...ਤੇ ਜਦੋਂ ਵਾੜ ਹੀ ਖੇਤ ਨੂੰ ਖਾ ਗਈ! ਫਾਈਨੈਂਸ ਕੰਪਨੀ ਦੀ ਕਰਮਚਾਰਣ ਹੀ ਨਿਕਲੀ ਚੋਰੀ ਦੀ ਮਾਸਟਰਮਾਈਂਡ
ਭਰਾ ਅਤੇ ਉਸਦੇ ਦੋਸਤਾਂ ਨਾਲ ਮਿਲਕੇ ਬਣਾਇਆ ਸੀ ਚੋਰੀ ਦਾ ਪਲਾਨ, ਪੰਜੇ ਦੋਸ਼ੀ ਗਿਰਫ਼ਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 31 ਜਨਵਰੀ 2023- ਬੀਤੀ 24 ਜਨਵਰੀ ਦੀ ਰਾਤ ਨੂੰ ਚੋਰਾਂ ਨੇ ਜਲੰਧਰ ਰੋਡ ਸਥਿਤ ਫਾਈਨਾਂਸ ਕੰਪਨੀ ਦੇ ਦਫਤਰ 'ਚ ਦਾਖਲ ਹੋ ਕੇ ਭਾਰੀ ਮਾਤਰਾ 'ਚ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ ਸੀ। ਇਸ ਸਬੰਧੀ ਉਸ ਵੇਲੇ ਥਾਣਾ ਸਿਵਲ ਲਾਈਨ ਦੀ ਪੁਲੀਸ ਨੇ ਦਿੱਲੀ ਦੇ ਰਹਿਣ ਵਾਲੇ ਉਕਤ ਫਾਈਨਾਂਸ ਕੰਪਨੀ ਦੇ ਮਾਲਕ ਲੁਕੇਸ਼ ਦੇ ਬਿਆਨਾਂ ’ਤੇ ਕੇਸ ਦਰਜ ਕਰਕੇ ਜਦੋਂ ਚੋਰੀ ਦੀ ਜਾਂਚ ਸ਼ੁਰੂ ਕੀਤੀ ਤਾਂ ਖੁਲਾਸਾ ਹੋਇਆ ਕਿ ਇਸ ਘਟਨਾ ਵਿੱਚ ਉਕਤ ਫਾਈਨੈਂਸ ਕੰਪਨੀ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਕੋਮਲਪ੍ਰੀਤ ਕੌਰ ਹੀ ਚੋਰੀ ਦੀ ਮਾਸਟਰ ਮਾਈਂਡ ਹੈ।
ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
...ਤੇ ਜਦੋਂ ਵਾੜ ਹੀ ਖੇਤ ਨੂੰ ਖਾ ਗਈ! ਫਾਈਨੈਂਸ ਕੰਪਨੀ ਦੀ ਕਰਮਚਾਰਣ ਹੀ ਨਿਕਲੀ ਚੋਰੀ ਦੀ ਮਾਸਟਰਮਾਈਂਡ (ਵੀਡੀਓ ਵੀ ਦੇਖੋ)
ਜਿਸ 'ਤੇ ਪੁਲਿਸ ਵੱਲੋਂ ਜਦੋਂ ਉਸ ਪਾਸੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਇਸ ਚੋਰੀ ਦੀ ਵਾਰਦਾਤ ਨੂੰ ਕਬੂਲ ਕਰਦਿਆਂ ਆਪਣੇ ਸਾਥੀਆਂ ਬਾਰੇ ਪੁਲਿਸ ਨੂੰ ਸੂਚਿਤ ਕੀਤਾ, ਜਿਸ 'ਤੇ ਪੁਲਿਸ ਨੇ ਕੋਮਲਪ੍ਰੀਤ ਕੌਰ ਦੇ ਭਰਾ ਜੋਬਨਪ੍ਰੀਤ ਸਿੰਘ, ਰਣਜੀਤ ਸਿੰਘ ਉਰਫ਼ ਮਨੀ ਅਤੇ ਦੋਸਤ ਮਨਬੀਰ ਸਿੰਘ ਅਤੇ ਹਰਮਨ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ ਹੈ |
