ਚੋਰਾਂ ਨੇ ਸੁਵਿਧਾ ਕੇਂਦਰ ਨੂੰ ਬਣਾਇਆ ਨਿਸ਼ਾਨਾ, ਤਿੰਨ ਬੈਂਟਰੇ ਕੀਤੇ ਚੋਰੀ, ਵਾਰਦਾਤ ਸੀਸੀਟੀਵੀ 'ਚ ਕੈਦ
ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ
ਤਰਨਤਾਰਨ, 20 ਜਨਵਰੀ 2023 - ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਕਸਬਾ ਫਤਿਆਬਾਦ ਵਿਖੇ ਚੋਰਾਂ ਨੇ ਰਾਤ ਸਮੇਂ ਸੁਵਿਧਾ ਕੇਂਦਰ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ, ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਚੋਰਾਂ ਨੇ ਤਿੰਨ ਕੀਮਤੀ ਬੈਟਰੇ ਚੋਰੀ ਕੀਤੇ ਹਨ, ਘਟਨਾ ਸਾਰੀ ਸੀਸੀਟੀਵੀ ਕੈਮਰੇ ਚ ਹੋ ਚੁੱਕੀ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਚੋਰਾਂ ਨੇ ਸੁਵਿਧਾ ਕੇਂਦਰ ਨੂੰ ਬਣਾਇਆ ਨਿਸ਼ਾਨਾ, ਤਿੰਨ ਬੈਂਟਰੇ ਕੀਤੇ ਚੋਰੀ, ਵਾਰਦਾਤ ਸੀਸੀਟੀਵੀ 'ਚ ਕੈਦ (ਵੀਡੀਓ ਵੀ ਦੇਖੋ)
ਦੱਸ ਦੇਈਏ ਕਿ ਠੰਡ ਅਤੇ ਧੁੰਦ ਦੇ ਦਿਨਾਂ ਨੂੰ ਮੁੱਖ ਰੱਖਦਿਆਂ ਚੋਰ ਗਿਰੋਹ ਪੂਰੀ ਤਰ੍ਹਾਂ ਸਰਗਰਮ ਹਨ ਅਤੇ ਲਗਾਤਾਰ ਲੁਟਾਂ ਖੋਹਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਹੁਣ ਚੋਰਾਂ ਵੱਲੋਂ ਸਰਕਾਰ ਦੁਆਰਾ ਬਣਾਏ ਗਏ ਸੁਵਿਧਾ ਕੇਂਦਰਾਂ, ਸਰਕਾਰੀ ਸਕੂਲਾਂ ਜਾਂ ਹੋਰਨਾਂ ਸਰਕਾਰੀ ਦਫ਼ਤਰਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ ਅਤੇ ਇਲਾਕੇ ਦੀ ਪੁਲਿਸ ਹਥ ਮਲਦੀ ਰਹਿ ਜਾਂਦੀ ਹੈ। ਸੁਵਿਧਾ ਕੇਂਦਰ ਦੇ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਇਨ੍ਹਾਂ ਚੋਰਾਂ ਨੂੰ ਜਲਦੀ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਇਲਾਕੇ ਵਿੱਚ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹਿਆ ਜਾ ਸਕੇ।