ਤਰਨਤਾਰਨ ਜ਼ਿਲ੍ਹੇ ’ਚ ਪੁਲਿਸ ਥਾਣੇ ਦੇ ਸਾਂਝ ਕੇਂਦਰ ’ਤੇ ਹਮਲਾ, ਰਾਕਟ ਲਾਂਚਰ (RPG) ਹਮਲੇ ਦਾ ਸ਼ੱਕ -ਪੜ੍ਹੋ ਵੇਰਵਾ
ਬਲਜੀਤ ਸਿੰਘ
ਤਰਨਤਾਰਨ, 10 ਦਸੰਬਰ, 2022: ਤਰਨਤਾਰਨ ਜ਼ਿਲ੍ਹੇ ਵਿਚ ਅੰਮ੍ਰਿਤਸਰ-ਬਠਿੰਡਾ ਹਾਈਵੇ ’ਤੇ ਪੈਂਦੇ ਸਰਹਾਲੀ ਪੁਲਿਸ ਥਾਣੇ ਦੇ ਸਾਂਝ ਕੇਂਦਰ ’ਤੇ ਰਾਤ 1.00 ਵਜੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲੇ ਵਿਚ ਕੋਈ ਜਾਨੀ ਨੁਕਸਾਨ ਹੋਣ ਦੀ ਖਬਰ ਨਹੀ਼ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਤਰਨਤਾਰਨ ਜ਼ਿਲ੍ਹੇ ’ਚ ਪੁਲਿਸ ਥਾਣੇ ਦੇ ਸਾਂਝ ਕੇਂਦਰ ’ਤੇ ਹਮਲਾ, ਰਾਕਟ ਲਾਂਚਰ (RPG) ਹਮਲੇ ਦਾ ਸ਼ੱਕ -ਪੜ੍ਹੋ ਵੇਰਵਾ (ਵੀਡੀਓ ਵੀ ਦੇਖੋ)
ਐਸ ਐਸ ਪੀ ਗੁਰਮੀਤ ਸਿੰਘ ਚੌਹਾਨ ਨੇ ਹਮਲੇ ਦੀ ਪੁਸ਼ਟੀ ਕੀਤੀ ਹੈ। ਉਹਨਾਂ ਦੱਸਿਆ ਕਿ ਹਮਲੇ ਵਿਚ ਥਾਣੇ ਦੇ ਇਕ ਹਿੱਸੇ ਵਿਚ ਬਣੇ ਸਾਂਝ ਕੇਂਦਰ ਦੇ ਖਿੜਕੀ ਦੇ ਸ਼ੀਸ਼ੇ ਟੁੱਟ ਗਏ ਹਨ। ਸ਼ੱਕ ਹੈ ਕਿ ਇਹ ਹਮਲਾ ਰਾਕਟ ਲਾਂਚਰ ਨਾਲ ਕੀਤਾ ਗਿਆ ਹੈ ਪਰ ਅਜੇ ਸਪਸ਼ਟ ਨਹੀਂ ਹੋ ਸਕਿਆ ਕਿ ਕੀ ਸੁੱਟਿਆ ਗਿਆ ਹੈ। ਜਿਸ ਥਾਂ ’ਤੇ ਸ਼ੀਸ਼ੇ ਟੁੱਟੇ ਹਨ, ਉਸਨੂੰ ਫੋਰੈਂਸਿਕ ਜਾਂਚ ਵਾਸਤੇ ਸੀਲ ਕਰ ਦਿੱਤਾ ਗਿਆ ਹੈ।
ਹਮਲੇ ਤੋਂ ਬਾਅਦ ਜ਼ਿਲ੍ਹੇ ਦੇ ਐੱਸ. ਐੱਸ. ਪੀ. ਗੁਰਮੀਤ ਸਿੰਘ ਚੌਹਾਨ ਸਮੇਤ ਹੋਰ ਅਧਿਕਾਰੀਆਂ ਨੇ ਮੌਕੇ 'ਤੇ ਪੁੱਜ ਥਾਣੇ ਦੀ ਘੇਰਾਬੰਦੀ ਕਰਦੇ ਹੋਏ ਇਲਾਕੇ ਨੂੰ ਸੀਲ ਕਰ ਦਿੱਤਾ ਹੈ।ਇਹ ਅੱਤਵਾਦੀ ਹਮਲਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਇਸ ਬਾਬਤ ਕੋਈ ਵੀ ਅਧਿਕਾਰੀ ਜਾਣਕਾਰੀ ਦੇਣ ਨੂੰ ਫਿਲਹਾਲ ਤਿਆਰ ਨਹੀਂ ਹੈ।
Punjab | Tarn Taran Police Sanjha Kendra was hit by a low-intensity blast. Prima facie looks like an RPG attack, forensic teams are on the way. DGP Punjab is also reaching the spot later this morning. Details awaited.
— ANI (@ANI) December 10, 2022