ਡੇਅਰੀ ਮਾਲਕ ਨੌਜਵਾਨ ਤੇ ਲੁਟੇਰਿਆਂ ਕੀਤਾ ਹਮਲਾ
ਡੇਅਰੀ ਮਾਲਕ ਦਾ ਵੱਢਿਆ ਗਿਆ ਗੁੱਟ,ਭੱਜ ਕੇ ਬਚਾਈ ਜਾਨ
ਰੋਹਿਤ ਗੁਪਤਾ
ਗੁਰਦਾਸਪੁਰ ,11 ਜਨਵਰੀ 2023 : ਗੁਰਦਾਸਪੁਰ 11 ਜਨਵਰੀ ਪੰਜਾਬ ਅੰਦਰ ਲੁੱਟਾਂ ਖੋਹਾਂ ਰੁਕਣ ਦਾ ਨਾਮ ਨਹੀਂ ਲੈ ਰਿਹਾ।ਦਿਨ ਦਿਹਾੜੇ ਸ਼ਰੇਆਮ ਲੁੱਟਾਂ ਖੋਹਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।ਤਾਜ਼ਾ ਘਟਨਾ ਗੁਰਦਾਸਪੁਰ ਸ਼ਹਿਰ ਵਿੱਚ ਵਾਪਰੀ ਹੈ ਜਿੱਥੇ ਜਿੱਥੇ ਸ਼ਾਮ 7 ਵੱਜੇ ਦੁੱਧ ਦੀ ਡੇਅਰੀ ਬੰਦ ਕਰਕੇ ਸੇਲ ਨਾਲ ਲੈ ਕੇ ਘਰ ਵਾਪਸ ਵਾਪਸ ਜਾਂਦੇ ਡੇਅਰੀ ਮਾਲਕ ਨੌਜਵਾਨ ਨੂੰ ਅਣਪਛਾਤੇ ਨੌਜਵਾਨਾਂ ਨੇ ਲੁੱਟ ਦੇ ਨਾਲ ਨਾਲ ਤੇਜ਼ਧਾਰ ਹਥਿਆਰਾਂ ਹਮਲਾ ਕਰ ਜ਼ਖਮੀ ਕਰ ਦਿੱਤਾ।ਡੇਅਰੀ ਮਾਲਕ ਦਾ ਗੁੱਟ ਵਡਿਆ ਗਿਆ ਪਰ ਇਸ ਦੇ ਬਾਵਜੂਦ ਵੀ ਡੇਅਰੀ ਮਾਲਕ ਨੌਜਵਾਨ ਨੇ ਜ਼ਖਮੀ ਹੋਣ ਦੇ ਬਾਵਜੂਦ ਭੱਜ ਕੇ ਜਾਨ ਬਚਾ ਲਈ ਉਥੇ ਹੀ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਡੇਅਰੀ ਮਾਲਕ ਨੌਜਵਾਨ ਤੇ ਲੁਟੇਰਿਆਂ ਕੀਤਾ ਹਮਲਾ (ਵੀਡੀਓ ਵੀ ਦੇਖੋ)
ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਜ਼ੇਰੇ ਇਲਾਜ ਜ਼ਖ਼ਮੀ ਡੇਅਰੀ ਮਾਲਕ ਨੌਜਵਾਨ ਦਵਿੰਦਰਪਾਲ ਸਿੰਘ ਪੁੱਤਰ ਤ ਜੋਗਿੰਦਰ ਸਿੰਘ ਵਾਸੀ ਪਿੰਡ ਬਰਨਾਲਾ ਨੇ ਜਾਣਕਾਰੀ ਦਿੰਦਿਆ ਦਸਿਆ ਕਿ ਪਿੰਡ ਹੱਲਾ ਚਈਆਂ ਭੱਠਾ ਕਲੋਨੀ ਮੋੜ ਤੇ ਉਸ ਦੇ ਦੁੱਧ ਦੀ ਡੇਅਰੀ ਦੀ ਦੁਕਾਨ ਹੈ।