ਮੰਦਰ ਢਾਹ ਕੇ ਗੁਰਦੁਆਰੇ ਬਣਾਉਣ ਦੀ ਗੱਲ ਕਹਿਣ ਵਾਲੇ ਨੌਜਵਾਨ ਖਿਲਾਫ਼ ਨੂੰ ਅਦਾਲਤ ਨੇ ਭੇਜਿਆ ਜੇਲ੍ਹ
ਰਿਪੋਰਟਰ ::--- ਰੋਹਿਤ ਗੁਪਤਾ
ਗੁਰਦਾਸਪੁਰ, 6 ਜਨਵਰੀ 2023 - ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਵਿੱਖੇ ਨਗਰ ਕੀਰਤਨ ਦੌਰਾਨ ਗਤਕਾ ਖੇਡਦੇ ਸਮੇ ਹਿੰਦੂ ਸਿੱਖਾਂ ਵਿੱਚ ਵਿਵਾਦ ਪੈਦਾ ਕਰਨ ਵਾਲੀ ਸ਼ਬਦਾਵਲੀ ਵਰਤੀ ਸੀ ਜਿਸਦੀ ਵੀਡਿਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਮਗਰੋਂ ਇਸ ਨੌਜਵਾਨ ਵੱਲੋਂ ਮਾਫੀ ਵੀ ਮੰਗੀ ਗਈ ਸੀ ਪਰ ਇਸ ਦੇ ਖਿਲਾਫ ਥਾਣਾ ਭੈਣੀ ਮੀਆਂ ਖਾਂ ਪੁਲਿਸ ਵਲੋਂ 295 ਏ ਦਾ ਮਾਮਲਾ ਦਰਜ ਗ੍ਰਿਫ਼ਤਾਰ ਕਰ ਲਿਆ ਗਿਆ ਸੀ।ਉਸਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਸਨੂੰ ਅਦਾਲਤ ਵੱਲੋਂ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈ ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ.....
ਮੰਦਰ ਢਾਹ ਕੇ ਗੁਰਦੁਆਰੇ ਬਣਾਉਣ ਦੀ ਗੱਲ ਕਹਿਣ ਵਾਲੇ ਨੌਜਵਾਨ ਖਿਲਾਫ਼ ਨੂੰ ਅਦਾਲਤ ਨੇ ਭੇਜਿਆ ਜੇਲ੍ਹ (ਵੀਡੀਓ ਵੀ ਦੇਖੋ)
ਇੱਸ ਸਬੰਧੀ ਜਾਣਕਾਰੀ ਦਿੰਦਿਆਂ ਅਦਾਲਤ ਵਿੱਚ ਪੇਸ਼ ਕਰਨ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਵਿੱਖੇ ਨਗਰ ਕੀਰਤਨ ਦੌਰਾਨ ਗਤਕਾ ਖੇਡਦੇ ਸਮੇ ਇਕ ਨੋਜ਼ਵਾਨ ਨੇ ਬੋਲ ਬੋਲੇ ਸ਼ਨ ਕਿ ''ਮੰਦਰ ਢਾਹ ਕੇ ਗੁਰਦੁਆਰੇ ਬਣਾਵਾਂਗੇ ,ਫੌਜੀ ਵਰਦੀ ਲੁਵਾ ਕੇ ਚੋਲੇ ਪੁਵਾ ਦੇਵਾਂਗੇ ਅਤੇ ਖਾਸਿਲਤਾਨ ਬਣਾ ਦੇਵਾਂਗੇ'' ਜਿਸਦੀ ਵੀਡਿਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ। ਜਿੱਸ ਤੋ ਬਾਅਦ ਇਸ ਨੌਜਵਾਨ ਨੇ ਆਪਣੀ ਗ਼ਲਤੀ ਮੰਨਦੇ ਹੋਏ ਮਾਫੀ ਵੀ ਮੰਗੀ ਸੀ ਪਰ ਵੀਡਿਓ ਵਾਇਰਲ ਹੋਣ ਕਾਰਨ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੇ ਹਿੰਦੂ ਸਿੱਖਾਂ ਵਿੱਚ ਮਤਭੇਦ ਪੈਦਾ ਕਰਨ ਵਾਲੀ ਅਜਿਹੀ ਸ਼ਬਦਾਵਲੀ ਦੀ ਵਰਤੌਂ ਕਰਨ ਵਾਲੇ ਨੌਜਵਾਨ ਗੁਵਿੰਦਰ ਸਿੰਘ ਗੋਪੀ ਦੇ ਖਿਲ਼ਾਫ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕਰ ਉਸਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਇਸਨੂੰ ਜੇਲ੍ਹ ਭੇਜ ਦਿੱਤਾ ਹੈ ।