ਜ਼ੀਰਾ : 100 ਤੋਂ ਵੱਧ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕੇਸ ਦਰਜ, ਭਾਰੀ ਪੁਲਿਸ ਫੋਰਸ ਤਾਇਨਾਤ
ਜ਼ੀਰਾ, 18 ਦਸੰਬਰ, 2022: ਜ਼ੀਰਾ ਵਿਚ ਸ਼ਰਾਬ ਫੈਕਟਰੀ ਦੇ ਬਾਹਰ ਚਲ ਰਹੇ ਧਰਨੇ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਪਹੁੰਚਣ ਤੋਂ ਬਾਅਦ ਕੋਈ ਸਮਝੌਤਾ ਨਾ ਹੋਣ ’ਤੇ ਪੁਲਿਸ ਨੇ 14 ਪ੍ਰਦਰਸ਼ਨਕਾਰੀਆਂ ਦੇ ਖਿਲਾਫ ਨਾਮ ’ਤੇ ਅਤੇ 125 ਅਣਪਛਾਤੇ ਪ੍ਰਦਰਸ਼ਨਕਾਰੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਨਿਊਜ਼ 18 ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀ ਦਾਅਵੇ ਕਰ ਰਹੇ ਹਨ ਕਿ ਪੁਲਿਸ ਪ੍ਰਦਰਸ਼ਨਕਾਰੀਆਂ ਨੁੰ ਫੜਨ ਲਈ ਛਾਪੇਮਾਰੀ ਕਰ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਜ਼ੀਰਾ ਸ਼ਰਾਬ ਫੈਕਟਰੀ : ਹਾਈ ਕੋਰਟ ਦੇ ਹੁਕਮ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ , 100 ਤੋਂ ਵੱਧ ਗ੍ਰਿਫਤਾਰ (ਵੀਡੀਓ ਵੀ ਦੇਖੋ)
ਜ਼ੀਰਾ ਵਿਚ ਸ਼ਰਾਬ ਫੈਕਟਰੀ ਦੇ ਬਾਹਰ ਵੱਡੀ ਗਿਣਤੀ ਵਿਚ ਪੁਲਿਸ ਫੋਰਸ ਤਾਇਨਾਤ ਹੈ। ਮੌਕੇ ’ਤੇ ਦੰਗਾ ਰੋਕੂ ਵਾਹਨ ਤੇ ਜੇ ਸੀ ਬੀ ਵੀ ਤਾਇਨਾਤ ਕੀਤੀਆਂ ਗਈਆਂ ਹਨ।
ਸਥਾਨਕ ਲੋਕ ਕਹਿ ਰਹੇ ਹਨ ਕਿ ਸਾਨੂੰ ਸ਼ਰਾਬ ਫੈਕਟਰੀ ਦੇ ਕੈਮਿਕਲ ਨਾਲ ਪਾਣੀ ਗੰਧਲਾ ਕਰ ਕੇ ਮਾਰਿਆ ਜਾ ਰਿਹਾ ਹੈ। ਪ੍ਰਦਰਸ਼ਨਕਾਰੀ ਦੋਸ਼ਲਗਾ ਰਹੇ ਹਨ ਕਿ ਫੈਕਟਰੀ ਮਾਲਕ ਚੰਗੇ ਪੈਸੇ ਵਾਲਾ ਹੈ ਜਿਸਦੇ ਸਰਕਾਰਾਂ ਨਾਲ ਹਨਅਤੇ ਆਮ ਲੋਕਾਂ ਨੂੰ ਮਾਰਿਆ ਜਾ ਰਿਹਾ ਹੈ।