ਬੀਤੀ ਦੇਰ ਸ਼ਾਮ 7 ਵਜੇ ਉਹ ਡੇਅਰੀ ਬੰਦ ਕਰਕੇ ਦੁਕਾਨ ਦੀ ਸੇਲ ਨਾਲ ਲੈ ਕੇ ਵਾਪਸ ਜਾ ਰਿਹਾ ਸੀ ਤਾਂ ਪਿੰਡ ਹੱਲਾ ਚਈਆਂ ਨੇੜੇ ਟਰੈਕਟਰ ਏਜੰਸੀ ਨੇੜੇ ਉਸ ਉੱਪਰ ਲੁੱਟ ਦੀ ਨੀਅਤ ਨਾਲ ਦੋ ਹਮਲਾਵਰ ਲੁਟੇਰਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤਾਂ ਉਸਨੇ ਆਪਣਾ ਹੱਥ ਅੱਗੇ ਕੀਤਾ ਜਿਸ ਨਾਲ ਉਸ ਦੇ ਹੱਥ ਦਾ ਗੁੱਟ ਵੱਢਿਆ ਗਿਆ। ਲੇਕਿਨ ਉਸ ਕੋਲ ਪੈਸੇ ਕਾਫੀ ਸਨ ਜਿਸ ਕਾਰਨ ਉਸ ਨੇ ਭੱਜ ਕੇ ਆਪਣੀ ਜਾਨ ਬਚਾਈ। ਉਸ ਨੇ ਕਿਹਾ ਕਿ ਇਸ ਸਬੰਧੀ ਉਸ ਨੇ ਗੁਰਦਾਸਪੁਰ ਦੇ ਸਦਰ ਥਾਣਾ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ।
ਉਥੇ ਹੀ ਜ਼ਖ਼ਮੀ ਨੌਜਵਾਨ ਦੇ ਪਿਤਾ ਸਰਦਾਰ ਜੋਗਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਹੁਣ ਲੋਕ ਸੇਫ ਨਹੀਂ ਰਹੇ। ਉਨ੍ਹਾਂ ਮੰਗ ਕੀਤੀ ਕਿ ਲੁਟੇਰਿਆਂ ਦੀ ਭਾਲ ਕਰਕੇ ਉਨ੍ਹਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਫਿਰ ਦੁਬਾਰਾ ਕੋਈ ਘਟਨਾ ਨੂੰ ਅੰਜਾਮ ਨਾ ਦੇ ਸਕਣ।
ਸਿਵਲ ਹਸਪਤਾਲ ਗੁਰਦਾਸਪੁਰ ਦੀ ਐਮਰਜੈਂਸੀ ਵਿੱਚ ਤੈਨਾਤ ਡਾਕਟਰ ਰੋਹਿਤ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਜ਼ਖਮੀ ਹਾਲਤ ਵਿਚ ਸਾਡੇ ਕੋਲ ਆਇਆ ਸੀ। ਉਸ ਦੀ ਐਮ ਐਲ ਆਰ ਕੱਟ ਕੇ ਅਸੀਂ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਐਕਸਰਾ ਆਉਂਦੇ ਪਤਾ ਚਲੇਗਾ ਕਿ ਕਿਨ੍ਹੀ ਗਹਿਰਾਈ ਤੱਕ ਹੱਥ ਵੱਡਿਆ ਗਿਆ ਹੈ ਫਿਲਹਾਲ ਪੇਸ਼ਿੰਟ ਦਾ ਇਲਾਜ ਚੱਲ ਰਿਹਾ ਹੈ
ਇਸ ਸਬੰਧੀ ਜਦ ਡੀਐਸਪੀ ਰਿਪੁਤਪਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਡੇ ਕੋਲ ਇਨਫੋਰਮੇਸ਼ਨ ਆਈ ਹੈ।ਅਸੀਂ ਵੈਰੀਫਾਈ ਕਰ ਰਹੇ ਹਾਂ। ਐੱਮ ਐੱਲ ਆਰ ਦੀ ਵੀ ਜਾਂਚ ਕਰ ਰਹੇ ਹਾਂ ਅਤੇ ਮੌਕੇ ਦੇ ਸੀਸੀਟੀਵੀ ਕੈਮਰੇ ਵੀ ਖਗਾਂਲੇ ਜਾ ਰਹੇ ਹਨ।ਜੋ ਵੀ ਸਾਹਮਣੇ ਆਏਗਾ ਉਸ ਦੇ ਅਧਾਰ ਤੇ ਕਾਰਵਾਈ ਕੀਤੀ ਜਾਵੇਗੀ।