13 ਦੇਸ਼ਾਂ ਦੇ ਚੈੱਸ ਮੁਕਾਬਲੇ 'ਚ ਜਾਹਨ ਗੋਇਲ ਨੇ ਚੌਥਾ ਸਥਾਨ ਹਾਸਲ ਕਰਕੇ ਪੰਜਾਬ ਦਾ ਨਾਮ ਕੀਤਾ ਰੌਸ਼ਨ
- ਜਹਾਨ ਗੋਇਲ ਨੇ ਟੀਮ ਦੇ ਰੂਪ 'ਚ ਏਸ਼ੀਆ ਚੈਂਪੀਅਨਸ਼ਿਪ ਚੈੱਸ 'ਚ ਜਿੱਤਿਆ ਕਾਂਸੀ ਦਾ ਤਗਮਾ
- ਜਲਦ ਹੀ ਫ਼ਰੀਦਕੋਟ ਵਿਖੇ ਹੋਵੇਗਾ ਜਾਹਨ ਗੋਇਲ ਦਾ ਸਨਮਾਨ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 17 ਦਸੰਬਰ 2022 - ਫ਼ਰੀਦਕੋਟ ਦੇ ਐਡਵੋਕੇਟ ਲਲਿਤ ਮੋਹਨ ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਫ਼ਰੀਦਕੋਟ ਦੇ ਦੋਹਤੇ ਜਹਾਨ ਗੋਇਲ ਪੁੱਤਰ ਆਨੰਤ ਗੋਇਲ-ਮਨਿਕਾ ਗੋਇਲ, ਸਤਪਾਲ ਮਿੱਤਲ ਸਕੂਲ ਲੁਧਿਆਣਾ ਨੇ 13 ਦੇਸ਼ਾਂ ਦੇ ਚੈੱਸ ਮੁਕਾਬਲੇ 'ਚ ਅੰਡਰ-11 'ਚ ਖੇਡਦਿਆਂ ਕਲਾਸੀਕਲ ਚੈੱਸ 'ਚ ਚੌਥੀ ਪੁਜ਼ੀਸ਼ਨ ਪ੍ਰਾਪਤ ਕਰਕੇ ਪੰਜਾਬ ਦਾ ਨਾਮ ਕੌਮੀ ਪੱਧਰ ਤੇ ਰੌਸ਼ਨ ਕੀਤਾ ਹੈ । ਇਸ ਸਬੰਧੀ ਫ਼ਰੀਦਕੋਟ ਵਿਖੇ ਜਾਣਕਾਰੀ ਦਿੰਦਿਆਂ ਐਡਵੋਕੇਟ ਲਲਿਤ ਮੋਹਨ ਗੁਪਤਾ ਨੇ ਦੱਸਿਆ ਕਿ ਇਸ ਹੋਣਹਾਰ ਖਿਡਾਰੀ ਨੇ ਭਾਰਤ ਲਈ ਟੀਮ ਦੇ ਰੂਪ 'ਚ ਖੇਡਦਿਆਂ ਕਾਂਸੀ ਦਾ ਤਗਮਾ ਜਿੱਤਿਆ ਹੈ |
ਜਹਾਨ ਗੋਇਲ ਨੇ ਇਹ ਸ਼ਾਨਦਾਰ ਪ੍ਰਾਪਤੀ 16ਵੀਂ ਏਸ਼ੀਆ ਸਕੂਲ ਚੈੱਸ ਚੈਂਪੀਅਨਸ਼ਿਪ 2022 'ਚ ਸ਼੍ਰੀਲੰਕਾ ਵਿਖੇ ਕੀਤੀ । ਇਹ ਚੈਂਪੀਅਨਸ਼ਿਪ ਚੈੱਸ ਫ਼ੈਡਰੇਸ਼ਨ ਆਫ਼ ਸ਼੍ਰੀ ਲੰਕਾ ਵੱਲੋਂ ਕਰਵਾਈ ਗਈ । ਨੰਨੇ-ਮੁੰਨੇ ਜਾਹਨ ਗੋਇਲ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਉਸ ਨੂੰ , ਐਡਵੋਕੇਟ ਲਲਿਤ ਮੋਹਨ ਗੁਪਤਾ ਨੂੰ ਦਸਮੇਸ਼ ਡੈਂਟਲ ਕਾਲਜ ਫ਼ਰੀਦਕੋਟ ਦੇ ਪਿ੍ੰਸੀਪਲ ਡਾ.ਐਸ.ਪੀ.ਐਸ.ਸੋਢੀ, ਸਮਾਜ ਸੇਵੀ ਡਾ.ਬਿਮਲ ਗਰਗ, ਸਹਾਰਾ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਚੇਅਰਮੈਨ ਪ੍ਰਵੀਨ ਕਾਲਾ, ਲਾਇਨਜ਼ ਕਲੱਬਾਂ ਪੰਜਾਬ ਦੇ ਕੋਆਰਡੀਨੇਟਰ ਰਜਨੀਸ਼ ਗਰੋਵਰ, ਮੰਚ ਸੰਚਾਲਕ ਜਸਬੀਰ ਸਿੰਘ ਜੱਸੀ ਨੇ ਵਧਾਈ ਦਿੱਤੀ । ਜਲਦ ਹੀ ਜਹਾਨ ਗੋਇਲ ਦਾ ਫ਼ਰੀਦਕੋਟ ਵਿਖੇ ਸਨਮਾਨ ਕੀਤਾਜਾਵੇਗਾ ।