ਨਕਲੀ ਸੋਨੇ 'ਤੇ ਗੋਲਡ ਲੋਨ ਲੈਣ ਵਾਲੇ ਗਿਰੋਹ ਦੇ ਛੇ ਲੋਕਾਂ 'ਤੇ ਹੋਇਆ ਪਰਚਾ
ਤਲਵੰਡੀ ਸਾਬੋ 20 ਜਨਵਰੀ 2023 - ਤਲਵੰਡੀ ਸਾਬੋ ਪੁਲਸ ਨੇ ਇੱਕ ਅਜਿਹੇ ਗਰੋਹ ਦੇ ਛੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਜੋ ਕਿ ਨਕਲੀ ਸੋਨਾ ਰੱਖ ਕੇ ਗੋਲਡ ਲੋਨ ਕੰਪਨੀ ਵਿੱਚੋ ਗੋਲਡ ਲੋਨ ਲੈਦੇ ਸਨ,ਇਸ ਗਰੋਹ ਦਾ ਮਾਸਟਰ ਮਾਈਡ ਵਿਅਕਤੀ ਗੋਲਡ ਲੋਨ ਕੰਪਨੀ ਵਿੱਚ ਮੁਲਾਜਮ ਰਿਹਾ ਹੈ, ਪੁਲਸ ਨੇ ਛੇ ਲੋਕਾਂ ਵਿੱਚੋ ਤਿੰਨ ਕਥਿਤ ਦੋਸੀਆਂ ਨੂੰ ਕਾਬੂ ਕਰ ਲਿਆਂ ਹੈ,ਜਿੰਨਾ ਤੋ 4 ਤੋਲੇ ਨਕਲੀ ਸੋਨਾ ਦੇ ਗਹਿਣੇ ਵੀ ਬਰਾਮਦ ਕੀਤੇ ਹਨ,ਪੁਲਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਨਕਲੀ ਸੋਨਾ ਰੱਖ ਕੇ ਗੋਲਡ ਲੋਨ ਕੰਪਨੀ ਨਾਲ ਮਾਰਦੇ ਸੀ ਠੱਗੀ, ਗਿਰੋਹ ਨੂੰ ਪੁਲਿਸ ਨੇ ਕੀਤਾ ਕਾਬੂ (ਵੀਡੀਓ ਵੀ ਦੇਖੋ)
ਡੀਐਸਪੀ ਤਲਵੰਡੀ ਸਾਬੋ ਬੂਟਾ ਸਿੰਘ ਨੇ ਦੱਸਿਆਂ ਕਿ ਤਲਵੰਡੀ ਸਾਬੋ ਦੇ ਆਈ.ਆਈ. ਐਫ.ਐਲ. ਕੰਪਨੀ ਕੋਲ ਦੋ ਵਿਅਕਤੀ ਨਕਲੀ ਸੋਨਾ ਲੈ ਕੇ ਗੋਲਡ ਲੋਨ ਲੈਣ ਲਈ ਗਏ ਤਾਂ ਮੈਨੇਜਰ ਨੂੰ ਛੱਕ ਹੋਣ ਤੇ ਉਸ ਨੇ ਸੋਨਾ ਚੈਕ ਕੀਤਾ ਤਾਂ ਉਹ ਨਕਲੀ ਨਿਕਲੀਆਂ ਗੋਲਡ ਲੋਨ ਕੰਪਨੀ ਦੇ ਮੈਨੇਜਰ ਦੇ ਬਿਆਨ ਤੇ ਤਲਵੰਡੀ ਸਾਬੋ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸੁਰੂ ਕੀਤੀ ਤਾਂ ਇਸ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਕਾਬੂ ਕਰ ਲਿਆਂ ਜਿੰਨਾ ਪਾਸੋ 4 ਤੋਲੇ ਨਕਲੀ ਸੋਨਾ ਵੀ ਬਰਾਮਦ ਕੀਤਾ ਗਿਆਂ ਜਦੋ ਕਿ 3 ਕਥਿਤ ਅਰੋਪੀਆਂ ਦੀ ਭਾਲ ਅਜੇ ਜਾਰੀ ਹੈ।
ਪੁਲਸ ਅਧਿਕਾਰੀਆਂ ਨੇ ਦੱਸਿਆਂ ਕਿ ਗਰੋਹ ਦੇ ਜਿਆਦਾ ਮੈਬਰ ਮਾਨਸਾ ਨਾਲ ਸਬੰਧਤ ਹਨ ਤੇ ਇਹਨਾਂ ਨੇ ਪਹਿਲਾ ਵੀ ਕਈ ਜਗਾ ਇਸ ਤਰਾਂ ਨਕਲੀ ਸੋਨਾ ਰੱਖ ਕੇ ਲੱਖਾ ਰੁਪਿਏ ਦਾ ਗੋਲਡ ਲੋਨ ਲਿਆਂ ਹੈ ਜਿਸ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ,ਪੁਲਸ ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਜਲਦੀ ਹੀ ਬਾਕੀ ਆਰੋਪੀਆਂ ਨੂੰ ਵੀ ਕਾਬੂ ਕੀਤਾ ਜਾਵੇਗਾ ਤੇ ਉਹਨਾਂ ਤੋ ਵੀ ਪੁਛਗਿਛ ਦੋਰਾਨ ਵੱਡੇ ਖੁਲਾਸੁੇ ਹੋਣ ਦੀ ਉਮੀਦ ਹੈ।