ਬਠਿੰਡਾ: ਗੁਰਦੁਆਰਾ ਸਾਹਿਬ ਵਿੱਚ ਲੱਗੀ ਅਚਾਨਕ ਅੱਗ
- ਬਠਿੰਡਾ ਦੇ ਪ੍ਰਤਾਪ ਨਗਰ ਗਲੀ ਨੰਬਰ 6 ਵਿਚ ਬੱਲੇ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਵਿੱਚ ਲੱਗੀ ਅਚਾਨਕ ਅੱਗ
- ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ
- ਗੁਰਦੁਆਰਾ ਸਾਹਿਬ ਦੇ ਅੰਦਰ ਪਏ ਗੱਦੇ ਚਾਦਰ ਦਰੀਆਂ ਸੜ ਕੇ ਹੋਇਆ ਸੁਆਹ
- ਗੁਰੂ ਗ੍ਰੰਥ ਸਾਹਿਬ ਰਿਹਾ ਸੁਰੱਖਿਅਤ
- ਮੌਕੇ ਤੇ ਪਹੁੰਚੇ ਡੀ ਐਸ ਪੀ ਸਿਟੀ
- ਗੁਰਦਵਾਰੇ ਦੇ ਅੰਦਰ ਲੱਗੇ ਸੀ ਸੀ ਟੀ ਵੀ ਦੀ ਫੁਟੇਜ ਤੋਂ ਜਾਂਚ ਕਰੇਗੀ ਆਖਿਰਕਾਰ ਅੱਗ ਕਿਵੇਂ ਲੱਗੀ
ਬਠਿੰਡਾ, 3 ਦਸੰਬਰ 2022 - ਬਠਿੰਡਾ ਦੇ ਪ੍ਰਤਾਪ ਨਗਰ ਗਲੀ ਨੰਬਰ 6 ਵਿਚ ਬੱਲੇ ਮਾਤਾ ਸਾਹਿਬ ਕੌਰ ਗੁਰਦੁਆਰਾ ਸਾਹਿਬ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੇ ਦੱਸਿਆ ਕਿ ਬਿਜਲੀ ਸ਼ਾਰਟ ਸਰਕਟ ਕਾਰਨ ਗੁਰਦੁਆਰਾ ਸਾਹਿਬ ਵਿੱਚ ਲੱਗੀ ਅੱਗ ਤੇ ਮੁਹੱਲਾ-ਨਿਵਾਸੀਆਂ ਦੀ ਮਦਦ ਦੇ ਨਾਲ ਕਾਬੂ ਪਾਇਆ ਗਿਆ। ਇਕ ਵੱਡਾ ਨੁਕਸਾਨ ਹੋਣ ਤੋਂ ਟਲ ਗਿਆ। ਗੁਰੂ ਗ੍ਰੰਥ ਸਾਹਿਬ ਜਿੱਥੇ ਪ੍ਰਕਾਸ਼ ਸਨ ਉੱਥੇ ਤੱਕ ਅੱਗ ਨਹੀਂ ਪਹੁੰਚੀ, ਗੁਰੂ ਮਹਾਰਾਜ ਦੀ ਕ੍ਰਿਪਾ ਰਹੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
Bathinda 'ਚ ਗੁਰਦੁਆਰਾ ਸਾਹਿਬ 'ਚ ਲੱਗੀ ਅਚਾਨਕ ਅੱਗ, ਕੀ ਨੁਕਸਾਨ ਹੋਇਆ ਤੇ ਕਿਵੇਂ ਲੱਗੀ ਅੱਗ, ਜਾਣੋ (ਵੀਡੀਓ ਵੀ ਦੇਖੋ)
ਦੂਜੇ ਪਾਸੇ ਮੌਕੇ ਤੇ ਪਹੁੰਚੇ ਡੀ ਐਸ ਪੀ ਸਿਟੀ ਵੱਲ ਵਿਸ਼ਵਜੀਤ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਦੁਆਰਾ ਸਾਹਿਬ ਵਿਚ ਅੱਗ ਲਗ ਗਈ ਹੈ ਅਤੇ ਅੱਗ ਤੇ ਕਾਬੂ ਪਾ ਲਿਆ ਗਿਆ ਸੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।