੀ ਦੀ ਹਿਫਾਜਤ ਸੁਰੱਖਿਤ ਕੀਤੀ ਜਾਵੇ ਅਤੇ ਬਣਦੀ ਯੋਗ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇ, ਮੇਰੇ ਭਰਾ ਨਰੇਸ਼ ਕੁਮਾਰ ਉਰਫ ਸੋਨੂੰ ਅਤੇ ਉਸਦੇ ਸਾਥੀਆਂ ਨੇ ਮੇਰੀ ਅਤੇ ਬੇਟੀ ਦੀ ਕੁੱਟਮਾਰ ਕੀਤੀ ਹੈ ਜੋ ਮੇਰੇ ਸਿਰ ਵਿੱਚ ਸੱਟਾਂ ਲੱਗੀਆਂ ਹਨ ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ਼ ਮੰਗ ਕੀਤੀ ਕਿ ਉਕਤ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਦੀ ਅਪੀਲ ਕੀਤੀ। ਇਸ ਮਾਮਲੇ ਸਬੰਧੀ ਡੀਐਸਪੀ ਸ਼ਮਸ਼ੇਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆ ਗਿਆ ਇਸ ਦੀ ਬਰੀਕੀ ਨਾਲ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।