ਜਾਣਕਾਰੀ ਦਿੰਦਿਆਂ ਥਾਣਾ ਸਿਵਲ ਲਾਈਨ ਦੇ ਐਸ.ਐਚ.ਓ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ 24 ਜਨਵਰੀ ਦੀ ਰਾਤ ਨੂੰ ਜਲੰਧਰ ਰੋਡ ਸਥਿਤ ਕਾਦੀਆਂ ਚੁੰਗੀ ਵਿਖੇ ਇੱਕ ਫਾਈਨਾਂਸ ਕੰਪਨੀ ਵਿੱਚੋਂ ਭਾਰੀ ਮਾਤਰਾ ਵਿੱਚ ਨਕਦੀ, ਗਹਿਣੇ ਅਤੇ ਹੋਰ ਕੀਮਤੀ ਸਮਾਨ ਚੋਰੀ ਹੋ ਗਿਆ ਸੀ। ਪੁਲੀਸ ਨੇ ਮੌਕੇ ਦਾ ਜਾਇਜ਼ਾ ਲੈ ਕੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਕੋਮਲਪ੍ਰੀਤ ਕੌਰ ਸ਼ੁਰੂ ਤੋਂ ਹੀ ਸ਼ੱਕੀ ਨਜਰ ਆਈ। ਉਨ੍ਹਾਂ ਦੱਸਿਆ ਕਿ ਫਾਈਨਾਂਸ ਕੰਪਨੀ ਦੇ ਦਫ਼ਤਰ ਦਾ ਤਾਲਾ ਚੋਰਾਂ ਨੇ ਚਾਬੀ ਨਾਲ ਖੋਲ੍ਹਿਆ ਸੀ, ਜਿਸ 'ਤੇ ਪੁਲਿਸ ਮੁਲਾਜ਼ਮਾਂ ਨੂੰ ਪਹਿਲਾਂ ਹੀ ਸ਼ੱਕ ਸੀ | ਦਫਤਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੋਰੀ ਕਰ ਲਏ ਸਨ ਜਾਂਚ ਦੌਰਾਨ ਦਫਤਰ 'ਚ ਕੰਮ ਕਰਨ ਵਾਲੀ ਕੋਮਲਪ੍ਰੀਤ ਹੀ ਮਾਸਟਰ ਮਾਈਂਡ ਨਿਕਲੀ।
ਇਸ ਸਬੰਧੀ ਜਦੋਂ ਪੁਲੀਸ ਨੇ ਕੋਮਲਪ੍ਰੀਤ ਕੈਰ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਤਾਂ ਉਸ ਨੇ ਪੁਲੀਸ ਨੂੰ ਦੱਸਿਆ ਕਿ ਇਸ ਚੋਰੀ ਦੀ ਵਾਰਦਾਤ ਵਿੱਚ ਉਸ ਦੇ ਭਰਾ ਜੋਬਨਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਉਰਫ਼ ਮਨੀ ਤੋਂ ਇਲਾਵਾ ਭਰਾ ਦੇ ਦੋਸਤ ਮਨਬੀਰ ਸਿੰਘ ਅਤੇ ਉਸ ਦਾ ਭਰਾ ਹਰਮਨ ਸਿੰਘ ਸ਼ਾਮਲ ਸਨ।
ਉਹਨਾ ਨੇ ਦੱਸਿਆ ਕਿ ਪੁਲੀਸ ਨੇ ਕੋਮਲਪ੍ਰੀਤ ਕੈਰ ਨੂੰ ਉਸ ਦੇ ਭਰਾ ਅਤੇ ਉਸਦੇ ਦੋਸਤ ਜੋ ਕੇ ਆਪਸ ਵਿਚ ਸਕੇ ਭਰਾਵਾਂ ਹਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਓਹਨਾ ਨੇ ਦੱਸਿਆ ਕਿ ਫਿਲਹਾਲ ਪੁਲਿਸ ਵੱਲੋਂ ਉਨ੍ਹਾਂ ਕੋਲੋਂ ਪੋਣੇ ਛੇ ਲੱਖ ਰੁਪਏ ਸਮੇਤ ਚੋਰੀ ਕੀਤੇ ਮੋਬਾਇਲ ਬਰਾਮਦ ਕਰ ਲਏ ਹਨ ਅਤੇ ਕਰੀਬ 7 ਲੱਖ 810 ਰੁਪਏ ਦੀ ਬਰਾਮਦਗੀ ਹੋਣੀ ਬਾਕੀ ਹੈ। ਉਹਨਾਂ ਦੱਸਿਆ ਕਿ ਇਹ ਕੰਪਨੀ ਦੀ ਤਿਜੋਰੀ ਚੁੱਕ ਆਪਣੇ ਘਰੇ ਲੈ ਗਏ ਅਤੇ ਉਥੇ ਤਿਜੋਰੀ ਨੂੰ ਕਟਰ ਨਾਲ ਕੱਟ ਕੇ ਤਿਜੋਰੀ ਖਾਲੀ ਕਰਕੇ ਹੰਸਲੀ ਨਾਲੇ ਵਿਚ ਛੁੱਟ ਆਏ ਸੀ ਜੋ ਬਰਾਮਦ ਕਰ ਲਈ ਗਈ ਹੈ