ਸਿੱਧੂ ਮੂਸੇਵਾਲਾ ਦੇ ਪਿੰਡ ਵਿੱਚ ਲੋਕ ਨਹੀਂ ਮਨਾਉਣਗੇ ਲੋਹੜੀ ਦਾ ਤਿਉਹਾਰ, ਸ਼ਰਧਾਂਜਲੀ ਭੇਂਟ ਕਰਨ ਪਹੁੰਚ ਰਹੇ ਹਨ ਸਿੱਧੂ ਦੇ ਚਾਹੁਣ ਵਾਲੇ
-- ਸਿੱਧੂ ਨੂੰ ਸ਼ਰਧਾਂਜਲੀ ਭੇਂਟ ਕਰਨ ਪਹੁੰਚ ਰਹੇ ਹਨ ਸਿੱਧੂ ਦੇ ਚਾਹੁਣ ਵਾਲੇ।
-- ਨਵਾਂਸਹਿਰ ਤੋਂ ਆਏ ਲੋਕਾਂ ਨੇ ਸਿੱਧੂ ਮੂਸੇਵਾਲਾ ਨੂੰ ਦੱਸਿਆ ਬੀਬਾ ਬੰਦਾ।
ਮਾਨਸਾ, 13 ਜਨਵਰੀ 2023 - 29 ਮਈ ਵਾਲੇ ਦਿਨ ਹਤਿਆਰਿਆਂ ਵੱਲੋਂ ਗੋਲੀਆਂ ਮਾਰਕੇ ਕਤਲ ਕੀਤੇ ਪੰਜਾਬੀ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਲੋਕਾਂ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਨ ਆਉਣ ਦਾ ਸਿਲਸਲਾ ਜਾਰੀ ਹੈ। ਸਿਧੂ ਮੁਸੇ ਵਾਲਾ ਦੇ ਪਿੰਡ ਵਾਸੀਆਂ ਵੱਲੋਂ ਅੱਜ ਇੱਥੇ ਲੋਹੜੀ ਦਾ ਤਿਉਹਾਰ ਨਾ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ, ਉੱਥੇ ਹੀ ਲੋਹੜੀ ਦੇ ਤਿਉਹਾਰ ਵਾਲੇ ਦਿਨ ਵੀ ਵੱਡੀ ਗਿਣਤੀ ਵਿੱਚ ਲੋਕ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਪਹੁੰਚ ਰਹੇ ਹਨ, ਜਿੰਨਾਂ ਸਿੱਧੂ ਮੂਸੇਵਾਲਾ ਨੂੰ ਬੀਬਾ ਬੰਦਾ ਕਹਿ ਆਪਣੇ ਸ਼ਰਧਾ ਸੁਮਨ ਭੇਂਟ ਕੀਤੇ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਸਿੱਧੂ ਮੂਸੇਵਾਲਾ ਦੇ ਪਿੰਡ ਵਿੱਚ ਲੋਕ ਨਹੀਂ ਮਨਾਉਣਗੇ ਲੋਹੜੀ ਦਾ ਤਿਉਹਾਰ, ਸ਼ਰਧਾਂਜਲੀ ਭੇਂਟ ਕਰਨ ਪਹੁੰਚ ਰਹੇ ਹਨ ਸਿੱਧੂ ਦੇ ਚਾਹੁਣ ਵਾਲੇ (ਵੀਡੀਓ ਵੀ ਦੇਖੋ)
ਅੱਜ ਇਥੇ ਪੂਰੇ ਦੇਸ਼ ਭਰ ਵਿੱਚ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਉੱਥੇ ਹੀ ਪਿੰਡ ਮੂਸਾ ਦੇ ਲੋਕਾ ਵੱਲੋ ਪਿੰਡ ਵਿੱਚ ਲੋਹੜੀ ਦਾ ਤਿਉਹਾਰ ਨਾ ਮਨਾਉਣ ਦੀ ਗੱਲ ਕਹੀ ਜਾ ਰਹੀ ਹੈ। ਪਿੰਡ ਦੇ ਨੰਬਰਦਾਰ ਅਤੇ ਸਿੱਧੂ ਪਰਿਵਾਰ ਦੇ ਕਰੀਬੀ ਸੁਖਪਾਲ ਸਿੰਘ ਨੇ ਕਿਹਾ ਕਿ ਸਾਡੇ ਲਈ ਕਿਸੇ ਵੀ ਤਿਓਹਾਰ ਦਾ ਕੋਈ ਮਹੱਤਵ ਨਹੀਂ ਹੈ ਕਿਉਂਕਿ ਸਾਡਾ ਹੋਣਹਾਰ ਪੁੱਤ, ਸਾਡਾ ਭਰਾ ਚਲਾ ਗਿਆ ਹੈ ਅਤੇ ਸਾਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ। ਉਨ੍ਹਾਂ ਕਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਿੱਚ ਸੰਨਾਟਾ ਛਾਇਆ ਹੈ ਅਤੇ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਲੋਹੜੀ ਦਾ ਤਿਉਹਾਰ ਨਾ ਮਨਾਉਣ।
ਨਵਾਂਸ਼ਹਿਰ ਤੋਂ ਸਿੱਧੂ ਮੂਸੇਵਾਲਾ ਦੇ ਸਮਾਰਕ ਤੇ ਪਹੁੰਚੇ ਚੰਚਲ ਸਿੰਘ ਅਤੇ ਸੁਖਜੀਤ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਬਹੁਤ ਬੀਬਾ ਬੰਦਾ ਸੀ, ਕਲਾਕਾਰ ਸੀ, ਸਾਰੇ ਉਸਨੂੰ ਲਾਈਕ ਕਰਦੇ ਸੀ। ਉਨ੍ਹਾਂ ਕਿਹਾ ਕਿ ਅਸੀਂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਨ ਆਏ ਹਾਂ ਅਤੇ ਮਹਾਰਾਜ ਉਸਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਕਿਹਾ ਕਿ ਅੱਜ ਲੋਹੜੀ ਦਾ ਤਿਉਹਾਰ ਹੈ ਤੇ ਖੁਸ਼ੀ ਦਾ ਦਿਨ ਹੈ, ਪਰ ਉਨੀਂ ਖ਼ੁਸ਼ੀ ਨਹੀਂ ਹੈ। ਉਹਨਾਂ ਕਿਹਾ ਕਿ ਜ਼ੋ ਸਿੱਧੂ ਮੂਸੇਵਾਲਾ ਨਾਲ ਵਾਪਰਿਆ ਹੈ, ਉਸਦਾ ਸਾਨੂੰ ਦੁੱਖ ਹੈ ਅਤੇ ਇਹ ਨਹੀਂ ਹੋਣਾ ਚਾਹੀਦਾ ਸੀ, ਪਰ ਜ਼ੋ ਪ੍ਰਮਾਤਮਾ ਨੂੰ ਮੰਜੂਰ ਹੈ ਜੀ।