ਯੂਨਾਈਟਿਡ ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਦੇ ਬਾਈਕਾਟ ਦਾ ਦਿੱਤਾ ਸੱਦਾ
- ਭਗਵੰਤ ਮਾਨ ਕੇਜਰੀਵਾਲ ਦਾ ਕਲਰਕ ਬਣਕੇ ਕਰ ਰਿਹਾ ਹੈ ਕੰਮ
ਬਠਿੰਡਾ, 24 ਜਨਵਰੀ 2024 - ਯੂਨਾਈਟਿਡ ਅਕਾਲੀ ਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ 26 ਜਨਵਰੀ ਦੇ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਦੇ ਬਾਈਕਾਟ ਸੱਦਾ ਦਿੱਤਾ।ਇਸਦਾ ਪ੍ਰਗਟਾਵਾ ਗੁਰਦੀਪ ਸਿੰਘ ਬਠਿੰਡਾ ਚੇਅਰਮੈਨ ਯੂਨਾਈਟਿਡ ਅਕਾਲੀ ਦਲ ਨੇ ਕੀਤਾ।ਇਨਾਂ ਕਿਹਾ ਕਿ ਸਿੱਖਾਂ ਨੇ ਸੰਵਿਧਾਨ ਉਪਰ ਦਸਤਖ਼ਤ ਭੀ ਨਹੀਂ ਕੀਤੇ ਸਨ ਅਤੇ ਜੋ ਸੰਵਿਧਾਨ ਭਾਰਤ ਵਿੱਚ ਲਾਗੂ ਕੀਤਾ ਗਿਆ ਹੈ।ਉਸਨੂੰ ਭੀ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਜਾ ਰਿਹਾ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਯੂਨਾਈਟਿਡ ਅਕਾਲੀ ਦਲ ਨੇ ਗਣਤੰਤਰ ਦਿਵਸ ਦੇ ਪ੍ਰੋਗਰਾਮਾਂ ਦੇ ਬਾਈਕਾਟ ਦਿੱਤਾ ਸੱਦਾ (ਵੀਡੀਓ ਵੀ ਦੇਖੋ)
ਕਨੂੰਨ ਮੁਤਾਬਕ ਬਣਦੀਆ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀਆਂ ਰਿਹਾਈਆਂ ਨਹੀਂ ਕੀਤੀਆਂ ਜਾ ਰਹੀਆਂ।ਬੇਅਦਬੀ ਦੇ ਦੋਸ਼ੀਆਂ ਅਤੇ ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਜਲਦ ਸਜ਼ਾਵਾਂ ਦੇਣ ਅਤੇ ਗੋਲੀ ਕਾਂਡ ਦੇ ਹੁਕਮ ਦੇਣ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਕੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਮੁਤਾਬਕ ਸਰਕਾਰ ਵੱਲੋਂ ਗਿਰਫ਼ਤਾਰ ਕਰਨ ਵਿਚ ਢਿਲ- ਮੱਠ ਕੀਤੀ ਜਾ ਰਹੀ ਹੈ।ਭਗਵੰਤ ਸਿੰਘ ਮਾਨ ਅਤੇ ਕੇਜਰੀਵਾਲ ਵੱਲੋਂ 24 ਘੰਟਿਆਂ ਵਿੱਚ ਇਨਸਾਫ਼ ਦੇਣ ਦੇ ਵਾਅਦੇ ਝੂਠੇ ਨਿਕਲੇ ।ਦਵਿੰਦਰ ਪਾਲ ਸਿੰਘ ਭੁੱਲਰ ਦੀ ਫਾਈਲ ਕੇਜਰੀਵਾਲ ਸਰਕਾਰ ਕੋਲ ਪਈ ਹੈ।ਉਹ4ਸਾਲ ਤੋਂ ਉਪਰ ਸਮੇਂ ਤੋਂ ਲਟਕਾ ਰਹੇ ਹਨ।
ਮਾਨ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਚ ਬੇਅਦਬੀ ਦੇ ਦੋਸ਼ੀ ਤੋਂ ਚਲਾਣ ਪੇਸ਼ ਕਰਨ ਸਮੇਂ ਯੂ. ਏ .ਪੀ .ਏ ਅਤੇ ਧਾਰਾ 153 ਤੋੜ ਦਿੱਤੀ।ਅਸੀਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਉਹ 26 ਜਨਵਰੀ ਦੇ ਸਮਾਗਮਾਂ ਦਾ ਬਾਈਕਾਟ ਕਰਕੇ ਚੰਡੀਗੜ੍ਹ ਵਿੱਚ ਕੌਮੀ ਇਨਸਾਫ ਮੋਰਚੇ ਵਿੱਚ 26 ਜਨਵਰੀ ਨੂੰ ਕੀਤੇ ਜਾ ਰਹੇ ਰੋਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ।ਤਾਂ ਜੋ ਮੋਦੀ ਅਤੇ ਮਾਨ ਸਰਕਾਰ ਨੂੰ ਇਨਸਾਫ ਦੇਣ ਲਈ ਮਜ਼ਬੂਰ ਕੀਤਾ ਜਾ ਸਕੇ।ਯੂਨਾਈਟਿਡ ਅਕਾਲੀ ਦਲ ਵੱਲੋਂ ਇਨਸਾਫ ਮੋਰਚੇ ਵਿਚ ਪੰਜਾਬ ਦੇ ਸਾਰੇ ਭਾਈਚਾਰਿਆਂ ਹਿੰਦੂ ਭਾਈਚਾਰਾ, ਦਲਿਤ ਭਾਈਚਾਰੇ ਸਮੇਤ ਸਾਰੇ ਕਿੱਤਿਆਂ ਅਤੇ ਵਰਗਾਂ ਨੂੰ ਕਿਸਾਨਾਂ ,ਮਜਦੂਰਾਂ, ਦੁਕਾਨਦਾਰਾਂ, ਵਪਾਰੀਆਂ, ਮੁਲਾਜਮਾ, ਸਾਬਕਾ ਫੌਜੀਆਂ, ਰਿਟਾਇਰਡ ਮੁਲਾਜਮਾ ਸਮੇਤ ਸਮੁੱਚੇ ਪੰਜਾਬੀਆਂ ਨੂੰ ਜਥੇਬੰਦੀ ਵਲੋਂ ਦਲ ਖਾਲਸਾ ਵਲੋਂ 25 ਜਨਵਰੀ ਦੇ ਰੋਸ ਮਾਰਚ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ।
26 ਜਨਵਰੀ ਨੂੰ ਸ਼੍ਰੋਮਣੀ ਅਕਾਲੀ ਦਲ (ਅ)ਦੇ ਰੋਸ ਪ੍ਰੋਗਰਾਮਾਂ ਦੀ ਇਖਲਾਕੀ ਹਮਾਇਤ ਕੀਤੀ।ਚੰਡੀਗੜ੍ਹ ਇਨਸਾਫ ਮੋਰਚੇ ਦੀ ਲਾਮਬੰਦੀ ਲਈ ਯੂਨਾਈਟਿਡ ਅਕਾਲੀ ਦਲ ਵਲੋਂ ਅਰੰਭੇ ਕੇਸਰੀ ਮਾਰਚਾਂ ਦੀ ਲੜੀ ਜਾਰੀ ਰੱਖੀ ਜਾਵੇਗੀ ਅਤੇ 4 ਫਰਵਰੀ ਨੂੰ ਧੂਰੀ ਮੁੱਖ ਮੰਤਰੀ ਦੇ ਹਲਕੇ ਵਿੱਚ ਮਾਰਚ ਕੀਤਾ ਜਾਵੇਗਾ । ਮੋਰਚੇ ਵਿਚ ਹਿਸਾ ਲੈਣ ਦੀ ਬੇਨਤੀ ਕੀਤੀ।
ਉਨਾਂ ਇਹਨਾਂ ਮੁਦਿਆਂ ਉਪਰ ਚੱਲ ਰਹੇ ਵੱਖ ਵੱਖ ਮੋਰਚਿਆਂ ਨੂੰ ਭੀ ਇਕੱਠੇ ਹੋਣ ਦੀ ਅਪੀਲ ਕੀਤੀ।ਯੂਨਾਈਟਿਡ ਅਕਾਲੀ ਦਲ ਨੇ ਮਾਨ ਸਰਕਾਰ ਅਤੇ ਮੋਦੀ ਸਰਕਾਰ ਨੂੰ ਸੁਚੇਤ ਕੀਤਾ ਕਿ ਇਨਸਾਫ ਵਿੱਚ ਦੇਰੀ ਕਰਨ ਅਤੇ ਇਨਸਾਫ਼ ਨਾਂ ਦੇਣ ਨਾਲ ਸਰਕਾਰ ਨੂੰ ਸਖਤ ਨਤੀਜਿਆਂ ਦਾ ਸਾਹਮਣਾ ਕਰਨਾ ਪਵੇਗਾ।ਘਰ- ਘਰ ਨੂੰ ਅੰਦੋਲਨ ਦਾ ਹਿਸਾ ਬਣਾਉਣ ਦੇ ਯਤਨ ਕਰਕੇ ਪੰਜਾਬ ਵਿੱਚ ਦੋਹਾਂ ਸਰਕਾਰਾਂ ਵਿਰੁਧ ਸਖ਼ਤ ਅਤੇ ਵੱਡਾ ਅੰਦੋਲਨ ਹੋਵੇਗਾ।