ਚੰਡੀਗੜ੍ਹ ਯੂਨੀਵਰਸਿਟੀ ਨੇ 1100 ਅਧਿਆਪਕਾਂ ਅਤੇ 140 ਹੋਣਹਾਰ ਵਿਦਿਆਰਥੀਆਂ ਨੂੰ ‘ਐਫਏਪੀ’ ਨੈਸ਼ਨਲ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ
ਹਰਜਿੰਦਰ ਸਿੰਘ ਭੱਟੀ
- ਦੋ ਦਿਨਾ ‘ਐਫਏਪੀ’ ਨੈਸ਼ਨਲ ਪੁਰਸਕਾਰ ਸਮਾਰੋਹ ਦੇ ਪਹਿਲੇ ਦਿਨ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ, ਨੇ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ।
- ਬੋਰਡ ਦਾ ਨਤੀਜਾ ਸੌ ਪ੍ਰਤੀਸ਼ਤ ਕਰਨ ਦੇ ਮਕਸਦ ਨਾਲ ਸਰਕਾਰ ਵੱਲੋਂ “ਮਿਸ਼ਨ 100” ਦੀ ਸ਼ੁਰੂਆਤ- ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ,ਪੰਜਾਬ।
- ਸਤਨਾਮ ਸਿੰਘ ਸੰਧੂ ਵਾਈਸ ਚਾਂਸਲਰ ਚੰਡੀਗੜ੍ਹ ਯੂਨੀਵਰਸਿਟੀ, ਅਤੇ ਜਗਜੀਤ ਸਿੰਘ ‘ਧੂਰੀ’ ਪ੍ਰਧਾਨ ‘ਐਫਏਪੀ’ ਇਸ ਮੌਕੇ ਰਹੇ ਹਾਜਿਰ।
ਚੰਡੀਗੜ੍ਹ, 3 ਦਸੰਬਰ 2022 - ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਆਫ ਪੰਜਾਬ (ਐਫਏਪੀ) ਨੇ ਅੱਜ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਸਰਵੋਤਮ ਅਧਿਆਪਕ ਦੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਜ਼ਿਕਰਯੋਗ ਹੈ ਕਿ 1100 ਦੇ ਕਰੀਬ ਅਧਿਆਪਕਾਂ ਨੂੰ ਇਹ ਪੁਰਸਕਾਰ ਤਿੰਨ ਵਰਗਾਂ ਵਿੱਚ ਦਿੱਤਾ ਜਾਣਾ ਹੈ। ਸਮਾਗਮ ਦੇ ਪਹਿਲੇ ਦਿਨ 606 ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।‘ਫੈਪ’ ਪੁਰਸਕਾਰਾਂ ਦੀ ਵੰਡ ਸਮਾਰੋਹ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ਜਗਜੀਤ ਸਿੰਘ ਧੂਰੀ ਪ੍ਰਧਾਨ ‘ਐਫਏਪੀ’ ਇਸ ਮੌਕੇ ਹਾਜ਼ਰ ਸਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਚੰਡੀਗੜ੍ਹ ਯੂਨੀਵਰਸਿਟੀ ਨੇ 1100 ਅਧਿਆਪਕਾਂ ਅਤੇ 140 ਹੋਣਹਾਰ ਵਿਦਿਆਰਥੀਆਂ ਨੂੰ ‘ਐਫਏਪੀ’ ਨੈਸ਼ਨਲ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ (ਵੀਡੀਓ ਵੀ ਦੇਖੋ)
‘ਐਫਏਪੀ’ ਨੈਸ਼ਨਲ ਪੁਰਸਕਾਰ 2022 ਦੀ ਵੰਡ ਦੇ ਦੂਜੇ ਪੜਾਅ ਦੇ ਪਹਿਲੇ ਦਿਨ,ਦੋ ਅਧਿਆਪਕਾਂ ਨੂੰ ਸਰਵੋਤਮ ਅਧਿਆਪਕ ਪੁਰਸਕਾਰ (ਡਾਇਰੈਕਟ) ਸ਼੍ਰੇਣੀ ਜਦਕਿ 601 ਅਧਿਆਪਕਾਂ ਨੂੰ ਸਰਵੋਤਮ ਅਧਿਆਪਕ ਪੁਰਸਕਾਰ (ਨਾਮਜ਼ਦ) ਸ਼੍ਰੇਣੀ ਮਿਲੀ।
ਐਫਏਪੀ ਨੈਸ਼ਨਲ ਐਵਾਰਡਜ਼ 2022 ਦੇ ਦੂਜੇ ਪੜਾਅ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਪੰਜਾਬ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਅਤੇ ‘ਐਫਏਪੀ’ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਮਾਤਮਾ ਨੇ ਅਧਿਆਪਕਾਂ ਨੂੰ ਸਭ ਤੋਂ ਵੱਡਾ ਕੰਮ ਸੌਂਪਿਆ ਹੈ,ਅਧਿਆਪਕ ਹੀ ਇਨਸਾਨ ਨੂੰ ਇੱਕ ਚੰਗਾ ਇਨਸਾਨ ਬਣਾਉਂਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ‘ਮਿਸ਼ਨ 100’ ਸ਼ੁਰੂ ਕੀਤਾ ਹੈ, ਜਿਸ ਦੇ ਤਹਿਤ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਮਦਦ ਕੀਤੀ ਜਾਵੇਗੀ ਤਾਂ ਜੋ ਬੋਰਡ ਦੇ ਨਤੀਜੇ ਸੌ ਪ੍ਰਤੀਸ਼ਤ ਪ੍ਰਾਪਤ ਕੀਤੇ ਜਾ ਸਕਣ। ਸਕੂਲ ਸਿੱਖਿਆ ਵਿਭਾਗ, ਪੰਜਾਬ ਅਕਾਦਮਿਕ ਪਾਠਕ੍ਰਮ,ਅਧਿਆਪਨ-ਸਿਖਲਾਈ ਸਿੱਖਿਆ,ਬੁਨਿਆਦੀ ਢਾਂਚੇ ਅਤੇ ਸਿਖਲਾਈ ਪ੍ਰਾਪਤ ਅਧਿਆਪਕਾਂ ਦੀ ਚੋਣ ਲਈ ਕੰਮ ਕਰ ਰਿਹਾ ਹੈ ਤਾਂ ਜੋ ਪੰਜਾਬ ਦਾ ਹਰ ਵਿਦਿਆਰਥੀ ਮਿਆਰੀ ਸਿੱਖਿਆ ਪ੍ਰਾਪਤ ਕਰ ਸਕੇ।
ਸਾਡੀ ਸਰਕਾਰ ਦਾ ਮੰਨਣਾ ਹੈ ਕਿ ਗਰੀਬੀ ਕਾਰਨ ਕੋਈ ਵੀ ਵਿਅਕਤੀ ਸਿੱਖਿਆ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਇਸ ਤੋਂ ਇਲਾਵਾ ਪੰਜਾਬ ਸਰਕਾਰ 100 ਸਰਕਾਰੀ ਸਕੂਲਾਂ ਨੂੰ ਨਾਮਵਰ ਸਕੂਲਾਂ ਵਿੱਚ ਤਬਦੀਲ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਲਈ ਕੰਮ ਕਰਨਗੇ। ਪੰਜਾਬ ਸਰਕਾਰ ਨੇ ਸਕੂਲੀ ਸਿੱਖਿਆ ਲਈ ਬਜਟ ਵਿੱਚ ਭਾਰੀ ਵਾਧੇ ਦਾ ਐਲਾਨ ਕੀਤਾ ਹੈ, ਜੋ ਕਿ ਸਕੂਲਾਂ ਲਈ ਰਾਜ ਦੇ ਕੁੱਲ ਖਰਚੇ ਦੇ ਬਜਟ ਦਾ 9 ਪ੍ਰਤੀਸ਼ਤ ਬਣਦਾ ਹੈ। ਸਕੂਲੀ ਸਿੱਖਿਆ ਲਈ 13,991 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਜਦੋਂ ਕਿ ਉਚੇਰੀ ਸਿੱਖਿਆ ਲਈ 1168 ਕਰੋੜ ਰੁਪਏ ਅਤੇ ਤਕਨੀਕੀ ਸਿੱਖਿਆ ਲਈ 641 ਕਰੋੜ ਰੁਪਏ ਰੱਖੇ ਗਏ ਹਨ।
‘ਐਫਏਪੀ’ ਨੈਸ਼ਨਲ ਪੁਰਸਕਾਰ 2022 ਦੇ ਦੂਜੇ ਪੜਾਅ ਦੇ ਉਦਘਾਟਨੀ ਸਮਾਗਮ ਮੋਕੇ ਬੋਲਦਿਆਂ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਦੇਸ਼ ਵਿੱਚ 55 ਫੀਸਦੀ ਦੇ ਕਰੀਬ ਵਿਦਿਆਰਥੀ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਹਨ,ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਪੂਰੇ ਦੇਸ਼ ਵਿੱਚ ਸਨਮਾਨਿਤ ਕੀਤਾ ਜਾਂਦਾ ਹੈ, ਪਰ ਨਿੱਜੀ ਖੇਤਰ ਵਿੱਚ ਅਜਿਹਾ ਨਹੀਂ ਕੀਤਾ ਜਾਂਦਾ। ਉਨਾਂ ਕਿਹਾ ਕਿ ਸਿੱਖਿਆ ਮੰਤਰੀ ਦਾ ਇਸ ਮੰਚ 'ਤੇ ਆਉਣਾ ਦਰਸਾਉਂਦਾ ਹੈ ਕਿ ਪ੍ਰਾਈਵੇਟ ਸਕੂਲ ਵੀ ਸਮਾਜ ਦੀ ਬਿਹਤਰੀ ਲਈ ਕੰਮ ਕਰ ਰਹੇ ਹਨ।
ਫੈਪ ਸਰਵੋਤਮ ਪੁਰਸਕਾਰਾਂ ਨਾਲ ਸਨਮਾਨਿਤ ਕੀਤੇ ਗਏ ਕੁੱਝ ਅਧਿਆਪਕਾਂ ਦੇ ਨਾਮ
