ਵੀਡੀਓ: ਟ੍ਰੈਵਲ ਏਜੰਟ ਦਾ ਸ਼ਿਕਾਰ ਹੋਏ ਲੀਬੀਆ ’ਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ
ਚੰਡੀਗੜ੍ਹ, 5 ਫਰਵਰੀ 2023 : ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਵੀਡੀਓ: ਟ੍ਰੈਵਲ ਏਜੰਟ ਦਾ ਸ਼ਿਕਾਰ ਹੋਏ ਲੀਬੀਆ ’ਚ ਫਸੇ ਸ੍ਰੀ ਅਨੰਦਪੁਰ ਸਾਹਿਬ ਦੇ ਨੌਜਵਾਨ
ਨੌਜਵਾਨ ਟਰੈਵਲ ਏਜੰਟ ਦੇ ਵੱਲੋਂ ਕੀਤੀ ਧੋਖਾਧੜੀ ਦੇ ਚਲਦਿਆਂ ਲਿਬੀਆ ਵਿੱਚ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ
- ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ, ਸਰਕਾਰ ਅਤੇ ਪ੍ਰਸ਼ਾਸਨ ਨੂੰ ਮਦਦ ਲਾਈ ਗੁਹਾਰ
ਅਨੰਦਪੁਰ ਸਾਹਿਬ, 5 ਫ਼ਰਵਰੀ 2023 : ਪੰਜਾਬ ਵਿੱਚ ਇੱਕ ਕਹਾਵਤ ਬਹੁਤ ਮਸ਼ਹੂਰ ਹੈ ਕਿ ਏਜੰਟ ਅਤੇ ਕਰੰਟ ਤੋਂ ਬਚਕੇ ਰਹਿਣਾ ਚਾਹੀਦਾ ਹੈ ਤੇ ਇਹ ਕਹਾਵਤ ਇੱਕ ਵਾਰ ਫੇਰ ਸੱਚ ਸਾਬਿਤ ਹੋਈ ਹੈ। ਮਾਮਲਾ ਸ਼੍ਰੀ ਆਨੰਦਪੁਰ ਸਾਹਿਬ ਦੇ ਲਾਗਲੇ ਪਿੰਡ ਲੰਗ ਮਜਾਰੀ ਦਾ ਹੈ ਜਿਥੋਂ ਦੇ 5 ਨੌਜਵਾਨ ਆਪਣੇ ਸੁਨਹਿਰੀ ਭਵਿੱਖ ਨੂੰ ਤਰਾਸ਼ਣ ਦੇ ਲਈ ਇਕ ਏਜੰਟ ਦੇ ਝਾਂਸੇ ਵਿਚ ਆ ਕੇ ਦੁਬਈ ਹੁੰਦੇ ਹੋਏ ਲਿਬੀਆ ਪੁੱਜ ਗਏ ਤੇ ਓਥੇ ਓਹਨਾ ਦੇ ਨਾਲ ਗੈਰ ਮਨੁੱਖੀ ਵਤੀਰਾ ਕੀਤਾ ਜਾ ਰਿਹਾ ਹੈ, ਇਸ ਮਾੜੇ ਤੇ ਗੈਰ ਮਾਨਵੀ ਵਿਵਹਾਰ ਦੇ ਚੱਲਦਿਆਂ ਇਹ ਨੌਜਵਾਨ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹੋ ਚੁੱਕੇ ਹਨ। ਇਹਨਾ ਸ਼ਬਦਾਂ ਦਾ ਪ੍ਰਗਟਾਵਾ ਨੌਜਵਾਨਾਂ ਦੇ ਪਰਿਵਾਰਿਕ ਮੈਬਰਾਂ ਵੱਲੋਂ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ ਗਿਆ।
ਅੱਜ ਇਨ੍ਹਾਂ ਲੋਕਾਂ ਨੇ ਦੱਸਿਆ ਕਿ ਦਿੱਲੀ ਦੇ ਏਜੰਟ ਵੱਲੋਂ ਪਹਿਲਾਂ ਇਹਨਾਂ ਨੂੰ ਦੁਬਈ ਟੂਰਿਸਟ ਵੀਜ਼ੇ ਤੇ ਭੇਜਿਆ ਗਿਆ ਅੱਗੇ ਲਿਬੀਆ ਭੇਜ ਦਿੱਤਾ ਗਿਆ, ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਫਰੰਟ ਵੱਲੋਂ ਕਿਹਾ ਗਿਆ ਸੀ ਕਿ ਇੱਕ ਮਹਿਲਾ ਲਈ ਧਿਆਨ ਲਗਾਉਣ ਉਪਰੰਤ ਇਨ੍ਹਾਂ ਨੂੰ ਵਾਪਸ ਦੁਬਈ ਬੁਲਾਇਆ ਜਾਵੇਗਾ ਪ੍ਰੰਤੂ ਜਿਸ ਤਰੀਕੇ ਦੇ ਨਾਲ ਇਹ ਨੌਜਵਾਨ ਲਿਬੀਆ ਵਿੱਚ ਰਹਿਣ ਲਈ ਮਜ਼ਬੂਰ ਹਨ ਬਿਆਨ ਕਰਨ ਯੋਗ ਨਹੀਂ ਹਨ, ਅੱਜ ਇਕੱਤਰ ਹੋਏ ਨਾ ਪਰਵਾਰਕ ਮੈਂਬਰਾਂ ਨੇ ਰੋ ਰੋ ਕੇ ਆਪਣੇ ਪੁੱਤਰਾਂ ਦੀ ਪੂਰੀ ਕਹਾਣੀ ਬਿਆਨ ਕੀਤੀ ਤੇ ਸਰਕਾਰ ਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ਜਾਵੇ ਇਹਨਾਂ ਨੂੰ ਵਾਪਸ ਬੁਲਾਇਆ ਜਾਵੇ ਅਤੇ ਦੋਸ਼ੀ ਇਜ਼ੇਂਟ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਉਧਰ ਇਸ ਮੌਕੇ ਤੇ ਸਾਡੀ ਟੀਮ ਵੱਲੋਂ ਇਨ੍ਹਾਂ ਨੌਜਵਾਨਾਂ ਦੇ ਨਾਲ ਵਟਸਐਪ ਰਾਹੀਂ ਸੰਪਰਕ ਸਾਧਿਆ ਗਿਆ, ਇਨ੍ਹਾਂ ਨੌਜਵਾਨਾਂ ਨੇ ਦੱਸਿਆ ਕਿ ਇਹ ਬਹੁਤ ਮਾੜੇ ਹਲਾਤਾਂ ਦੇ ਵਿਚ ਰਹਿ ਰਹੇ ਹਨ, ਜਿੱਥੇ ਇਨਾ ਕੁਛ ਖਾਣ-ਪੀਣ ਲਈ ਕੁਝ ਨਹੀਂ ਹੈ ਉਥੇ ਇਨ੍ਹਾਂ ਦੇ ਨਾਲ ਨਾਲ ਕੁੱਟਮਾਰ ਵੀ ਕੀਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਨੇ ਅਪੀਲ ਕੀਤੀ ਕਿ ਜਲਦ ਆਉਣ ਵਾਪਸ ਬੁਲਾ ਲਿਆ ਜਾਵੇ ਉਥੇ ਕੁਝ ਵੀ ਵਾਪਰ ਸਕਦਾ ਹੈ।
ਉਧਰ ਇਸ ਮੌਕੇ ਤੇ ਪਰਿਵਾਰਕ ਮੈਂਬਰਾਂ ਦੇ ਵਿੱਚ ਸਰਕਾਰ ਪ੍ਰਤੀ ਗੁੱਸਾ ਵੀ ਦੇਖਣ ਨੂੰ ਮਿਲਿਆ ਕਿਉਂਕਿ ਸਥਾਨਕ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਇਨ੍ਹਾਂ ਵੱਲੋਂ ਵਾਰ-ਵਾਰ ਫੋਨ ਕਰਨ ਤੇ ਇਨ੍ਹਾਂ ਦਾ ਫੋਨ ਵੀ ਨਹੀਂ ਚੁੱਕਿਆ ਗਿਆ ਜਿਸ ਨੂੰ ਲੈ ਕੇ ਹੁਣ ਇਹਨਾਂ ਦੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਹੈ
ਉਧਰ ਇਸ ਪੂਰੇ ਮਾਮਲੇ ਤੇ ਬੋਲੀਆਂ ਰੂਪਨਗਰ ਤੋਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹ ਫੌਰੀ ਤੌਰ ਤੇ ਅੰਬੈਸੀ ਰਾਹੀਂ ਲੀਬੀਆ ਦੇ ਉਸ ਕੰਪਨੀ ਦੇ ਮਾਲਕ ਦੇ ਨਾਲ ਸੰਪਰਕ ਸਾਧਿਆ ਗਿਆ ਹੈ ਅਤੇ ਜਦ ਇਸ ਮਸਲੇ ਨੂੰ ਹੱਲ ਕੀਤਾ ਜਾਵੇਗਾ, ਉਹਨਾਂ ਇਸ ਮੌਕੇ ਤੇ ਠੱਗ ਟਰੈਵਲ ਏਜੰਟਾਂ ਤੋਂ ਬਚਣ ਦੀ ਅਪੀਲ ਕੀਤੀ ਚੱਢਾ ਨੇ ਕਿਹਾ ਕਿ ਲੀਬੀਆ ਇਕ ਐਸਾ ਮੁਲਕ ਹੈ ਜਿੱਥੇ ਭਾਰਤੀਆਂ ਨੂੰ ਜਾਣ ਦੇ ਲਈ ਭਾਰਤ ਸਰਕਾਰ ਵੱਲੋਂ ਮਨਾਹੀ ਕੀਤੀ ਗਈ ਹੈ ਪ੍ਰੰਤੂ ਇਸਦੇ ਬਾਵਜੂਦ ਵੀ ਠੱਗ ਏਜੰਟ ਵੱਲੋਂ ਗਲਤ ਤਰੀਕੇ ਨਾਲ ਇਨ੍ਹਾਂ ਨੌਜਵਾਨਾਂ ਨੂੰ ਪੁਜਾਯਾ ਗਿਆ
ਇਨ੍ਹਾਂ ਲੋਕਾਂ ਵੱਲੋਂ ਭਾਰਤ ਦੇ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੇ ਨਾਲ ਗੱਲਬਾਤ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਇਨ੍ਹਾਂ ਦੀ ਹਰ ਸੰਭਵ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