ਸ਼ਰਾਬ ਦੇ ਠੇਕੇ ਅਤੇ ਟੂਰ ਐਂਡ ਟਰੈਵਲਸ ਦਫ਼ਤਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 11 ਦਸੰਬਰ 2022 - ਗੁਰਦਾਸਪੁਰ ਦੇ ਮੰਡੀ ਚੌਂਕ ਵਿਚ ਸ਼ਰਾਬ ਦੇ ਠੇਕੇ ਅਤੇ ਟੂਰ ਐਂਡ ਟਰੈਵਲ ਦੇ ਦਫ਼ਤਰ ਨੂੰ ਚੋਰਾਂ ਨੇ ਬੀਤੀ ਰਾਤ ਨਿਸ਼ਾਨਾ ਬਣਾਇਆ.। ਸ਼ਰਾਬ ਦੇ ਠੇਕੇ ਦੇ ਅੰਦਰ ਵਰਕੇ ਜਿਥੇ ਚੋਰਾਂ ਨੇ ਨਕਦੀ ਅਤੇ ਸ਼ਰਾਬ ਦੀਆਂ ਬੋਤਲਾਂ ਚੋਰੀ ਕਰ ਲਈਆਂ ਉਥੇ ਹੀ ਟੂਰ ਐਂਡ ਟਰੈਵਲ ਦੇ ਦਫ਼ਤਰ ਵਿੱਚ ਚੋਰਾਂ ਵੱਲੋਂ ਕੁਝ ਨਕਦੀ ਅਤੇ ਮੋਬਾਈਲ ਫੋਨ ਚੋਰੀ ਕਰ ਲਿਆ ਗਿਆ।ਟਰੈਵਲ ਏਜੰਸੀ ਦੇ ਸੀਸੀਟੀਵੀ ਕੈਮਰਿਆਂ ਵਿੱਚ 2 ਚੋਰ ਵੀ ਕੈਦ ਹੋਏ ਹਨ ਜੋ ਮੂੰਹ ਅਤੇ ਸਿਰ ਤੇ ਕੱਪੜਾ ਬੰਨ੍ਹ ਕੇ ਦੁਕਾਨ ਦੇ ਅੰਦਰ ਚੋਰੀ ਕਰ ਰਹੇ ਹਨ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਸ਼ਰਾਬ ਦੇ ਠੇਕੇ ਅਤੇ ਟੂਰ ਐਂਡ ਟਰੈਵਲਸ ਦਫ਼ਤਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ (ਵੀਡੀਓ ਵੀ ਦੇਖੋ)
ਜਾਣਕਾਰੀ ਦਿੰਦਿਆ ਟੂਰ ਐਂਡ ਟਰੈਵਲ ਦਫਤਰ ਦੇ ਮਾਲਕ ਪ੍ਰੇਮ ਕੁਮਾਰ ਨੇ ਦੱਸਿਆ ਕਿ ਸ਼ਾਮ ਦੇ 6 ਵਜੇ ਦੇ ਕਰੀਬ ਉਹ ਆਪਣਾ ਦਫ਼ਤਰ ਬੰਦ ਕਰ ਕੇ ਚਲੇ ਗਏ ਸਨ ਤੇ ਅੱਜ ਸਵੇਰੇ ਨਾਲ ਦੀ ਦੁਕਾਨ ਵਾਲੇ ਨੇ ਉਨ੍ਹਾਂ ਨੂੰ ਫੋਨ ਕਰ ਕੇ ਜਾਣਕਾਰੀ ਦਿੱਤੀ ਕਿ ਤੁਹਾਡੇ ਦਫ਼ਤਰ ਦਾ ਸ਼ਟਰ ਟੁੱਟਾ ਹੋਇਆ ਹੈ।
ਜਦੋਂ ਉਹ ਦਫ਼ਤਰ ਆਏ ਤਾਂ ਵੇਖਿਆ ਕਿ ਸ਼ਟਰ ਟੁੱਟਾ ਹੋਇਆ ਸੀ ਤੇ ਤਾਲੇ ਵੀ ਟੁੱਟੇ ਪਏ ਸਨ ਤੇ ਜਦੋਂ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਪਿਆ ਸੀ ਤੇ ਚੋਰਾ ਵਲੋ ਦਰਾਜ ਵੀ ਤੋੜ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਦਰਾਜ ਵਿੱਚ ਜ਼ਿਆਦਾ ਨਕਦੀ ਤਾਂ ਨਹੀਂ ਸੀ ਪਰ ਜਿੰਨੀ ਵੀ ਨਹੀਂ ਸੀ ਉਹ ਚੋਰ ਲੈ ਕੇ ਫਰਾਰ ਹੋ ਗਏ ਅਤੇ ਨਾਲ ਹੀ ਇੱਕ ਮੋਬਾਈਲ ਫੋਨ ਵੀ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ ਹੈ। ਦੂਜੇ ਪਾਸੇ ਸ਼ਰਾਬ ਦੇ ਠੇਕੇ ਦੇ ਕਰਿੰਦਿਆਂ ਨੇ ਚੋਰੀ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।