ਲੱਚਰ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਖਿਲਾਫ ਨੌਜਵਾਨਾਂ ਵਲੋਂ ਕੀਤਾ ਗਿਆ ਮਾਰਚ
ਰਿਪੋਰਟਰ_ਰੋਹਿਤ ਗੁਪਤਾ
ਗੁਰਦਾਸਪੁਰ, 15 ਜਨਵਰੀ 2023 - ਬਟਾਲਾ ਚ ਅੱਜ ਨੌਜਵਾਨਾਂ ਦੇ ਇਕ ਵੱਡੇ ਇਕੱਠ ਵਲੋਂ ਅਜਿਹੇ ਗੀਤ ਗਾਉਣ ਵਾਲੇ ਗਾਇਕਾਂ ਖਿਲਾਫ ਅਵਾਜ ਉਠਾਈ ਗਈ ਜੋ ਸਮਾਜ ਚ ਅੱਜ ਮੁਖ ਤੌਰ ਤੇ ਨਸ਼ਾ , ਹਥਿਆਰਾਂ ਅਤੇ ਪੰਜਾਬਣਾਂ ਜਾ ਔਰਤ ਸਮਾਜ ਨੂੰ ਗ਼ਲਤ ਢੰਗ ਨਾਲ ਆਪਣੇ ਗੀਤਾਂ ਚ ਪੇਸ਼ ਕਰ ਰਹੇ ਹਨ | ਯੁਵਾ ਪਰਿਵਾਰ ਸੇਵਾ ਸਮਿਤੀ ਦੇ ਬੈਨਰ ਹੇਠ ਇਕੱਠੇ ਹੋਏ ਨੌਜਵਾਨਾਂ ਵਲੋਂ ਬਟਾਲਾ ਸ਼ਹਿਰ ਅੰਦਰ ਵੱਖ ਵੱਖ ਸਲੋਗਨ ਦੇਂਦੇ ਹੋਏ ਇਕ ਰੋਸ ਮਾਰਚ ਕੱਢਿਆ ਗਿਆ |
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਲੱਚਰ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਖਿਲਾਫ ਨੌਜਵਾਨਾਂ ਵਲੋਂ ਕੀਤਾ ਗਿਆ ਮਾਰਚ (ਵੀਡੀਓ ਵੀ ਦੇਖੋ)
ਯੁਵਾ ਪਰਿਵਾਰ ਸੇਵਾ ਸਮਿਤੀ ਸੰਸਥਾ ਨਾਲ ਜੁੜੇ ਨੌਜਵਾਨਾਂ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵਲੋਂ ਪੰਜਾਬ ਭਰ ਉਹ ਗੀਤਾਂ ਜਾ ਫਿਲਮਾ ਦੇ ਵਿਰੋਧ ਚ ਅਵਾਜ ਚੁੱਕ ਰਹੇ ਹਨ ਜੋ ਛੋਟੇ ਬੱਚਿਆਂ ਅਤੇ ਅੱਜ ਦੀ ਨੌਜਵਾਨ ਪੀੜੀ ਦੀ ਮਾਨਸਿਕਤਾ ਤੇ ਗ਼ਲਤ ਅਸਰ ਪਾ ਰਹੇ ਹਨ। ਬਟਾਲਾ ਚ ਰੋਡ ਮਾਰਚ ਕਰਦੇ ਇਹਨਾਂ ਨੌਜਵਾਨਾਂ ਦਾ ਕਹਿਣਾ ਸੀ ਕਿ ਉਹਨਾਂ ਦਾ ਵਿਰੋਧ ਇਹ ਹੈ ਕਿ ਅੱਜ ਬਹੁਤ ਐਸੇ ਗਾਇਕ ਹਨ ਜੋ ਆਪਣੇ ਗੀਤਾਂ ਰਾਹੀਂ ਨਸ਼ਾ , ਹਥਿਆਰਾਂ ਨੂੰ ਪ੍ਰਮੋਟ ਕਰਦੇ ਹਨ ਅਤੇ ਪੰਜਾਬਣ ਜਾ ਔਰਤ ਵਰਗ ਨੂੰ ਗ਼ਲਤ ਢੰਗ ਨਾਲ ਆਪਣੇ ਗੀਤਾਂ ਚ ਪੇਸ਼ ਕਰਦੇ ਹਨ ਜੋ ਸਮਾਜ ਚ ਜ਼ਹਿਰ ਵਾਂਗ ਕੰਮ ਕਰ ਰਿਹਾ ਹੈ।
ਉਸ ਨਾਲ ਅੱਜ ਇਹ ਹਾਲਾਤ ਹੋ ਚੁਕੇ ਹਨ ਕਿ ਜੋ ਪੰਜਾਬੀ ਨੌਜਵਾਨ ਪੀੜੀ ਦੇ ਰੋਲ ਮਾਡਲ ਕਦੇ ਭਗਤ ਸਿੰਘ ਰਾਜਗੁਰੂ , ਹਰੀ ਸਿੰਘ ਨਲੂਆ ਵਾਂਗ ਜੋਧੇ ਹੁੰਦੇ ਸਨ। ਉਸ ਦੇ ਉਲਟ ਇਹ ਗ਼ਲਤ ਗਾਇਕੀ ਗਾਉਣ ਵਾਲੇ ਗਾਇਕ ਬਣ ਰਹੇ ਹਨ ਜਿਸ ਨਾਲ ਜਿਥੇ ਮਾਨਸਿਕਤਾ ਬਦਲ ਰਹੀ ਹੈ ਉਥੇ ਹੀ ਸਮਾਜ ਚ ਜੁਰਮ ਵੱਧ ਰਿਹਾ ਹੈ ਅਤੇ ਉਹ ਇਸ ਮਾਰਚ ਰਾਹੀਂ ਹੋਰਨਾਂ ਲੋਕਾਂ ਨੂੰ ਵੀ ਜਾਗਰੂਕ ਕਰ ਰਹੇ ਹਨ ਤਾ ਜੋ ਨਿਰੋਏ ਸਮਾਜ ਸਿਰਜਿਆ ਜਾਵੇ |