ਜੀ ਐਸ ਟੀ ਦੀ ਚੋਰੀ ਕਰਕੇ ਬਟਾਲਾ ਵਿੱਚ ਬੱਸਾਂ ਰਾਹੀਂ ਪਹੁੰਚ ਰਿਹਾ ਲੱਖਾਂ ਦਾ ਦੁਕਾਨਦਾਰਾਂ ਦਾ ਸਮਾਨ, ਸਰਕਾਰ ਦੇ ਖਜ਼ਾਨੇ ਨੂੰ ਲਗਾਇਆ ਜਾ ਰਿਹਾ ਚੂਨਾ
ਰਿਪੋਰਟਰ.... ਰੋਹਿਤ ਗੁਪਤਾ
ਗੁਰਦਾਸਪੁਰ, 5 ਜਨਵਰੀ 2023 - ਸਰਕਾਰਾਂ ਜੀ ਐਸ ਟੀ ( ਗੁਡਜ਼ ਸਰਵਿਸ ਟੈਕਸ) ਦੇ ਜਰੀਏ ਆਪਣੇ ਖਜਾਨੇ ਨੂੰ ਭਰਦੀਆਂ ਹਨ ਅਤੇ ਬਾਅਦ ਵਿੱਚ ਉਹ ਪੈਸਾ ਰਾਜ ਦੇ ਵਿਕਾਸ ਲਈ ਖਰਚੀਆ ਜਾਂਦਾ ਹੈ ਪਰ ਬਟਾਲਾ ਦੇ ਅੰਦਰ ਹਰ ਰੋਜ ਸ਼ਾਮ ਨੂੰ ਬੱਸਾਂ ਰਾਹੀਂ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਸਮਾਨ ਬਿਨਾਂ ਕਿਸੇ ਬਿਲ ਦੇ ਬਿਨਾਂ ਜੀ ਐਸ ਟੀ ਅਦਾ ਕੀਤੇ ਪਹੁੰਚ ਰਿਹਾ ਹੈ। ਜਿਸ ਕਾਰਨ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਗ ਰਿਹਾ ਹੈ ਅਤੇ ਜੀ ਐਸ ਟੀ ਵਿਭਾਗ ਕੁੰਭਕਰਨੀ ਨੀਂਦ ਸੁੱਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਜੀ ਐਸ ਟੀ ਦੀ ਚੋਰੀ ਕਰਕੇ ਬਟਾਲਾ ਵਿੱਚ ਬੱਸਾਂ ਰਾਹੀਂ ਪਹੁੰਚ ਰਿਹਾ ਲੱਖਾਂ ਦਾ ਦੁਕਾਨਦਾਰਾਂ ਦਾ ਸਮਾਨ, ਸਰਕਾਰ ਦੇ ਖਜ਼ਾਨੇ ਨੂੰ ਲਗਾਇਆ ਜਾ ਰਿਹਾ ਚੂਨਾ (ਵੀਡੀਓ ਵੀ ਦੇਖੋ)
ਜਦੋਂ ਦੇਰ ਸ਼ਾਮ ਬਟਾਲਾ ਦੇ ਬੱਸ ਅੱਡੇ ਤੇ ਜਾਕੇ ਇਸ ਪਾਸੇ ਝਾਤ ਮਾਰੀ ਗਈ ਤਾਂ ਦੇਖਿਆ ਕਿ ਨਿਜੀ ਬੱਸਾਂ ਰਾਹੀਂ ਲੱਖਾਂ ਰੁਪਏ ਦਾ ਸਾਮਾਨ ਬਟਾਲਾ ਦੇ ਦੁਕਾਨਦਾਰਾਂ ਦਾ ਉਤਰ ਰਿਹਾ ਹੈ ਅਤੇ ਇਸਦਾ ਬਿਲ ਕਿਸੇ ਕੋਲ ਵੀ ਨਹੀਂ ਹੈ। ਜਦੋਂ ਇਸ ਬਾਬਤ ਨਿਜੀ ਬੱਸਾਂ ਦੇ ਇੰਚਾਰਜ ਨੂੰ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਕੇਵਲ ਬੱਸ ਕੰਡਕਟਰ ਸਮਾਨ ਲੈਕੇ ਆਉਂਦਾ ਹੈ ਤਾਂ ਉਹ ਬਿਲ ਤੋਂ ਬਿਨਾਂ ਸਮਾਨ ਬੱਸ ਵਿੱਚ ਲੋਡ ਨਹੀਂ ਕਰਵਾਉਂਦਾ ਪਰ ਜੇਕਰ ਸਮਾਨ ਦਾ ਮਾਲਿਕ ਨਾਲ ਹੈ ਤਾਂ ਫਿਰ ਅਸੀਂ ਜਿੰਮੇਦਾਰ ਨਹੀਂ ਕਿਉਂਕਿ ਅਸੀਂ ਤਾਂ ਕੇਵਲ ਟਿਕਟ ਹੀ ਦੇਖਣੀ ਹੁੰਦੀ ਹੈ।ਉੱਥੇ ਹੀ ਜਦੋ ਸਮਾਨ ਲੈਣ ਪਹੁੰਚੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕੋਲ ਵੀ ਕੋਈ ਠੋਸ ਜਵਾਬ ਨਹੀਂ ਸੀ। ਕੋਈ ਕਹਿੰਦਾ ਨਜਰ ਆਇਆ ਕੇ ਇਸ ਵਾਰ ਬਿਲ ਨਹੀਂ ਲੈਕੇ ਆਏ, ਭੁੱਲ ਗਏ ਤੇ ਕੋਈ ਕਹਿ ਰਿਹਾ ਸੀ ਕਿ ਉਹ ਰੇਹੜੀ ਲਗਾ ਕੇ ਸਮਾਨ ਵੇਚਦਾ ਹੈ ਪਰ ਸਮਾਨ ਦਾ ਬਿਲ ਕਿਸੇ ਕੋਲ ਵੀ ਨਹੀਂ ਸੀ। ਜਿਸ ਤੋਂ ਸਾਫ ਸਿੱਧ ਹੁੰਦਾ ਹੈ ਕੇ ਸਿੱਧੇ ਤੌਰ ਤੇ ਬਟਾਲਾ ਵਿਚ ਬੱਸਾਂ ਰਾਹੀਂ ਲੱਖਾਂ ਰੁਪਏ ਦਾ ਸਮਾਨ ਲਿਆ ਕੇ ਜੀ ਐਸ ਟੀ ਦੀ ਚੋਰੀ ਵੱਡੇ ਲੈਵਲ ਤੇ ਕੀਤੀ ਜਾ ਰਹੀ ਹੈ।
ਉੱਥੇ ਹੀ ਜਦੋਂ ਜੀ ਐਸ ਟੀ ਵਿਭਾਗ ਦੇ ਅਧਿਕਾਰੀ ਮਧੁਰ ਭਾਟੀਆ ਨਾਲ ਇਸ ਬਾਰੇ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਮੀਡਿਆ ਜਰੀਏ ਇਸ ਬਾਰੇ ਪਤਾ ਚਲਿਆ ਹੈ। ਆਪਣੀ ਮੋਬਾਇਲ ਟੀਮ ਨੂੰ ਸੁਚੇਤ ਕੀਤਾ ਜਾਵੇਗਾ ਅਤੇ ਇਸ ਉੱਤੇ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ।ਉਹਨਾ ਕਿਹਾ ਕਿ ਦੁਕਾਨਦਾਰ ਇਮਾਨਦਾਰੀ ਨਾਲ ਟੈਕਸ ਅਦਾ ਕਰਕੇ ਹੀ ਆਪਣਾ ਸਮਾਨ ਲੈਕੇ ਆਉਣ ਤਾਂ ਜੋ ਕਾਨੂੰਨੀ ਸ਼ਿਕੰਜੇ ਤੋਂ ਬਚਿਆ ਜਾ ਸਕੇ।