ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ ਲਾਸਟ ਰਾਇਡ ਵਾਲੀ ਥਾਰ, ਭਾਵੁਕ ਹੋਏ ਪਿਤਾ ਬਲਕੌਰ ਸਿੰਘ
ਸੰਜੀਵ ਜਿੰਦਲ
ਮਾਨਸਾ, 18 ਦਸੰਬਰ 2022 : ਸਿੱਧੂ ਮੂਸੇਵਾਲਾ ਨੇ ਜਿਸ ਥਾਰ ਵਿੱਚ ਆਖਰੀ ਸਵਾਰੀ ਕੀਤੀ ਸੀ, ਉਹ ਥਾਰ ਹੁਣ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਗਈ ਹੈ। ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਸਿੱਧੂ ਮੂਸੇਵਾਲਾ ਜਦੋਂ ਆਪਣੇ ਪਿੰਡ ਮੂਸੇ ਤੋਂ ਜਾ ਰਹੇ ਸਨ ਤਾਂ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਇਸੇ ਥਾਰ ਵਿੱਚ ਕਤਲ ਕਰ ਦਿੱਤਾ ਸੀ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਮੂਸੇਵਾਲੇ ਦੇ ਪਿਤਾ ਨੇ ਦੱਸਿਆ ਕਿਉਂ ਘਰ ਲਿਆਂਦੀ ਥਾਰ ? ਬੋਲੇ ਇੰਜ ਹੀ ਰੱਖਾਂਗੇ ਥਾਰ ਨੂੰ ! ਸੁਣੋ ਸਿੱਧੂ ਅਤੇ ਥਾਰ ਬਾਰੇ ਕੀ ਬੋਲੇ ਭਾਵੁਕ ਬੋਲ...? (ਵੀਡੀਓ ਵੀ ਦੇਖੋ)
ਸਿੱਧੂ ਮੂਸੇਵਾਲਾ ਦੀ ਲਾਸਟ ਰਾਇਡ ਸਮੇਂ ਵਰਤੀ ਗਈ ਥਾਰ ਘਰ ਪਹੁੰਚੀ ਤਾਂ ਉਸਦੇ ਪਿਤਾ ਬਲਕੌਰ ਸਿੰਘ ਭਾਵੁਕ ਹੋ ਗਏ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚਾਹੁੰਦੇ ਹਨ ਕਿ ਇਨ੍ਹਾਂ ਸਾਰੀਆਂ ਨਿਸ਼ਾਨੀਆਂ ਵਾਲੀ ਇਹ ਥਾਰ ਹਵੇਲੀ ਵਿੱਚ ਪ੍ਰਦਰਸ਼ਿਤ ਹੋਵੇ ਅਤੇ ਪ੍ਰਸ਼ੰਸਕ ਇਸ ਨੂੰ ਦੇਖ ਸਕਣ।
ਜ਼ਿਕਰਯੋਗ ਹੈ ਕਿ ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਥਾਰ ਮਾਨਸਾ ਪੁਲਿਸ ਦੀ ਹਿਰਾਸਤ ਵਿੱਚ ਸੀ। ਅਦਾਲਤ ਦੇ ਹੁਕਮਾਂ ‘ਤੇ ਥਾਰ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ। ਕੁਝ ਮੁਰੰਮਤ ਤੋਂ ਬਾਅਦ ਕਾਰ ਨੂੰ ਮਾਨਸਾ ਦੇ ਪਿੰਡ ਮੂਸੇ ਵਿਖੇ ਸਿੱਧੂ ਮੂਸੇਵਾਲਾ ਦੀ ਹਵੇਲੀ ਵਿਖੇ ਲਿਆ ਕੇ ਖੜ੍ਹਾ ਕੀਤਾ ਗਿਆ। ਥਾਰ ਦੇ ਨਾਲ ਹੀ ਸਿੱਧੂ ਮੂਸੇਵਾਲਾ ਦਾ ਪਿਸਤੌਲ ਵੀ ਉਸਦੇ ਪਿਤਾ ਨੂੰ ਸੌਂਪਿਆ ਗਿਆ ਹੈ l
ਦੱਸ ਦਈਏ ਕਿ ਘਟਨਾ ਵਾਲੇ ਦਿਨ ਸਿੱਧੂ ਮੂਸੇਵਾਲਾ ‘ਤੇ 30 ਗੋਲੀਆਂ ਚਲਾਈਆਂ ਗਈਆਂ ਸਨ। ਪੁਲਿਸ ਨੇ ਥਾਰ ਵਿੱਚੋਂ ਤਿੰਨ ਵੱਖ-ਵੱਖ ਹਥਿਆਰਾਂ ਦੇ 30 ਖੋਲ ਬਰਾਮਦ ਕੀਤੇ ਸਨ। ਥਾਰ ‘ਤੇ ਵੀ 30 ਦੇ ਕਰੀਬ ਗੋਲੀਆਂ ਚਲਾਈਆਂ ਗਈਆਂ। ਇਹਨਾਂ ਗੋਲੀਆਂ ਦੇ ਨਿਸ਼ਾਨ ਹਾਲੇ ਵੀ ਥਾਰ ’ਤੇ ਮੌਜੂਦ ਹਨ।