ਦੂਸਰੇ ਕੌਮੀ ਦਸਤਾਰਬੰਦੀ ਸਮਾਗਮ ਮੌਕੇ 5000 ਤੋਂ ਜ਼ਿਆਦਾ ਬੱਚਿਆ ਨੇ ਸਜਾਈਆਂ ਦਸਤਾਰਾਂ (ਵੀਡੀਓ ਵੀ ਦੇਖੋ)
ਚੰਡੀਗੜ੍ਹ, 5 ਫਰਵਰੀ 2023 : ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ....
ਦੂਸਰੇ ਕੌਮੀ ਦਸਤਾਰਬੰਦੀ ਸਮਾਗਮ ਮੌਕੇ 5000 ਤੋਂ ਜ਼ਿਆਦਾ ਬੱਚਿਆ ਨੇ ਸਜਾਈਆਂ ਦਸਤਾਰਾਂ (ਵੀਡੀਓ ਵੀ ਦੇਖੋ)
ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਿੱਖ ਕੋਮ ਦੇ ਚੋਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੂਜਾ ਕੌਮੀ ਦਸਤਾਰਬੰਦੀ ਸਮਾਗਮ ਕੀਤਾ ਗਿਆ,ਸਮਾਗਮ ਦੋਰਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੱਚੇ ਦੇ ਖੁਦ ਦਸਤਾਰ ਬੰਨ ਕੇ ਸਮਾਗਮ ਦੀ ਸੁਰੂਆਤ ਕੀਤੀ ਗਈ,ਸਮਾਗਮ ਦੋਰਾਨ ਮਾਲਵੇ ਤੋ 5000 ਤੋੋ ਵੱਧ ਬੱਚਿਆਂ ਦੇ ਦਸਤਾਰਾਂ ਸਜਾਈਆਂ ਗਈਆਂ,ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤੀਜਾ ਸਮਾਗਮ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਕਰਨ ਦਾ ਐਲਾਨ ਕੀਤਾ।
ਦਸਤਾਰ ਤੋ ਦੂਰ ਹੁੰਦੀ ਜਾ ਰਹੇ ਨੋਜਵਾਨ ਪੀੜੀ ਨੂੰ ਦਸਤਾਰ ਸਜਾਉਣ ਲਈ ਪ੍ਰੇਰਤ ਕਰਨ ਦੇ ਮੰਤਵ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਰਹਿਣਮਾਈ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਸਤਾਰਬੰਦੀ ਸਮਾਗਮ ਦੀ ਸੁਰੂਆਤ ਹੋਣ ਤੋ ਬਾਅਦ ਅੱਜ ਦੂਜਾ ਸਮਾਗਮ ਅੱਜ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਿੱਖ ਕੋਮ ਦੇ ਚੋਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸਮਾਗਮ ਦੋਰਾਨ ਹਜਾਰਾਂ ਦੀ ਗਿਣਤੀ ਵਿੱਚ ਬੱਚਿਆਂ ਅਤੇ ਸੰਗਤਾਂ ਨੇ ਸਿਰਕਤ ਕੀਤੀ,ਸਮਾਗਮ ਦੀ ਸੁਰੂਆਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਖੁਦ ਬੱਚੇ ਦੇ ਦਸਤਾਰ ਸਜਾ ਕੇ ਕੀਤੀ ਜਦੋ ਕਿ ਸਮਾਗਮ ਵਿੱਚ ਪੰਜ ਹਜਾਰ ਤੋ ਵੱਧ ਬੱਚਿਆਂ ਦੇ ਦਸਤਾਰਾਂ ਸਜਾਈਆਂ ਗਿਆਂ,ਬੱਚਿਆਂ ਦੇ ਦਸਤਾਰਾਂ ਸਜਾਉਣ ਲਈ ਵੱਖ ਵੱਖ ਜਥੇਬੰਦੀਆਂ ਦੇ ਨੋਜਵਾਨਾਂ ਨੇ ਆਪਣੀ ਡਿਊਟੀ ਬਾਖੂਬੀ ਨਿਭਾਈ,ਜਦੋ ਕਿ ਸਿੱਖ ਬੀਬੀਆਂ ਵੀ ਸਮਾਗਮ ਦੋਰਾਨ ਦਮਾਲੇ ਸਜਾਉਦੀਆਂ ਨਜਰ ਆਈਆਂ,ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸਮਾਗਮ ਦੋਰਾਨ ਭਾਵੇ 31 ਸੋ ਬੱਚਿਆਂ ਨੂੰ ਦਸਤਾਰਾਂ ਸਜਾਉਣ ਦਾ ਟੀਚਾ ਸੀ ਪਰ ਹਜਾਰਾਂ ਦੀ ਗਿਣਤੀ ਵਿੱਚ ਬੱਚਿਆਂ ਨੇ ਸਮਾਗਮ ਵਿੱਚ ਸਿਰਕਤ ਕੀਤੀ ਹੈ,ਉਹਨਾਂ ਕਿਹਾ ਕਿ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ ਕਿ ਬੱਚਿਆਂ ਨੂੰ ਵਾਹਿਗੁਰੂ ਜੀ ਸਿੱਖ ਨਾਲ ਜੋੜਣ,ਉਹਨਾਂ ਐਲਾਨ ਕੀਤਾ ਕਿ ਤੀਜਾ ਦਸਤਾਰਬੰਦੀ ਸਮਾਗਮ ਤਖ਼ਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ ਜਾਵੇਗਾ।
ਬਾਈਟ 01 ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਸਮਾਗਮ ਦੋਰਾਨ ਵੱਖ ਵੱਖ ਸਕੂਲਾਂ,ਕਾਲਜਾਂ ਅਤੇ ਪਿੰਡਾਂ ਤੋ ਬੱਚੇ ਵੱਡੇ ਗਿਣਤੀ ਵਿੱਚ ਪੱੁਜੇ ਹੋਏ ਸਨ,ਸਮਾਗਮ ਦੇ ਕੋਆਡੀਨੇਟਰ ਅਤੇ ਸੋ੍ਰਮਣੀ ਕਮੇਟੀ ਮੈਬਰ ਗੁਰਪ੍ਰੀਤ ਸਿੰਘ ਝੱਬਰ ਨੇ ਜਿਥੇ ਸਮਾਗਮ ਵਿੱਚ ਸਹਿਯੋਗ ਦੇਣ ਵਾਲੀਆਂ ਸੰਸਥਾਵਾਂ ਦਾ ਧੰਨਵਾਦ ਕੀਤਾ ਉਥੇ ਹੀ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਕੀਤੇ ਸਮਾਗਮ ਦੀ ਸਲਾਘਾ ਕੀਤੀ ਉਹਨਾਂ ਕਿਹਾ ਕਿ ਅਜਿਹੇ ਸਮਾਗਮ ਨਾਲ ਨੋਜਵਾਨ ਪੀੜੀ ਨੂੰ ਦਸਤਾਰਾਂ ਬੰਨਣ ਲਈ ਜਿਥੇ ਉਤਸਾਹਤ ਕੀਤਾ ਜਾ ਰਿਹਾ ਹੈ ਉਥੇ ਹੀ ਸਿੱਖੀ ਨਾਲ ਵੀ ਜੋੜੀਆਂ ਜਾ ਰਿਹਾ ਹੈ ਅਜਿਹੇ ਸਮਾਗਮ ਹੋਰ ਕਰਨ ਦੀ ਜਰੂਰਤ ਹੈ।