Prerna Bhatia, Harvest International School, Ludhiana ; Amandeep Kaur, Holy Angels Smart School, Mohali ; Sukhjinder Singh, Holy Child Public School, Sangrur; Rosy, Holy Child Smart School, Rupnagar; Nishu Rani, Holy Heart Public, School, Sangrur; Roban M.V, Holy Mary’s School, Banur; Harpreet Kaur, Holy Mission International School, Sangrur; Kulbeer Kaur, Ik Onkar Convent School, Sangrur; Mandeep Singh, Imperial International School, Fazilka; Pawan Kumar, Innovative Global School, Bathinda; Malti Sharma, J.K Public Sr. Sec. School, Kapurthala; Manjit Kaur, Jain Sr. Sec. School, Moga; Gurmit Kaur, Jalandhar Public School, Jalandhar; Sonia, Jesus & Mary Convent School, Ferozpur; Sandeep Kaur, Jesus Saviour’s School, Fatehgarh Sahib; Kirandeep Kaur Sidhu, Jesus Saviour’s School, Morinda; Lakhwinder Kaur, Our Lady of Fatima Convent Sr. Sec, School, Patiala; Sanjeev Kumar, Jesus Saviour’s School, Sirhind; Navneet Singh, St. GDS Convent School, Ludhiana; Sanjay Sharma, Jiwanjot Sr. Sec. School, Fatehgarh Sahib; Jasleen Kaur, JMS International School, Taran Tarn; Manpreet Handa, JN International School, Ferozpur; Jasreet Kaur, Kaintal School, Patiala; Sharanjit Kaur, Kalgidhar Academy Sr. Sec. School, Ludhiana; Rekha Rani, Kalgidhar National Sr. Sec. School, Patiala; Siddharth, KCM Memorial School, Pathankot; Shivali, Keshav Public Sr. Sec. School, Sangrur; Mahima Mahajan, Kids International School, Gurdaspur; Mandeep Kaur, Kohinoor International School, Hoshiarpur; Ranjit Kaur, KPS Bal Bharti Sr. Sec. School, Jalandhar; Shikha Duggal, Lala Jagat Narain DAV Model School, Jalandhar
‘ਫੈਪ’ ‘ਮਾਣ ਪੰਜਾਬ ਦਾ’ (ਖੇਡ) ਸ਼੍ਰੇਣੀ ਵਿੱਚ ਸਨਮਾਨਿਤ ਕੀਤੇ ਗਏ ਕੁੱਝ ਅਧਿਆਪਕਾਂ ਦੇ ਨਾਮ
Monica Oberoi, Naraina Techno School, Ludhiana; Kiran Bala, LBS Collegiate Sr. Sec. School, Barnala; Kiran Rekhi, Lions Model School, Fatehgarh Sahib; Manorama Devi, Little Flower Model School, Fatehgarh Sahib; Pooja Narula, Little Pearls Public High School, Faridkot; Taranveer Kaur, Lord Shiva Public School, Sangrur