ਅਦਾਲਤ ਨੇ ਐਸ.ਪੀ ਸਿੰਘ ਨੂੰ ਭੇਜਿਆ 4 ਦਿਨ ਦੇ ਰਿਮਾਂਡ 'ਤੇ
ਮੋਹਾਲੀ, 8 ਜਨਵਰੀ 2023 – ਐਸ.ਪੀ ਸਿੰਘ ਨੂੰ ਅੱਜ ਵਿਜੀਲੈਂਸ ਬਿਊਰੋ FS-1 ਪੰਜਾਬ ਮੋਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿਥੇ ਅਦਾਲਤ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਐਸ ਪੀ ਸਿੰਘ ਨੂੰ 4 ਦਿਨ ਦੇ 12.01.2023 ਤੱਕ ਵਿਜੀਲੈਂਸ ਰਿਮਾਂਡ 'ਤੇ ਭੇਜ ਦਿੱਤਾ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ...
ਸੇਵਾ-ਮੁਕਤ PSIEC ਅਧਿਕਾਰੀ S.P Singh ਨੂੰ ਕੀਤਾ ਕੋਰਟ ਵਿੱਚ ਪੇਸ਼, 12 ਜਨਵਰੀ ਤੱਕ ਮਿਲਿਆ ਰਿਮਾਂਡ - Harneet Oberio (Advocate) (ਵੀਡੀਓ ਵੀ ਦੇਖੋ)
ਐਸ.ਪੀ ਸਿੰਘ ਨੂੰ ਕਾਰਪੋਰੇਸ਼ਨ ਦੇ ਹੋਰ ਅਧਿਕਾਰੀਆਂ/ਕਰਮਚਾਰੀਆਂ ਨਾਲ ਮਿਲੀਭੁਗਤ ਕਰਕੇ ਰੀਅਲਟਰ ਫਰਮ ‘ਗੁਲਮੋਹਰ ਟਾਊਨਸ਼ਿਪ ਪ੍ਰਾਈਵੇਟ ਲਿਮਟਿਡ ’ ਨੂੰ ਇੱਕ ਉਦਯੋਗਿਕ ਪਲਾਟ ਦੇ ਤਬਾਦਲੇ/ਵੰਡ ਕਰਨ ਸਬੰਧੀ ਬੇਲੋੜੇ ਲਾਭ ਪਹੁੰਚਾਉਣ ਅਤੇ ਸਰਕਾਰੀ ਖਜ਼ਾਨੇ ਨੂੰ ਭਾਰੀ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਐਫ.ਆਈ.ਆਰ. ਨੰ: 01 ਮਿਤੀ 05.01.2023 ਅਧੀਨ 13(1) (ਏ), 13(2) ਪੀ.ਸੀ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਸੀ।
ਬਜ਼ੁਰਗ ਤੇ ਸੀਨੀਅਰ ਪੱਤਰਕਾਰ ਐਨ ਐਸ ਪਰਵਾਨਾ ਦੇ ਅੰਤਿਮ ਸਸਕਾਰ ਉਪਰੰਤ ਵਿਜੀਲੈਂਸ ਬਿਊਰੋ ਪੰਜਾਬ ਦੀ ਟੀਮ ਵੱਲੋਂ ਪਰਵਾਨਾ ਦੇ ਸਪੁੱਤਰ ਐਸ ਪੀ ਸਿੰਘ ਜੋ ਪੀ ਐਸ ਆਈ ਈ ਸੀ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਹਨ, ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।